15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2025

ਖੱੁਡੀ ਕਲਾਂ ਵਿਖੇ ਪਾਣੀ ਵਾਲੀ ਪੁਲੀ ਦਾ ਨਿਕਾਸ ਨਾ ਹੋਣ ਕਾਰਨ ਘਰ ਦੀਆਂ ਕੰਧਾਂ ਬੈਠੀਆਂ

Ad Position 21
No active advertisement
ਅਜੀਤ ਡੈਸਕ 06-09-2025
ਹੰਡਿਆਇਆ, 5 ਸਤੰਬਰ (ਗੁਰਜੀਤ ਸਿੰਘ ਖੱੁਡੀ)-ਪਿੰਡ ਖੱੁਡੀ ਕਲਾਂ ਦੇ ਵਾਸੀ ਮਾ: ਹਰਦੇਵ ਸਿੰਘ ਖੱੁਡੀ ਨੇ ਦੱਸਿਆ ਕਿ ਮੀਂਹ ਕਾਰਨ ਨਿਕਾਸੀ ਪਾਣੀ ਵਾਲੀ ਪੁਲੀ ਦਾ ਕਿਸੇ ਪਾਸੇ ਨਿਕਾਸ ਨਾ ਹੋਣ ਕਾਰਨ ਹਰ ਵਕਤ ਪਾਣੀ ਖੜ੍ਹਾ ਰਹਿਣ ਕਰ ਕੇ ਘਰ ਦੀਆਂ ਕੰਧਾਂ ਬੈਠ ਗਈਆਂ | ਉਨ੍ਹਾਂ ਕਿਹਾ ਕਿ ਰੇਲਵੇ ਸਟੇਸ਼ਨ ਹੰਡਿਆਇਆ ਵਿਖੇ ਖੱੁਡੀ ਕਲਾਂ ਤੇ ਹੰਡਿਆਇਆ ਵੱਲ ਨੂੰ ਬਣੀ ਨਿਕਾਸੀ ਪਾਣੀ ਵਾਲੀ ਪੁਲੀ ਦਾ ਕਿਧਰੇ ਵੀ ਨਿਕਾਸ ਨਹੀਂ ਕੀਤਾ ਗਿਆ | ਜਿਸ ਕਰ ਕੇ ਪਾਣੀ ਹਰ ਵਕਤ ਸਾਡੀ ਕੰਧ ਨਾਲ ਖੜ੍ਹਾ ਰਹਿਣ ਕਰ ਕੇ ਸਾਡੇ ਘਰ ਵਿਚ ਤਰੇੜਾਂ ਆ ਗਈਆਂ | ਉਨ੍ਹਾਂ ਕਿਹਾ ਕਿ ਅਸੀਂ ਇਸ ਸਬੰਧੀ ਡੀ.ਆਰ.ਐਮ. ਰੇਲਵੇ ਮੰਡਲ ਅੰਬਾਲਾ ਅਤੇ ਡਿਪਟੀ ਕਮਿਸ਼ਨਰ ਬਰਨਾਲਾ ਨੂੰ ਵੀ ਲਿਖਤੀ ਦਰਖ਼ਾਸਤਾਂ ਦੇ ਕੇ ਚੱੁਕੇ ਹਾਂ ਪਰ ਸਾਡਾ ਕੋਈ ਵੀ ਹੱਲ ਨਹੀਂ ਕੀਤਾ ਗਿਆ | ਉਨ੍ਹਾਂ ਰੇਲਵੇ ਦੇ ਉੱਚ ਅਧਿਕਾਰੀਆਂ ਅਤੇ ਡੀ. ਸੀ. ਬਰਨਾਲਾ ਤੋਂ ਮੰਗ ਕੀਤੀ ਕਿ ਇਸ ਨਿਕਾਸੀ ਪਾਣੀ ਵਾਲੀ ਪੁਲੀ ਦਾ ਨਿਕਾਸ ਕਰਨ ਲਈ ਪ੍ਰਬੰਧ ਕੀਤੇ ਜਾਣ |
Ad Position 22
No active advertisement
ਪਿਛਲੀ ਖ਼ਬਰ ਹੰਡਿਆਇਆ ਇਲਾਕੇ 'ਚ ਮੀਂਹ ਕਾਰਨ 2 ਘਰ ਡਿੱਗੇ, ਕਈ ਘਰਾਂ ਨੂੰ ਆਈਆਂ ਤਰੇੜਾਂ <br/> ਅਗਲੀ ਖ਼ਬਰ ਐਸ.ਬੀ.ਐਸ. ਗਰੁੱਪ ਆਫ਼ ਕਾਲਜ ਮਹਿਲ ਕਲਾਂ ਵਿਖੇ ਅਧਿਆਪਕ ਦਿਵਸ ਮਨਾਇਆ
Ad Position 24