07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2025

ਪੰਜਾਬ ਯੂਨੀਵਰਸਿਟੀ ਦੀ ਵਿਦਿਆਰਥੀ ਕੌਂਸਲ ਦੀਆਂ ਚੋਣਾਂ ਵਿਚ ਸੱਥ ਦੇ ਆਗੂ ਅਸ਼ਮੀਤ ਸਿੰਘ ਦੀ ਜਿੱਤ 'ਤੇ ਖ਼ੁਸ਼ੀ ਦਾ ਪ੍ਰਗਟਾਵਾ

Ad Position 21
No active advertisement
ਅਜੀਤ ਡੈਸਕ 05-09-2025
ਧੂਰੀ, 4 ਸਤੰਬਰ (ਲਖਵੀਰ ਸਿੰਘ ਧਾਂਦਰਾ) - ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਖੇ ਹੋਈਆਂ ਵਿਦਿਆਰਥੀ ਕੌਂਸਲ ਦੀਆਂ ਚੋਣਾਂ ਵਿੱਚ ਸ਼ਹੀਦ ਜਸਵੰਤ ਸਿੰਘ ਖਾਲੜਾ ਦੀ ਸੋਚ ਨੂੰ ਸਮਰਪਿਤ ਵਿਦਿਆਰਥੀ ਜਥੇਬੰਦੀ ਸੱਥ ਦੇ ਉਪ ਪ੍ਰਧਾਨ ਲਈ ਉਮੀਦਵਾਰ ਅਸ਼ਮੀਤ ਸਿੰਘ ਨੂੰ ਚੋਣ ਜਿੱਤਣ ਤੇ ਸੀਨੀਅਰ ਅਕਾਲੀ ਆਗੂ ਹਰਦੇਵ ਸਿੰਘ ਜਵੰਧਾ, ਗਮਦੂਰ ਸਿੰਘ ਜਵੰਧਾ ਭਸੋੜ, ਗੁਰਮੀਤ ਸਿੰਘ ਬਰੜਵਾਲ, ਮਨਵਿੰਦਰ ਸਿੰਘ ਬਿੰਨਰ, ਗੁਰਵਿੰਦਰ ਸਿੰਘ ਗੋਗੀ ਖੰਗੂੜਾ, ਜਸਵੰਤ ਸਿੰਘ ਭੱਠਲ, ਅਵਤਾਰ ਸਿੰਘ ਅÏਲਖ, ਸੁਖਪਾਲ ਸ਼ਰਮਾ ਸਾਬਕਾ ਸਰਪੰਚ, ਧਰਮਿੰਦਰ ਸਿੰਘ ਕੋਲਸੇੜੀ, ਹਰਿੰਦਰ ਸਿੰਘ ਪਲਾਸੌਰ ਆਦਿ ਆਗੂਆਂ ਖ਼ੁਸ਼ੀ ਦਾ ਪ੍ਰਗਟਾਵਾ ਕਰਦਿਆਂ ਮੁਬਾਰਕਬਾਦ ਦਿੱਤੀ ਅਤੇ ਉਮੀਦ ਪ੍ਰਗਟਾਉਂਦਿਆਂ ਕਿਹਾ ਕਿ ਸ਼ਹਿਦ ਜਸਵੰਤ ਸਿੰਘ ਖਾਲੜਾ ਜੀ ਦੀ ਸੋਚ ਨੂੰ ਨੌਜਵਾਨ ਪੀੜ੍ਹੀ ਤੱਕ ਪਹੁੰਚਾਉਣਾ ਸਮੇਂ ਦੀ ਮੁੱਖ ਲੋੜ ਹੈ | ਬਾਬਾ ਬੰਦਾ ਸਿੰਘ ਬਹਾਦਰ ਸੋਸ਼ਲ ਵੈੱਲਫੇਅਰ ਕਲੱਬ ਪੰਜਾਬ ਦੇ ਪ੍ਰਧਾਨ ਹਰਕਮਲਪ੍ਰੀਤ ਸਿੰਘ ਜਵੰਧਾ, ਉਪ ਪ੍ਰਧਾਨ ਨਰਿੰਦਰ ਸਿੰਘ ਢਿੱਲੋਂ ਵਲੋਂ ਅਸ਼ਮੀਤ ਸਿੰਘ ਦੀ ਜਿੱਤ ਮਨੁੱਖੀ ਅਧਿਕਾਰਾਂ ਦੀ ਰਾਖੀ ਤੇ ਪਹਿਰਾ ਦੇਣ ਲਈ ਜਾਗਰੂਕਤਾ ਪੈਦਾ ਕਰੇਗੀ | ਉਨ੍ਹਾਂ ਕਿਹਾ ਕਿ ਸ਼ਹਿਦ ਜਸਵੰਤ ਸਿੰਘ ਖਾਲੜਾ ਦੀ ਵਿਚਾਰਧਾਰਾ ਨਾਲ ਸੰਬੰਧਿਤ ਜਥੇਬੰਦੀ ਦਾ ਜਿੱਤਣਾ ਪੰਜਾਬ ਲਈ ਸ਼ੁੱਭ ਸੰਕੇਤ ਹੈ | ਇਸ ਮੌਕੇ ਜ਼ਿਲ੍ਹਾ ਸੰਗਰੂਰ ਪ੍ਰਧਾਨ ਜਸਪ੍ਰੀਤ ਸਿੰਘ ਲਾਲੀ ਅਤੇ ਜ਼ਿਲ੍ਹਾ ਬਰਨਾਲਾ ਪ੍ਰਧਾਨ ਮਨਦੀਪ ਸਿੰਘ ਅÏਲਖ ਨੇ ਆਸ ਪ੍ਰਗਟਾਈ ਕਿ ਵਿਦਿਆਰਥੀ ਜਥੇਬੰਦੀ ਸੱਥ ਆਪਣੇ ਮੂਲ ਸਿਧਾਂਤਾਂ ਤੇ ਪਹਿਰਾ ਦਿੰਦੇ ਹੋਏ ਵਿਦਿਆਰਥੀ ਵਰਗ ਦੇ ਨਾਲ ਨਾਲ ਲੋਕ ਆਵਾਜ਼ ਵੀ ਬੁਲੰਦ ਕਰੇਗੀ | ਇਸ ਮੌਕੇ ਸੂਬਾ ਆਗੂ ਹਰਕੀਰਤ ਸਿੰਘ ਲਾਡੀ, ਮਨਜੀਤ ਸਿੰਘ,ਜੱਸੀ ਢੀਂਡਸਾ, ਨਵਜੋਤ ਅÏਲਖ, ਤੇਜ਼ ਪੰਧੇਰ, ਜੀਤ ਸਿੰਘ, ਸਰਪੰਚ ਨੂਰ ਰਾਮ, ਸਰਪੰਚ ਦਲਵੀਰ ਸਿੰਘ, ਸਰਪੰਚ ਗੁਰਜੰਟ ਸਿੰਘ, ਨੰਬਰਦਾਰ ਗੱਗੀ ਬਰੜਵਾਲ, ਨੰਬਰਦਾਰ ਮਨਜੀਤ ਸਿੰਘ ਸੁਲਤਾਨਪੁਰ, ਗੱਗੀ ਐੱਮ ਸੀ, ਮੀਡਿਆ ਇੰਚਾਰਜ ਬਲਕਾਰ ਸਿੰਘ ਢੀਂਡਸਾ ਆਦਿ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਭਾਰੀ ਮੀਂਹ ਕਾਰਨ ਲਸਾੜਾ ਡਰੇਨ ਨੱਕੋ-ਨੱਕ ਭਰੀ, ਕਿਸਾਨ ਪ੍ਰੇਸ਼ਾਨ ਅਗਲੀ ਖ਼ਬਰ ਬੀਬਾ ਢੀਂਡਸਾ ਨੇ ਪਿੰਡ ਸੰਗਤਪੁਰਾ ਵਿਖੇ ਕਿਸਾਨਾਂ ਦੀਆਂ ਸੁਣੀਆਂ ਮੁਸ਼ਕਿਲਾਂ ਅਤੇ ਡੀਜ਼ਲ ਲਈ ਦਿੱਤੀ ਵਿੱਤੀ ਸਹਾਇਤਾ
Ad Position 24