07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2025

ਪਿੰਡ ਚੀਮਾ ਵਿਖੇ ਸਰਪੰਚ ਤੇ ਕਲੱਬ ਆਗੂਆਂ ਨੇ ਪਿੰਡ ਦੇ ਪਾਣੀ ਦੀ ਨਿਕਾਸੀ ਸੰਬੰਧੀ ਮਾਰਿਆ ਹੰਭਲਾ

Ad Position 21
No active advertisement
ਅਜੀਤ ਡੈਸਕ 05-09-2025
ਟੱਲੇਵਾਲ, 4 ਸਤੰਬਰ (ਸੋਨੀ ਚੀਮਾ)-ਪਿੰਡ ਚੀਮਾ ਵਿਖੇ ਭਾਰੀ ਮੀਂਹ, ਛੱਪੜਾਂ 'ਤੇ ਹੋਏ ਨਾਜਾਇਜ਼ ਕਬਜ਼ਿਆਂ ਅਤੇ ਸ਼ਰਾਰਤੀ ਅਨਸਰਾਂ ਵਲੋਂ ਡਰੇਨ ਨੂੰ ਜਾਂਦੀਆਂ ਪਾਈਪਾਂ ਵਿਚ ਬੋਰੀਆਂ ਫਸਾਏ ਜਾਣ ਕਾਰਨ ਪਾਣੀ ਦੀ ਨਿਕਾਸੀ ਬੰਦ ਹੋ ਗਈ | ਜਿਸ ਕਾਰਨ ਪਿੰਡ ਦੇ ਬਹੁਤੇ ਘਰਾਂ ਅਤੇ ਧਾਰਮਿਕ ਸਥਾਨਾਂ ਵਿਚ ਗੰਦਾ ਪਾਣੀ ਵੜ ਗਿਆ | ਪਾਣੀ ਦੀ ਨਿਕਾਸੀ ਲਈ ਸਰਪੰਚ ਮਲੂਕ ਸਿੰਘ ਧਾਲੀਵਾਲ ਤੋਂ ਇਲਾਵਾ ਆਜ਼ਾਦ ਸਪੋਰਟਸ ਕਲੱਬ ਚੀਮਾ ਦੇ ਆਗੂਆਂ ਵਲੋਂ ਆਪਣੇ ਪੱਧਰ 'ਤੇ ਜੇ.ਸੀ.ਬੀ ਅਤੇ ਹੋਰ ਉਪਕਰਨਾਂ ਰਾਹੀਂ ਪਾਈਪਾਂ ਦੀ ਨਿਕਾਸੀ ਕਰਵਾਏ ਜਾਣ ਤੋਂ ਇਲਾਵਾ ਡੇਰਾ ਸਾਹਿਬ ਅਤੇ ਪਿੰਡ ਦੇ ਵੱਡਾ ਗੁਰਦੁਆਰਾ ਸਾਹਿਬ ਨਜ਼ਦੀਕ ਜੇ.ਸੀ.ਬੀ ਲਗਾ ਕੇ ਪਾਣੀ ਦੀ ਨਿਕਾਸੀ ਕਰਵਾਈ ਜਾ ਰਹੀ ਹੈ | ਇਸ ਮੌਕੇ ਸਰਪੰਚ ਮਲੂਕ ਸਿੰਘ, ਜੀਵਨ ਸਿੰਘ ਧਾਲੀਵਾਲ ਕਲੱਬ ਪ੍ਰਧਾਨ, ਰਮਨਾ ਸਿੰਘ ਪੰਚ, ਲਖਵਿੰਦਰ ਸਿੰਘ ਸੀਰਾ, ਗੁਰਮੇਲ ਸਿੰਘ ਗੇਲਾ, ਗੁਰਮੀਤ ਸਿੰਘ ਮੀਤਾ ਨੰਬਰਦਾਰ, ਜੋਬਨਜੀਤ ਸਿੰਘ, ਬੀਰਾ ਸਿੰਘ ਚੰਨਣਵਾਲੀਆ ਆਦਿ ਵੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਏ.ਐਸ.ਆਈ. ਗੁਰਸਿਮਰਨਜੀਤ ਸਿੰਘ ਨੇ ਚੌਕੀ ਇੰਚਾਰਜ ਵਜੋਂ ਅਹੁਦਾ ਸੰਭਾਲਿਆ <br/> ਅਗਲੀ ਖ਼ਬਰ ਟੱਲੇਵਾਲ ਪੁਲ ਨਜ਼ਦੀਕ ਬੀਹਲਾ ਜਾਣ ਵਾਲੀ ਸੜਕ ਮੀਂਹ ਕਾਰਨ ਧਸੀ
Ad Position 24