07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2025

ਪਿੰਡ ਪੰਡੋਰੀ ਵਿਖੇ ਕਈ ਘਰਾਂ ਦੀਆਂ ਛੱਤਾਂ ਡਿਗੀਆਂ, ਪਰਿਵਾਰ ਹੋਏ ਬੇਘਰ

Ad Position 21
No active advertisement
ਅਜੀਤ ਡੈਸਕ 05-09-2025
ਮਹਿਲ ਕਲਾਂ, 4 ਸਤੰਬਰ (ਅਵਤਾਰ ਸਿੰਘ ਅਣਖੀ)-ਪਿੰਡ ਪੰਡੋਰੀ ਵਿਖੇ ਭਾਰੀ ਬਾਰਸ਼ ਕਾਰਨ ਇਕ ਮਜ਼ਦੂਰ ਪਰਿਵਾਰ ਉੱਤੇ ਮੁਸੀਬਤਾਂ ਦਾ ਪਹਾੜ ਟੁੱਟ ਪਿਆ | ਪਿੰਡ ਵਾਸੀ ਮਨਦੀਪ ਸਿੰਘ ਪੁੱਤਰ ਅਜੀਤ ਸਿੰਘ ਦੇ ਘਰ ਦਾ ਇਕ ਕਮਰਾ ਅਤੇ ਰਸੋਈ ਦੀਆਂ ਛੱਤਾਂ ਮੀਂਹ ਨਾਲ ਢਹਿ ਗਈਆਂ, ਜਿਸ ਕਾਰਨ ਘਰ ਅੰਦਰ ਪਿਆ ਸਾਰਾ ਸਮਾਨ ਵੀ ਖ਼ਰਾਬ ਹੋ ਗਿਆ | ਇਸ ਘਟਨਾ ਨਾਲ ਪਰਿਵਾਰ ਨੂੰ ਭਾਰੀ ਆਰਥਿਕ ਨੁਕਸਾਨ ਝੱਲਣਾ ਪਿਆ | ਮਨਦੀਪ ਸਿੰਘ ਦਾ ਪਰਿਵਾਰ ਗ਼ਰੀਬੀ ਨਾਲ ਜੂਝ ਰਿਹਾ ਹੈ ਅਤੇ ਆਪਣੇ ਤੌਰ 'ਤੇ ਘਰ ਦੀ ਮੁਰੰਮਤ ਕਰਨ ਤੋਂ ਅਸਮਰਥ ਹੈ | ਇਹ ਮਜ਼ਦੂਰੀ ਕਰ ਕੇ ਆਪਣਾ ਪਰਿਵਾਰ ਪਾਲ ਰਿਹਾ ਹੈ | ਸਰਪੰਚ ਕੈਪਟਨ ਜਤਿੰਦਰ ਪਾਲ ਸਿੰਘ ਨੇ ਮੰਗ ਕੀਤੀ ਹੈ ਕਿ ਪੀੜਤ ਪਰਿਵਾਰਾਂ ਨੂੰ ਵਿੱਤੀ ਸਹਾਇਤਾ ਦਿੱਤੀ ਜਾਵੇ, ਤਾਂ ਜੋ ਘਰਾਂ ਨੂੰ ਦੁਬਾਰਾ ਬਣਾਇਆ ਜਾ ਸਕੇ | ਉਨ੍ਹਾਂ ਐਨ.ਆਰ.ਆਈਜ਼, ਸਮਾਜ ਸੇਵੀ, ਪਿੰਡ ਦੇ ਦਾਨੀ ਸੱਜਣਾਂ ਨੂੰ ਵੀ ਬੇਨਤੀ ਕੀਤੀ ਕਿ ਇਸ ਸੰਕਟ ਦੇ ਸਮੇਂ ਗ਼ਰੀਬ ਪਰਿਵਾਰਾਂ ਦੀ ਮਦਦ ਲਈ ਅੱਗੇ ਆਉਣ |
Ad Position 22
No active advertisement
ਪਿਛਲੀ ਖ਼ਬਰ ਪ੍ਰਸ਼ਾਸਨ ਵਲੋਂ ਧਿਆਨ ਨਾ ਦੇਣ 'ਤੇ ਪਿੰਡ ਦੇ ਉੱਦਮੀ ਲੋਕਾਂ ਦੇ ਸਹਿਯੋਗ ਨਾਲ ਬਣਾਈ ਪੁਲੀ-ਹਰਦਾਸਪੁਰਾ ਅਗਲੀ ਖ਼ਬਰ ਪੱਖੋ ਕੈਂਚੀਆਂ ਵਿਖੇ ਮਣਕੂ ਰਿਪੇਅਰ ਦੀ ਕੰਧ ਡਿੱਗੀ ਤੇ ਮਸ਼ੀਨਰੀ ਦਾ ਹੋਇਆ ਨੁਕਸਾਨ
Ad Position 24