07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2025

ਟੱਲੇਵਾਲ ਪੁਲ ਨਜ਼ਦੀਕ ਬੀਹਲਾ ਜਾਣ ਵਾਲੀ ਸੜਕ ਮੀਂਹ ਕਾਰਨ ਧਸੀ

Ad Position 21
No active advertisement
ਅਜੀਤ ਡੈਸਕ 05-09-2025
ਟੱਲੇਵਾਲ, 4 ਸਤੰਬਰ (ਸੋਨੀ ਚੀਮਾ)-ਨੈਸ਼ਨਲ ਹਾਈਵੇ 'ਤੇ ਸਥਿਤ ਪਿੰਡ ਟੱਲੇਵਾਲ ਨਹਿਰ ਦੇ ਪੁਲ ਤੋਂ ਬੀਹਲਾ, ਗਹਿਲ ਵਾਇਆ ਹਠੂਰ ਜਗਰਾਉਂ ਜਾਣ ਵਾਲੀ 18 ਫੱੁਟੀ ਸੜਕ ਮੀਂਹ ਦੇ ਚੱਲਦਿਆਂ ਧਸ ਗਈ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਰਾਜ ਪੈਲੇਸ ਟੱਲੇਵਾਲ ਦੇ ਐਮ.ਡੀ ਸਾਬਕਾ ਸਰਪੰਚ ਮਹਿੰਦਰ ਸਿੰਘ ਚੁਹਾਣਕੇ ਨੇ ਦੱਸਿਆ ਕਿ ਉਕਤ ਸੜਕ ਜੋ ਕਿ ਟੱਲੇਵਾਲ ਪੁਲ ਤੋਂ ਬੀਹਲਾ ਨੂੰ ਜਾਂਦੀ ਵਿਚ 100 ਫੱੁਟ ਦੇ ਕਰੀਬ ਲੰਬਾ ਪਾੜ ਖਤਾਨਾਂ ਵਿਚ ਨੂੰ ਪੈ ਗਿਆ | ਜਿਸ ਕਾਰਨ ਕੋਈ ਦੁਰਘਟਨਾ ਵਾਪਰਨ ਦਾ ਡਰ ਬਣ ਗਿਆ ਹੈ | ਸਰਪੰਚ ਮਹਿੰਦਰ ਸਿੰਘ ਨੇ ਕਿਹਾ ਕਿ ਉਕਤ ਸੜਕ ਦੇ ਜਿੱਥੇ ਲਗਾਤਾਰ ਖੋਖਲੇ ਦਰੱਖਤ ਡਿਗ ਰਹੇ ਹਨ, ੳੱੁਥੇ ਇੱਥੋਂ ਦੀ ਲੰਘਦੇ ਟਿੱਪਰਾਂ ਨੇ ਵੀ ਸੜਕ ਨੂੰ ਖਸਤਾ ਹਾਲ ਕੀਤਾ ਹੈ ਅਤੇ ਭਾਰੀ ਮੀਂਹ ਦੇ ਚੱਲਦਿਆਂ ਨੂੰ ਹੁਣ ਸੜਕ ਦਾ ਇਕ ਪਾਸ ਖਤਾਨਾਂ ਵੱਲ ਨੂੰ ਖਿਸਕ ਰਿਹਾ ਹੈ | ਜੇਕਰ ਜਲਦ ਹੱਲ ਨਾ ਕੀਤਾ ਗਿਆ ਤਾਂ, ਰਾਤ ਬਿਰਾਤੇ ਕੋਈ ਦੁਰਘਟਨਾ ਵਾਪਰ ਸਕਦੀ ਹੈ | ਉਨ੍ਹਾਂ ਸੜਕ ਵਿਭਾਗ ਅਤੇ ਪ੍ਰਸ਼ਾਸਨ ਤੋਂ ਉਕਤ ਪਾੜ ਨੂੰ ਜਲਦ ਪੂਰਨ ਦੀ ਮੰਗ ਕੀਤੀ |
Ad Position 22
No active advertisement
ਪਿਛਲੀ ਖ਼ਬਰ ਪਿੰਡ ਚੀਮਾ ਵਿਖੇ ਸਰਪੰਚ ਤੇ ਕਲੱਬ ਆਗੂਆਂ ਨੇ ਪਿੰਡ ਦੇ ਪਾਣੀ ਦੀ ਨਿਕਾਸੀ ਸੰਬੰਧੀ ਮਾਰਿਆ ਹੰਭਲਾ ਅਗਲੀ ਖ਼ਬਰ ਭਾਰੀ ਮੀਂਹ ਕਾਰਨ ਲਸਾੜਾ ਡਰੇਨ ਨੱਕੋ-ਨੱਕ ਭਰੀ, ਕਿਸਾਨ ਪ੍ਰੇਸ਼ਾਨ
Ad Position 24