ਮਹਿਲ ਕਲਾਂ, 4 ਸਤੰਬਰ (ਅਵਤਾਰ ਸਿੰਘ ਅਣਖੀ)-ਭਾਰਤੀ ਜਨਤਾ ਪਾਰਟੀ ਦੇ ਸੰਗਠਨ ਮੰਤਰੀ ਪੰਜਾਬ ਸ੍ਰੀਨਿਵਾਸਲੂ ਨੂੰ ਭਾਜਪਾ ਆਗੂਆਂ ਕੁਲਦੀਪ ਮਿੱਤਲ, ਮੰਡਲ ਪ੍ਰਧਾਨ ਸੁਰਿੰਦਰ ਕਾਲਾ, ਹਰਕੰਵਲਜੀਤ ਸਿੰਘ ਦੀ ਅਗਵਾਈ ਹੇਠ ਇਕ ਵਫ਼ਦ ਮਿਲਿਆ | ਇਸ ਮੌਕੇ ਭਾਜਪਾ ਆਗੂਆਂ ਨੇ ਪੰਜਾਬ ਭਰ ਹੜ੍ਹ ਪੀੜਤ ਪਰਿਵਾਰਾਂ ਦੀ ਮੌਜੂਦਾ ਸਥਿਤੀ ਉਨ੍ਹਾਂ ਲਈ ਤੁਰੰਤ ਰਾਹਤ ਵਾਸਤੇ ਲੋੜੀਂਦੇ ਕਦਮ ਪੁੱਟਣ ਦੀ ਅਪੀਲ ਕੀਤੀ | ਉਨ੍ਹਾਂ ਵਿਧਾਨ ਸਭਾ ਹਲਕਾ ਮਹਿਲ ਕਲਾਂ, ਭਦੌੜ, ਬਰਨਾਲਾ 'ਚ ਭਾਜਪਾ ਦੀ ਮੌਜੂਦਾ ਸਥਿਤੀ ਬਾਰੇ ਵੀ ਜਾਣੂ ਕਰਵਾਇਆ | ਸੰਗਠਨ ਮੰਤਰੀ ਪੰਜਾਬ ਸ੍ਰੀ ਨਿਵਾਸ਼ਨ ਨੇ ਵਫ਼ਦ ਨੂੰ ਧਿਆਨ ਨਾਲ ਸੁਣਿਆ ਅਤੇ ਮਸਲੇ ਹੱਲ ਕਰਵਾਉਣ ਦਾ ਵਿਸ਼ਵਾਸ ਦਿਵਾਇਆ | ਉਨ੍ਹਾਂ ਭਾਜਪਾ ਨੂੰ ਹਰ ਖੇਤਰ ਵਿਚ ਮਜ਼ਬੂਤ ਬਣਾਉਣ | ਆ ਰਹੀਆਂ ਚੋਣਾਂ ਦੇ ਮੱਦੇਨਜ਼ਰ ਪਿੰਡ-ਪਿੰਡ ਨਵੀਆਂ ਇਕਾਈਆਂ ਦਾ ਗਠਨ ਕਰ ਕੇ ਖ਼ਾਸਕਰ ਨੌਜਵਾਨ ਵਰਗ ਨੂੰ ਯੋਗ ਨੁਮਾਇੰਦਗੀ ਦੇਣ ਲਈ ਵਿਸ਼ੇਸ਼ ਧਿਆਨ ਦੇਣ ਲਈ ਪ੍ਰੇਰਿਤ ਕੀਤਾ | ਇਸ ਮੌਕੇ ਭਾਜਪਾ ਹਰਕੰਵਲਜੀਤ ਸਿੰਘ ਲੁਧਿਆਣਾ, ਯੂਥ ਆਗੂ ਸੁਖਦੀਪ ਸਿੰਘ ਧੌਲਾ, ਮਹਿੰਦਰ ਸਿੰਘ ਮਹਿਲ ਕਲਾਂ ਆਦਿ ਆਗੂ ਹਾਜ਼ਰ ਸਨ |