ਮਹਿਲ ਕਲਾਂ, 4 ਸਤੰਬਰ (ਅਵਤਾਰ ਸਿੰਘ ਅਣਖੀ)-ਪਿੰਡ ਹਰਦਾਸਪੁਰਾ ਵਿਖੇ ਸੱਥ ਨੂੰ ਜਾਣ ਵਾਲੇ ਰਸਤੇ 'ਚ ਪੁਲੀ ਲੰਬੇ ਸਮੇਂ ਤੋਂ ਟੁੱਟੀ ਹੋਈ ਸੀ | ਉੱਧਰ ਜਾਣ ਵਾਲੇ ਵਾਹਨਾਂ ਨਾਲ ਹਰ ਰੋਜ਼ ਹਾਦਸੇ ਵਾਪਰਦੇ ਰਹਿੰਦੇ ਸਨ | ਬੀਤੀ ਰਾਤ ਇਕ ਮੋਟਰਸਾਈਕਲ ਸਵਾਰ ਦੇ ਨਾਲੀ ਵਿਚ ਡਿੱਗਣ ਕਾਰਨ ਕਾਫ਼ੀ ਸੱਟਾ ਲੱਗੀਆਂ | ਪਿੰਡ ਵਾਸੀਆਂ ਵਲੋਂ ਲੰਬੇ ਸਮੇਂ ਤੋਂ ਟੱੁਟੀ ਪਈ ਇਸ ਪੁਲੀ ਨੂੰ ਨਵੇਂ ਸਿਰਿਓ ਬਣਾਉਣ ਲਈ ਕਈ ਵਾਰ ਸਬੰਧਿਤ ਮਹਿਕਮੇ ਦੇ ਧਿਆਨ ਵਿਚ ਲਿਆਂਦਾ ਗਿਆ ਸੀ, ਪਰ ਪ੍ਰਸ਼ਾਸਨ ਨੇ ਇਸ ਗੰਭੀਰ ਮੁਸ਼ਕਲ ਵੱਲ ਕੋਈ ਧਿਆਨ ਨਹੀਂ ਦਿੱਤਾ | ਅੱਕੇ ਲੋਕਾਂ ਨੇ ਸਰਕਾਰ ਦੀ ਝਾਕ ਛੱਡਦਿਆਂ ਭਾਕਿਯੂ ਡਕੌਂਦਾ (ਧਨੇਰ) ਦੇ ਜ਼ਿਲ੍ਹਾ ਮੀਤ ਪ੍ਰਧਾਨ ਜਗਰਾਜ ਸਿੰਘ ਹਰਦਾਸਪੁਰਾ ਦੀ ਅਗਵਾਈ ਹੇਠ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਟੁੱਟੀ ਹੋਈ ਪੁਲੀ ਨੂੰ ਆਪਣੇ ਤੌਰ 'ਤੇ ਬਣਾਇਆ ਗਿਆ ਹੈ | ਪਿੰਡ ਵਾਸੀਆਂ, ਆਗੂਆਂ ਨੇ ਇਸ ਉੱਦਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਜਿਵੇਂ ਜਥੇਬੰਦੀਆਂ ਲਗਾਤਾਰ ਕਹਿੰਦੀਆਂ ਆ ਰਹੀਆਂ ਹਨ, ਕਿ ਸਰਕਾਰਾਂ ਤੋਂ ਨਾ ਝਾਕ ਕਰੋ ਆਪਣੀ ਰਾਖੀ ਆਪ ਕਰੋ, ਵਾਲਾ ਨਾਅਰਾ ਅੱਜ ਸੱਚ ਸਾਬਤ ਹੋਇਆ ਹੈ, ਦੁਖੀ ਲੋਕਾਂ ਨੂੰ ਟੁੱਟੀ ਸਰਕਾਰੀ ਪੁਲੀ ਆਪਣੇ ਖ਼ਰਚੇ ਉੱਪਰ ਬਣਾਉਣ ਲਈ ਮਜਬੂਰ ਹੋਣਾ ਪਿਆ | ਤਾਂ ਜੋ ਇੱਥੋਂ ਰਾਤ ਸਮੇਂ ਕੰਮ ਆਉਣ, ਜਾਣ ਵਾਲੇ ਪਿੰਡ ਵਾਸੀ ਸੱਟਾਂ ਤੋਂ ਬਚ ਸਕਣ | ਇਸ ਮੌਕੇ ਭਰਪੂਰ ਸਿੰਘ ਸਾਬਕਾ ਪੰਚ, ਅਮਰਜੀਤ ਸਿੰਘ ਸਾਬਕਾ ਪੰਚ, ਨਿਰਮਲ ਸਿੰਘ, ਸੁਖਜੀਤ ਸਿੰਘ ਲਾਡੀ, ਪਰਮਜੀਤ ਸਿੰਘ ਦਿਉਲ, ਬੂਟਾ ਸਿੰਘ ਸੋਹਲ, ਸੁਮਨਦੀਪ ਸਿੰਘ ਸੋਨੀ ਸੋਹਲ, ਵਿਜੈ ਕੁਮਾਰ ਬਿੱਲੂ ਪੰਡਤ, ਸਿਵਚੰਦਰ ਸਿੰਘ ਸੋਹਲ, ਰਾਜਵਿੰਦਰ ਸਿੰਘ ਰਾਜੂ ਸੋਹਲ, ਰਾਜੂ ਮਹਿਰਾ ਮਿਸਤਰੀ, ਬਲਜੀਤ ਸਿੰਘ ਡੇਅਰੀ ਵਾਲਾ ਆਦਿ ਨੇ ਪੁਲੀ ਦੇ ਨਿਰਮਾਣ ਵਿਚ ਵਿਸ਼ੇਸ਼ ਸਹਿਯੋਗ ਦਿੱਤਾ |