ਬਰਨਾਲਾ, 5 ਸਤੰਬਰ (ਨਰਿੰਦਰ ਅਰੋੜਾ)-ਗਣਪਤੀ ਉਤਸਵ ਯੁਵਾ ਮੰਡਲ ਵਲੋਂ 13ਵਾਂ ਸ੍ਰੀ ਗਣੇਸ਼ ਮਹਾਂਉਤਸਵ 6 ਸਤੰਬਰ ਤੱਕ ਗਲੀ ਨੰਬਰ 6 ਵਿਖੇ ਮਨਾਇਆ ਜਾ ਰਿਹਾ ਹੈ | ਜਾਣਕਾਰੀ ਦਿੰਦਿਆਂ ਵਿਕਾਸ ਬਾਂਸਲ, ਮੋਹਿਤ ਕਾਂਸਲ, ਸਾਹਿਲ ਗੋਇਲ, ਵਿਨੋਦ ਸਿੰਗਲਾ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ੍ਰੀ ਗਣਪਤੀ ਮਹਾਂਉਤਸਵ ਸ਼ਰਧਾ ਅਤੇ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ | ਸਵੇਰੇ ਕਲਸ਼ ਯਾਤਰਾ ਕੱਢੀ ਗਈ ਅਤੇ ਗਣਪਤੀ ਬੱਪਾ ਮੋਰੀਆ ਦੇ ਜੈਕਾਰੇ ਗੂੰਜ ਰਹੇ ਸਨ | ਰੋਜ਼ਾਨਾ ਸਵੇਰੇ ਪੂਜਨ ਅਤੇ ਸ਼ਾਮ ਨੂੰ ਮਹਾਂ ਆਰਤੀ ਕੀਤੀ ਜਾਵੇਗੀ | ਅੱਜ ਕੀਰਤਨ ਕੀਤਾ ਗਿਆ | ਜਿਸ ਵਿਚ ਗੁਣਗਾਨ ਮਸ਼ਹੂਰ ਕਲਾਕਾਰ ਰਾਕੇਸ਼ ਰਾਧੇ ਐਂਡ ਪਾਰਟੀ ਵਲੋਂ ਆਪਣੀ ਮਿੱਠੀ ਆਵਾਜ਼ ਦੇ ਵਿਚ ਕੀਤਾ ਗਿਆ | ਵਿਸ਼ਾਲ ਸ਼ੋਭਾ ਯਾਤਰਾ 6 ਸਤੰਬਰ ਨੂੰ ਕੱਢੀ ਜਾਵੇਗੀ | ਇਸ ਮੌਕੇ ਸਮਾਜ ਸੇਵੀ ਸ਼ਸ਼ੀ ਚੋਪੜਾ, ਦੀਪਕ ਬਾਂਸਲ ਸੋਨੀ, ਨਰਿੰਦਰ ਗਰਗ ਨੀਟਾ, ਦੀਕਸ਼ਤ ਚੋਪੜਾ, ਮੈਡਮ ਸੋਨੰੂ ਚੋਪੜਾ, ਲੱਕੀ ਦੂਆ, ਰਾਹੁਲ, ਹਰੀਸ਼, ਰੌਬਿਨ, ਪ੍ਰੇਮ, ਟੋਨੀ ਸਿੰਗਲਾ, ਅਭਿਸ਼ੇਕ, ਸੁਨੀਲ ਮੁਕੇਸ਼ ਆਦਿ ਹਾਜ਼ਰ ਸਨ |