14-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2025

ਹੜ੍ਹ ਪੀੜਤਾਂ ਦੀ ਦਿਲ ਖ਼ੋਲ੍ਹ ਕੇ ਮਦਦ ਕਰ ਰਿਹਾ ਨਿੱਕਾ ਮੱਲ ਟਰੱਸਟ

Ad Position 21
No active advertisement
ਅਜੀਤ ਡੈਸਕ 06-09-2025

ਤਪਾ ਮੰਡੀ, 5 ਸਤੰਬਰ (ਵਿਜੇ ਸ਼ਰਮਾ)-ਸਥਾਨਕ ਨਿੱਕਾ ਮੱਲ ਚੈਰੀਟੇਬਲ ਟਰੱਸਟ (ਰਜਿ:) ਵਲੋਂ ਤੇਜ਼ ਬਰਸਾਤ ਕਾਰਨ ਹੋਏ ਲੋਕਾਂ ਦੇ ਜਾਨੀ ਤੇ ਮਾਲੀ ਨੁਕਸਾਨ ਨੂੰ ਦੇਖਦਿਆਂ ਪੀੜਤ ਪਰਿਵਾਰਾਂ ਲਈ ਸੇਵਾ ਕਾਰਜ ਲਗਾਤਾਰ ਜਾਰੀ ਹਨ | ਜਿਸ ਤਹਿਤ ਹੁਣ ਤੱਕ 100 ਤੋਂ ਵੱਧ ਪਰਿਵਾਰਾਂ ਨੂੰ ਛੱਤਾਂ 'ਤੇ ਪਾਉਣ ਵਾਲੀਆਂ ਤਰਪਾਲਾਂ ਵੰਡੀਆਂ ਗਈਆਂ ਜਦਕਿ 29 ਪਰਿਵਾਰਾਂ ਨੂੰ ਰਾਸ਼ਨ ਅਤੇ 8 ਪਰਿਵਾਰਾਂ ਨੂੰ ਦਵਾਈਆਂ ਵੰਡੀਆਂ ਜਾ ਚੁੱਕੀਆਂ ਹਨ | ਇਸ ਤਹਿਤ ਨਗਰ ਕੌਂਸਲ ਦੀ ਪ੍ਰਧਾਨ ਡਾ: ਸੋਨਿਕਾ ਬਾਂਸਲ (ਪਤਨੀ ਡਾ: ਬਾਲ ਚੰਦ ਬਾਂਸਲ) ਵਲੋਂ 50 ਤਰਪਾਲਾਂ ਦੀ ਸਹਾਇਤਾ ਕੀਤੀ ਗਈ ਨਾਲ ਹੀ ਕੌਂਸਲਰ ਦੇ ਪਤੀ ਦੀਪਕ ਗੱਗ ਵਲੋਂ ਵਿਸ਼ੇਸ਼ ਸਹਿਯੋਗ ਦਿੱਤਾ ਗਿਆ | ਇਸੇ ਤਰ੍ਹਾਂ ਮੋਹਿਤ ਭੂਤ ਵਲੋਂ 4 ਪਰਿਵਾਰਾਂ ਨੂੰ ਮਹੀਨੇ ਭਰ ਦਾ ਰਾਸ਼ਨ ਦਿੱਤਾ ਗਿਆ | ਇਸ ਤੋਂ ਇਲਾਵਾ ਸ੍ਰੀਮਤੀ ਇੰਦੂ ਬਾਲਾ, ਪ੍ਰੋ: ਸਵਿਤਾ ਸੂਦ, ਸਪਨ ਧੂਰਕੋਟੀਆ, ਦੀਵਯਾ ਗੁਲ੍ਹਾਟੀ, ਪਰਨਵ ਬਾਂਸਲ, ਗਗਨ ਗੁਪਤਾ, ਮੈਡਮ ਸੋਨੀਆ ਬਰਨਾਲਾ, ਪ੍ਰੋ: ਪੂਨਮ ਅਗਰਵਾਲ, ਮਨੋਜ ਸੋਨੀ, ਜੈ ਸ੍ਰੀ ਰਾਧਾ ਕਿ੍ਸ਼ਨ ਕੀਰਤਨ ਮਹਿਲਾ ਮੰਡਲ (ਤਪਾ), ਵਿਕਾਸ ਸ਼ੈਟੀ, ਮੈਡਮ ਮੋਨਿਕਾ ਗੁਲ੍ਹਾਟੀ (ਹਿਮਾਚਲ), ਮੈਡਮ ਪੂਜਾ ਡੋਗਰਾ (ਹਿਮਾਚਲ), ਗਗਨਦੀਪ ਪੁਰਬਾ, ਸ: ਮਾਲਵਿੰਦਰ ਸਿੰਘ ਪੱਖੋ ਕਲਾਂ, ਸੁਨੀਲ ਕੁਮਾਰ ਤਾਜੋ ਵਾਲਿਆਂ ਵਲੋਂ ਸਹਿਯੋਗ ਦਿੱਤਾ ਗਿਆ |

Ad Position 22
No active advertisement
ਪਿਛਲੀ ਖ਼ਬਰ ਸਿਹਤ ਬਲਾਕ ਮਹਿਲ ਕਲਾਂ ਦੀਆਂ ਟੀਮਾਂ ਵਲੋਂ ਡੇਂਗੂ ਲਾਰਵਾ ਦੀ ਚੈਕਿੰਗ ਅਗਲੀ ਖ਼ਬਰ ਪਾਲ ਸਿੰਘ ਸ਼ਾਹ ਨਮਿਤ ਸ਼ਰਧਾਂਜਲੀ ਸਮਾਗਮ <br/>
Ad Position 24