07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2025

ਵਿਸ਼ਵ ਬ੍ਰਾਹਮਣ ਯੁਵਾ ਸੰਗਠਨ ਦੇ ਨੁਮਾਇੰਦਿਆਂ ਨੇ ਸਿਟੀ ਇੰਚਾਰਜ ਨੂੰ ਸੌਂਪਿਆ ਮੰਗ-ਪੱਤਰ

Ad Position 21
No active advertisement
ਅਜੀਤ ਡੈਸਕ 05-09-2025
ਤਪਾ ਮੰਡੀ, 4 ਸਤੰਬਰ (ਪ੍ਰਵੀਨ ਗਰਗ)-ਪੰਜਾਬੀ ਹਿੰਦੂ ਗਰੁੱਪ ਦੇ ਚੇਅਰਮੈਨ ਮਹੰਤ ਰਵੀ ਕਾਂਤ ਮੁਨੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਅਣਪਛਾਤੇ ਪ੍ਰਵਾਸੀਆਂ ਅਤੇ ਸ਼ੱਕੀ ਘੁਸਪੈਠੀਆਂ ਦੀ ਪੰਜਾਬ 'ਚ ਵੱਧ ਰਹੀ ਆਮਦ ਨੂੰ ਲੈ ਕੇ ਪੰਜਾਬ ਭਰ ਦੇ ਥਾਣਿਆਂ 'ਚ ਜਿੱਥੇ ਮੰਗ-ਪੱਤਰ ਦਿੱਤੇ ਜਾ ਰਹੇ ਹਨ | ਉੱਥੇ ਇਸੇ ਲੜੀ ਤਹਿਤ ਵਿਸ਼ਵ ਬ੍ਰਾਹਮਣ ਯੁਵਾ ਸੰਗਠਨ ਪੰਜਾਬ ਦੇ ਪ੍ਰਧਾਨ ਸੋਮ ਨਾਥ ਸ਼ਰਮਾ ਅਤੇ ਨਰਿੰਦਰ ਮਿੱਤਲ ਵਲੋਂ ਸਿਟੀ ਇੰਚਾਰਜ ਤਪਾ ਬਲਜੀਤ ਸਿੰਘ ਢਿੱਲੋਂ ਨੂੰ ਮੰਗ-ਪੱਤਰ ਸੌਂਪਿਆ | ਜਿਸ ਵਿਚ ਡੀ.ਜੀ.ਪੀ ਪੰਜਾਬ, ਮਾਨਯੋਗ ਹਾਈਕੋਰਟ, ਮਾਨਯੋਗ ਸੁਪਰੀਮ ਕੋਰਟ ਦੇ ਹੁਕਮਾਂ ਅਤੇ ਭਾਰਤੀ ਕਾਨੂੰਨਾਂ ਦਾ ਹਵਾਲਾ ਦੇ ਕੇ ਬੰਗਲਾਦੇਸ਼ੀਆਂ ਅਤੇ ਹੋਰ ਅਣਪਛਾਤੇ ਸ਼ੱਕੀ ਲੋਕਾਂ ਦੀ ਵੈਰੀਫਿਕੇਸ਼ਨ ਕਰਨ ਦੀ ਮੰਗ ਕੀਤੀ | ਗੱਲਬਾਤ ਦੌਰਾਨ ਵਿਸ਼ਵ ਬ੍ਰਾਹਮਣ ਯੁਵਾ ਸੰਗਠਨ ਪੰਜਾਬ ਦੇ ਪ੍ਰਧਾਨ ਸੋਮ ਨਾਥ ਸ਼ਰਮਾ ਅਤੇ ਨਰਿੰਦਰ ਕੁਮਾਰ ਮਿੱਤਲ ਨਿੰਦੀ ਨੇ ਕਿਹਾ ਕਿ ਪੰਜਾਬ ਇਕ ਬਾਰਡਰ ਸਟੇਟ ਹੈ | ਪੰਜਾਬ ਨੇ ਸਦੀਆਂ ਤੋਂ ਢਾਲ ਬਣ ਕੇ ਭਾਰਤ ਦੀ ਰੱਖਿਆ ਕੀਤੀ ਹੈ | ਫੇਰ ਚਾਹੇ ਉਹ ਸਿਕੰਦਰ ਪੋਰਸ ਦਾ ਸਮਾਂ ਹੋਵੇ ਜਾਂ ਆਜ਼ਾਦੀ ਤੋਂ ਬਾਅਦ ਦੀਆਂ ਪਾਕਿਸਤਾਨ ਨਾਲ ਹੋਈਆਂ ਜੰਗਾਂ ਹੋਣ | ਉਨ੍ਹਾਂ ਕਿਹਾ ਕਿ ਵਿਦੇਸ਼ੀ ਸਾਜ਼ਿਸ਼ਾਂ ਕਰ ਕੇ ਪੰਜਾਬ ਨੇ ਕਈ ਦਹਾਕੇ ਤੱਕ ਅੱਤਵਾਦ ਝੱਲਿਆ ਹੈ | ਜਿਸ ਵਿਚ ਹਜ਼ਾਰਾਂ ਬੇਕਸੂਰ ਪੰਜਾਬੀ ਹਿੰਦੂਆਂ ਦੇ ਕਤਲ ਹੋਏ ਅਤੇ ਪੰਜਾਬ ਦੀ ਸ਼ਾਂਤੀ ਲਈ ਹਜ਼ਾਰਾਂ ਆਰਮਡ ਫੋਰਸਾਂ, ਪੰਜਾਬ ਪੁਲਿਸ ਕਰਮੀਆਂ, ਰਾਜਨੀਤਕ ਸ਼ਖ਼ਸੀਅਤਾਂ ਦੇ ਬਲੀਦਾਨ ਹੋਏ | ਹੁਣ ਪਿਛਲੇ ਕੁੱਝ ਸਮੇਂ ਤੋਂ ਪੰਜਾਬ ਵਿਚ ਅਣਪਛਾਤੇ ਬਾਹਰੀ ਸ਼ੱਕੀ ਘੁਸਪੈਠੀਆਂ ਦੀ ਬਹੁਤ ਵੱਡੀ ਗਿਣਤੀ ਵਿਚ ਆਮਦ ਹੋ ਰਹੀ ਹੈ | ਪੰਜਾਬ ਦੇ ਵੱਖ-ਵੱਖ ਇਲਾਕਿਆਂ ਤੋਂ ਪ੍ਰਾਪਤ ਸੂਚਨਾਵਾਂ ਮੁਤਾਬਿਕ ਸ਼ੱਕੀ ਲੋਕ ਸ਼ੁੱਕਰਵਾਰ ਨੂੰ ਕਿਸੇ ਨਿਸ਼ਚਿਤ ਥਾਂ 'ਤੇ ਵੱਡੀ ਗਿਣਤੀ ਵਿਚ ਇਕੱਠੇ ਹੁੰਦੇ ਨੇ, ਜਿੱਥੇ ਕੁੱਝ ਲੋਕ ਹੁੱਲੜਬਾਜ਼ੀ ਕਰ ਕੇ ਸਥਾਨਕ ਮਹਿਲਾਵਾਂ ਨਾਲ ਛੇੜਛਾੜ ਕਰਦੇ ਨੇ ਬੇਤਰਤੀਬ ਵਹੀਕਲ ਖੜੇ ਕਰਦੇ ਇਤਰਾਜ਼ ਕਰਨ ਤੇ ਸਥਾਨਕ ਹਿੰਦੂ-ਸਿੱਖ ਲੋਕਾਂ ਨੂੰ ਡਰਾਉਂਦੇ ਹਨ | ਉਕਤਾਨ ਦੀ ਕੋਈ ਪਹਿਚਾਣ ਨਹੀਂ ਹੁੰਦੀ ਕਿ ਉਹ ਕਿਥੋਂ ਅਤੇ ਕਿਸ ਮੰਤਵ ਲਈ ਪੰਜਾਬ ਆਏ ਹਨ, ਇਹ ਵੀ ਨਹੀਂ ਪਤਾ ਹੁੰਦਾ ਕਿ ਉਹ ਬੰਗਲਾਦੇਸ਼ੀ ਜਾਂ ਰੋਹਿੰਗਿਆ ਘੁਸਪੈਠੀਏ ਹਨ ਜਾਂ ਕੋਈ ਹੋਰ | ਅਜਿਹੇ ਅਣਪਛਾਤੇ ਲੋਕ ਪੰਜਾਬ ਦੀ ਕਾਨੂੰਨ ਵਿਵਸਥਾ ਖ਼ਰਾਬ ਕਰਦੇ ਹਨ ਅਤੇ ਅਪਰਾਧਾਂ ਨੂੰ ਅੰਜਾਮ ਦੇ ਕੇ ਭੱਜ ਜਾਂਦੇ ਹਨ | ਉਨ੍ਹਾਂ ਕਿਹਾ ਕਿ ਦ ਫਾਰਨ ਐਕਟ 1946 ਦੀ ਧਾਰਾ 9 ਦੇ ਮੁਤਾਬਿਕ ਬਰਡਨ ਆਫ ਪਰੂਫ ਵੀ ਸ਼ੱਕੀ ਵਿਅਕਤੀ 'ਤੇ ਹੀ ਹੁੰਦਾ ਹੈ, ਜਿਸ ਨੂੰ ਕਾਨੂੰਨ ਮੁਤਾਬਿਕ ਆਪਣੀ ਭਾਰਤੀ ਨਾਗਰਿਕਤਾ ਪਰੂਫ ਕਰਨੀ ਹੁੰਦੀ ਹੈ ਅਤੇ ਨਾਗਰਿਕਤਾ ਸਾਬਤ ਕਰਨ ਵਿਚ ਨਾਕਾਮ ਰਹਿਣ ਤੇ ਉਸ ਵਿਅਕਤੀ ਵਿਰੁੱਧ ਕਾਨੂੰਨੀ ਕਾਰਵਾਈ ਬਣਦੀ ਹੈ | ਉਨ੍ਹਾਂ ਕਿਹਾ ਕਿ ਜੇਕਰ ਆਉਂਦੇ ਸ਼ੁੱਕਰਵਾਰ ਨੂੰ ਲੋਕਲ ਪੁਲਿਸ ਵਲੋਂ ਕਾਰਵਾਈ ਨਹੀਂ ਕਰਦੀ ਤਾਂ ਆਉਣ ਵਾਲੇ ਸੋਮਵਾਰ ਅਤੇ ਮੰਗਲਵਾਰ ਨੂੰ ਪੰਜਾਬ ਦੇ ਹਰ ਇਲਾਕੇ ਦੇ ਡੀ.ਐਸ.ਪੀ ਜਾਂ ਡੀ.ਸੀ.ਪੀ ਨੂੰ ਰਿਪਰੇਸੇਂਟਸ਼ਨ ਦੇ ਕੇ ਇਨ੍ਹਾਂ ਸ਼ੱਕੀ ਵਿਅਕਤੀਆਂ ਦੀ ਵੈਰੀਫਿਕੇਸ਼ਨ ਦੀ ਮੰਗ ਕੀਤੀ ਜਾਵੇਗੀ |
Ad Position 22
No active advertisement
ਪਿਛਲੀ ਖ਼ਬਰ ਆਰੀਆਭੱਟ ਕਾਲਜ ਦਾ ਬੀ.ਕਾਮ ਭਾਗ 6ਵੇਂ ਸਮੈਸਟਰ ਦਾ ਨਤੀਜਾ ਸ਼ਾਨਦਾਰ ਅਗਲੀ ਖ਼ਬਰ ਭਾਰੀ ਬਾਰਿਸ਼ ਕਾਰਨ ਨੁਕਸਾਨੇ ਘਰਾਂ ਦੀ ਮੁਰੰਮਤ ਕਰਵਾਏ 'ਆਪ' ਸਰਕਾਰ- ਕਾਂਗੜਾ
Ad Position 24