07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2025

ਪੰਜਾਬ ਸਰਕਾਰ ਗ਼ਰੀਬਾਂ ਨੂੰ ਤੁਰੰਤ ਲੋੜੀਂਦਾ ਸਾਮਾਨ ਮੁਹੱਈਆ ਕਰਵਾਏ-ਧਾਲੀਵਾਲ

Ad Position 21
No active advertisement
ਅਜੀਤ ਡੈਸਕ 05-09-2025
ਸ਼ਹਿਣਾ, 4 ਸਤੰਬਰ (ਸੁਰੇਸ਼ ਗੋਗੀ)-ਕਰੀਬ 15 ਦਿਨਾਂ ਤੋਂ ਮਜ਼ਦੂਰ ਦੀ ਮਜ਼ਦੂਰੀ ਦਾ ਕੰਮ ਪੂਰੀ ਤਰ੍ਹਾਂ ਠੱਪ ਹੋਣ ਕਾਰਨ ਮਜ਼ਦੂਰਾਂ ਦੇ ਚੁੱਲ੍ਹੇ ਵੀ ਪੂਰੀ ਤਰ੍ਹਾਂ ਠੰਢੇ ਹੋ ਗਏ ਹਨ | ਇਸ ਲਈ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਤੁਰੰਤ ਹੀ ਇਸ ਮੌਸਮ ਨੂੰ ਕੌਮੀ ਕੁਦਰਤੀ ਆਫ਼ਤ ਐਲਾਨ ਕੇ ਗ਼ਰੀਬ ਲੋਕਾਂ ਨੂੰ ਲੋੜੀਂਦਾ ਰਾਸ਼ਨ ਅਤੇ ਦਵਾਈਆਂ ਤੁਰੰਤ ਹੀ ਮੁਹੱਈਆ ਕਰਵਾਏ | ਇਹ ਸ਼ਬਦ ਸੁਖਵਿੰਦਰ ਸਿੰਘ ਧਾਲੀਵਾਲ ਸੂਬਾ ਸੈਕਟਰੀ ਕਿਸਾਨ ਸੈੱਲ ਕਾਂਗਰਸ, ਸੂਬਾ ਕੋਆਰਡੀਨੇਟਰ ਐਸ.ਸੀ. ਡਿਪਾਰਟਮੈਂਟ ਕਾਂਗਰਸ ਹਲਕਾ ਭਦੌੜ ਨੇ ਇਕ ਮੀਟਿੰਗ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਹੇ | ਉਨ੍ਹਾਂ ਕਿਹਾ ਕਿ ਲਗਾਤਾਰ ਹੋ ਰਹੀ ਬਾਰਸ਼ ਨਾਲ ਉੱਪਲ ਪੱਤੀ ਬਾਹਰਲੀ ਬਸਤੀ ਸ਼ਹਿਣਾ ਦੇ ਘਰਾਂ ਵਿਚ ਪੂਰੀ ਤਰ੍ਹਾਂ ਤਰੇੜਾਂ ਆਉਣ ਕਾਰਨ ਘਰ ਪਾਟ ਰਹੇ ਹਨ ਅਤੇ ਕਿਸੇ ਸਮੇਂ ਵੀ ਗ਼ਰੀਬਾਂ ਦੇ ਮਕਾਨ ਡਿੱਗਣ ਦਾ ਪੂਰਾ ਡਰ ਹੈ, ਉਨ੍ਹਾਂ ਦੱਸਿਆ ਕਿ ਅੱਜ ਗ਼ਰੀਬ ਪਰਿਵਾਰ ਤਰਪਾਲਾਂ ਦੀਆਂ ਝੌਂਪੜੀਆਂ ਬਣਾ ਕੇ ਰਾਤਾਂ ਕੱਟ ਰਹੇ ਹਨ ਪਰ ਉਨ੍ਹਾਂ ਦੇ ਘਰਾਂ ਵਿਚ ਲੋੜੀਂਦਾ ਸਮਾਨ ਪੂਰਾ ਨਾ ਹੋਣ ਕਾਰਨ ਕਈ ਘਰਾਂ ਦੇ ਬੱਚੇ ਭੁੱਖੇ ਢਿੱਡ ਸੌਣ ਲਈ ਮਜਬੂਰ ਹਨ, ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਬਿਨਾਂ ਦੇਰੀ ਕੀਤੇ ਇਨ੍ਹਾਂ ਪਰਿਵਾਰਾਂ ਦੀ ਮਦਦ ਕਰੇ | ਇਸ ਮੌਕੇ ਰਾਣੀ ਕੌਰ ਪੰਚਾਇਤ ਮੈਂਬਰ, ਬਲਵੀਰ ਸਿੰਘ, ਕਾਲੂ ਸਿੰਘ, ਬੂਟਾ ਸਿੰਘ, ਸ਼ਿੰਦਰ ਕੌਰ, ਜਰਨੈਲ ਕੌਰ, ਮਹਿੰਦਰ ਕੌਰ ਅਤੇ ਹੋਰ ਅÏਰਤਾਂ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਬੁਨਿਆਦੀ ਲੋੜਾਂ ਦੀ ਪੂਰਤੀ ਨਾ ਹੋਣ ਦੇ ਰੋਸ ਵਜੋਂ ਡੀ.ਸੀ. ਦਫ਼ਤਰ ਬਰਨਾਲਾ ਦਾ ਘਿਰਾਓ 8 ਨੂੰ ਅਗਲੀ ਖ਼ਬਰ ਪ੍ਰਸ਼ਾਸਨ ਵਲੋਂ ਧਿਆਨ ਨਾ ਦੇਣ 'ਤੇ ਪਿੰਡ ਦੇ ਉੱਦਮੀ ਲੋਕਾਂ ਦੇ ਸਹਿਯੋਗ ਨਾਲ ਬਣਾਈ ਪੁਲੀ-ਹਰਦਾਸਪੁਰਾ
Ad Position 24