ਤਪਾ ਮੰਡੀ, 5 ਸਤੰਬਰ (ਵਿਜੇ ਸ਼ਰਮਾ)-ਸਥਾਨਕ ਆਜ਼ਾਦ ਕਲਚਰਲ ਐਂਡ ਰਾਮ ਲੀਲ੍ਹਾ ਦੁਸਹਿਰਾ ਕਮੇਟੀ ਦੀ ਮੀਟਿੰਗ ਪ੍ਰਧਾਨ ਨਾਜ਼ ਸਿੰਗਲਾ ਦੀ ਅਗਵਾਈ ਹੇਠ ਹੋਈ ਜਿਸ ਵਿਚ ਕਮੇਟੀ ਦੇ ਸਮੂਹ ਅਹੁਦੇਦਾਰਾਂ ਤੇ ਮੈਂਬਰਾਂ ਨੇ ਭਾਗ ਲਿਆ | ਇਸ ਮੌਕੇ ਪੰਡਿਤ ਰਕੇਸ਼ ਸ਼ਰਮਾ ਵਲੋਂ ਝੰਡੇ ਦਾ ਪੂਜਨ ਕਰ ਕੇ ਝੰਡਾ ਚੜ੍ਹਾਉਣ ਦੀ ਰਸਮ ਕਰਨ ਤੋਂ ਬਾਅਦ ਰਾਮ-ਲੀਲ੍ਹਾ ਦੀ ਰਿਹਰਸਲ ਸ਼ੁਰੂ ਕੀਤੀ ਗਈ ਅਤੇ ਸਮੂਹ ਮੈਂਬਰਾਂ ਵਲੋਂ ਸ੍ਰੀ ਹਨੂਮਾਨ ਚਾਲੀਸਾ ਦੇ ਪਾਠ ਕੀਤੇ ਗਏ | ਇਸ ਮੌਕੇ ਕਮੇਟੀ ਦੇ ਨਾਜ਼ ਸਿੰਗਲਾ, ਸੁਸ਼ੀਲ ਭੂਤ, ਸੁਰੇਸ਼ ਚੰਦੇਲ, ਜੀਵਨ ਕੁਮਾਰ ਭੂਤ, ਪਵਨ ਬਤਾਰਾ, ਪ੍ਰਦੀਪ ਪੱਖੋ, ਚੰਚਲ ਕੁਮਾਰ ਰਾਜੂ, ਮਿੰਟੂ ਭੁੱਚੋ, ਪਿੰਕਾ ਅਗਰਵਾਲ, ਰਾਜੂ ਮੌੜ, ਚੁੰਨੀ ਲਾਲ ਢੀਂਗਰਾ, ਪੱਪੂ, ਵਿਜੇ ਚੰਦੇਲ, ਕੇਸ਼ਵ ਸ਼ਰਮਾ, ਗਿਰੀਰਾਜ ਸ਼ਰਮਾ, ਹਰਵਿੰਦਰ ਪਾਲ ਮਿੱਤਲ, ਵਿਜੇ ਭਾਈਰੂਪਾ, ਬਿੱਟੂ ਬਰਾੜ, ਮੰਨਾ, ਰਿੰਕਾ ਘੁੰਨਸ, ਸ਼ੈਲੀ, ਰਾਜਨ ਕਿਰਾੜ ਆਦਿ ਸਮੂਹ ਮੈਂਬਰ ਮੌਜੂਦ ਸਨ |