ਹੰਡਿਆਇਆ, 5 ਸਤੰਬਰ (ਗੁਰਜੀਤ ਸਿੰਘ ਖੱੁਡੀ)-ਕਈ ਦਿਨਾਂ ਤੋਂ ਪੈ ਰਹੀ ਭਾਰੀ ਬਾਰਸ਼ ਦੌਰਾਨ ਹੰਡਿਆਇਆ ਵਿਖੇ ਵਾਰਡ ਨੰ: 6 ਵਿਚ ਪ੍ਰਦੀਪ ਕੁਮਾਰ ਪੱੁਤਰ ਦੇਸ ਰਾਜ ਦਾ ਪੁਸ਼ਤੈਨੀ ਘਰ ਮੀਂਹ ਉਪਰੰਤ ਗਲੀ ਵਿਚ ਡਿਗ ਗਿਆ ਪਰ ਗਲੀ ਵਿਚ ਕੋਈ ਨਾ ਹੋਣ ਕਾਰਨ ਜਾਨੀ ਨੁਕਸਾਨ ਹੋਣ ਤੋਂ ਬਚ ਗਿਆ | ਉਨ੍ਹਾਂ ਕਿਹਾ ਕਿ ਅਸੀਂ ਆਪਣਾ ਘਰੇਲੂ ਸਮਾਨ ਡਿੱਗਣ ਤੋਂ ਪਹਿਲਾਂ ਹੀ ਕੱਢ ਲਿਆ ਸੀ | ਇਸੇ ਤਰ੍ਹਾਂ ਪਿੰਡ ਕੋਠੇ ਸਰਾਂ ਦੇ ਹਰਦੇਵ ਸਿੰਘ ਪੱੁਤਰ ਗੱਜਣ ਸਿੰਘ ਦਾ ਘਰ ਮੀਂਹ ਕਾਰਨ ਡਿਗ ਗਿਆ | ਪਿੰਡ ਬੀਕਾ ਸੂਚ ਪੱਤੀ ਵਿਖੇ ਨਿੱਕਾ ਸਿੰਘÊਪੱੁਤਰ ਗੰਡਾ ਸਿੰਘ ਦਾ ਘਰ ਮੀਂਹ ਕਾਰਨ ਡਿਗ ਗਿਆ | ਕਸਬਾ ਹੰਡਿਆਇਆ ਵਿਖੇ ਬੂਟਾ ਖ਼ਾਨ ਪੱੁਤਰ ਮੇਹਰਦੀਨ, ਬੀਰਬਲ ਖ਼ਾਨ ਪੱੁਤਰ ਮੇਹਰਦੀਨ ਦੇ ਘਰ 'ਚ ਮੀਂਹ ਕਾਰਨ ਤਰੇੜਾਂ ਆ ਗਈਆਂ | ਇਸੇ ਤਰ੍ਹਾਂ ਪਿੰਡ ਧਨੌਲਾ ਖ਼ੁਰਦ ਵਿਖੇ ਨਛੱਤਰ ਕੌਰ ਪਤਨੀ ਘੱੁਕ ਸਿੰਘ ਦਾ ਸਾਰਾ ਘਰ ਮੀਂਹ ਕਾਰਨ ਬੈਠ ਗਿਆ, ਗੁਰਤੇਜ ਸਿੰਘ ਤੇਜੀ, ਗੁਰਸੇਵਕ ਸਿੰਘ, ਹਰਮੇਲ ਸਿੰਘ, ਕਾਕਾ ਸਿੰਘ, ਅੰਮਿ੍ਤਪਾਲ ਸਿੰਘ, ਰਾਮ ਸਿੰਘ ਦੇ ਘਰਾਂ ਨੂੰ ਮੀਂਹ ਕਾਰਨ ਤਰੇੜਾਂ ਆ ਗਈਆਂ | ਉਨ੍ਹਾਂ ਪੰਜਾਬ ਸਰਕਾਰ ਤੇ ਡਿਪਟੀ ਕਮਿਸ਼ਨਰ ਪਾਸੋਂ ਮੰਗ ਕੀਤੀ ਕਿ ਮੀਂਹ ਕਾਰਨ ਘਰਾਂ ਦੇ ਹੋਏ ਨੁਕਸਾਨ ਦਾ ਮੱੁਖ ਮੰਤਰੀ ਰਾਹਤ ਫ਼ੰਡ ਵਿਚੋਂ ਮੁਆਵਜ਼ਾ ਦਿਵਾਇਆ ਜਾਵੇ |