25-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2025

ਭਾਰਤੀ ਕਿਸਾਨ ਯੂਨੀਅਨ ਡਕੌਂਦਾ ਜ਼ਿਲ੍ਹਾ ਬਰਨਾਲਾ ਦੀ ਮੀਟਿੰਗ ਹੋਈ

Ad Position 21
No active advertisement
ਅਜੀਤ ਡੈਸਕ 07-09-2025
ਬਰਨਾਲਾ, 6 ਸਤੰਬਰ (ਅਸ਼ੋਕ ਭਾਰਤੀ)-ਭਾਰਤੀ ਕਿਸਾਨ ਯੂਨੀਅਨ ਡਕੌਂਦਾ ਜ਼ਿਲ•ਾ ਬਰਨਾਲਾ ਦੀ ਮੀਟਿੰਗ ਗੁਰਦੁਆਰਾ ਬੀਬੀ ਪ੍ਰਧਾਨ ਕੌਰ ਬਰਨਾਲਾ ਵਿਖੇ ਜ਼ਿਲ•ਾ ਪ੍ਰਧਾਨ ਦਰਸ਼ਨ ਸਿੰਘ ਉੱਗੋਕੇ ਦੀ ਅਗਵਾਈ ਹੇਠ ਹੋਈ | ਇਸ ਮੌਕੇ ਦਰਸ਼ਨ ਸਿੰਘ ਉਗੋਕੇ, ਸੂਬਾ ਪ੍ਰੈੱਸ ਸਕੱਤਰ ਇੰਦਰ ਪਾਲ ਸਿੰਘ ਨੇ ਕਿਹਾ ਕਿ ਪੰਜਾਬ ਵਿਚ ਆਏ ਹੜ•ਾਂ ਕਾਰਨ ਭਾਰੀ ਨੁਕਸਾਨ ਦੀ ਸਰਕਾਰ ਭਰਪਾਈ ਕਰੇ, ਹੜ• ਪੀੜਤ ਹਰੇਕ ਵਰਗ ਦੇ ਪਰਿਵਾਰ ਨੂੰ ਫੌਰੀ ਇਕ ਲੱਖ ਰੁਪਏ ਪ੍ਰਤੀ ਪਰਿਵਾਰ ਰਾਹਤ ਪੰਜਾਬ ਸਰਕਾਰ ਤੁਰੰਤ ਜਾਰੀ ਕਰੇ, ਝੋਨੇ ਦੀ ਖਰਾਬ ਹੋਈ ਫ਼ਸਲ ਲਈ 70000 ਪ੍ਰਤੀ ਏਕੜ, ਗੰਨੇ ਦੇ ਖਰਾਬੇ ਲਈ 100000 ਰੁਪਏ, ਢਹੇ ਘਰਾਂ ਲਈ 10 ਲੱਖ, ਜਾਨੀ ਨੁਕਸਾਨ ਲਈ 10 ਲੱਖ ਅਤੇ ਹੜ• ਪ੍ਰਭਾਵਿਤ ਇਲਾਕਿਆਂ ਦਾ ਸਹਿਕਾਰੀ ਕਰਜਾ ਵਸੂਲਣ 'ਤੇ ਰੋਕ ਲੱਗੇ | ਜ਼ਿਲ•ਾ ਕਮੇਟੀ ਨੇ ਫੈਸਲਾ ਕੀਤਾ ਕਿ ਸੰਯੁਕਤ ਮੋਰਚੇ ਵਲੋਂ ਹੜ•ਾਂ ਦੀ ਮਾਰ ਹੇਠ ਆਏ ਲੋਕਾਂ ਨੂੰ ਰਾਹਤ ਦੇਣ ਲਈ ਜੋ ਹੜ• ਪ੍ਰਭਾਵਿਤ ਜ਼ਿਲਿ•ਆਂ ਵਿਚ ਰਾਹਤ ਕੈਂਪ ਬਣਾਏ ਜਾਣਗੇ ਉਸ ਲਈ ਹੁਣ ਤੋਂ ਹੀ ਤਰਜੀਹੀ ਤੌਰ 'ਤੇ ਕਣਕ, ਸਰ•ੋਂ ਦਾ ਤੇਲ, ਸੁੱਕੀ ਰਸਦ, ਹੜ•ਾਂ ਦੀ ਮਾਰ ਨਾਲ ਉੱਚੀਆਂ ਨੀਵੀਆਂ ਹੋਈਆਂ ਜ਼ਮੀਨਾਂ ਪੱਧਰ ਕਰਨ ਵਾਸਤੇ ਡੀਜ਼ਲ ਲਈ ਨਕਦ ਰਾਸ਼ੀ ਇਕੱਤਰ ਕੀਤੀ ਜਾਵੇਗੀ ਜਿਸ ਲਈ ਪਿੰਡਾਂ ਦੀਆਂ ਡਿਊਟੀਆਂ ਵੀ ਲਗਾਈਆਂ ਗਈਆਂ | ਆਗੂਆਂ ਕਿਹਾ ਕਿ ਬਰਨਾਲੇ ਜ਼ਿਲ•ੇ ਵਿਚ ਖੇਤੀਬਾੜੀ ਵਿਭਾਗ ਤੇ ਇਫਕੋ ਦੇ ਮੁਲਾਜ਼ਮਾਂ ਦੀ ਮਿਲੀ ਭੁਗਤ ਨਾਲ ਡੀ.ਏ.ਪੀ. ਦੀ ਹੋ ਰਹੀ ਕਾਲਾ ਬਾਜ਼ਾਰੀ ਤੇ ਟੇਗਿੰਗ ਕਰ ਨੈਨੋ ਯੂਰੀਆ ਦੇਣ ਦੇ ਰੋਸ ਵਜੋਂ ਅਤੇ ਖਾਦਾਂ ਦਾ ਰੇਲ ਰੈਕ ਬਰਨਾਲੇ ਮੁੜ ਸ਼ੁਰੂ ਕਰਵਾਉਣ ਲਈ ਜ਼ਿਲ•ਾ ਕਮੇਟੀ ਦਾ ਵਫ਼ਦ ਡੀ.ਸੀ. ਬਰਨਾਲਾ ਨੂੰ ਸੋਮਵਾਰ 8 ਸਤੰਬਰ ਨੂੰ ਮਿਲੇਗਾ | ਇਸ ਮੌਕੇ ਜ਼ਿਲ•ਾ ਜਨਰਲ ਸਕੱਤਰ ਸਿਕੰਦਰ ਸਿੰਘ ਭੂਰੇ, ਜ਼ਿਲ•ਾ ਸੀਨੀਅਰ ਮੀਤ ਪ੍ਰਧਾਨ ਹਰਚਰਨ ਸਿੰਘ ਸੁਖਪੁਰਾ, ਜ਼ਿਲ•ਾ ਮੀਤ ਪ੍ਰਧਾਨ ਦਰਸ਼ਨ ਸਿੰਘ ਮਹਿਤਾ, ਜ਼ਿਲ•ਾ ਮੀਤ ਪ੍ਰਧਾਨ ਬਲਵੰਤ ਸਿੰਘ ਚੀਮਾ, ਬਲਾਕ ਪ੍ਰਧਾਨ ਅਮਰਜੀਤ ਸਿੰਘ ਮਹਿਲ ਖੁਰਦ, ਬਲਾਕ ਪ੍ਰਧਾਨ ਜਸਵੰਤ ਸਿੰਘ ਸੰਘੇੜਾ, ਬਲਾਕ ਜਨਰਲ ਸਕੱਤਰ ਭਿੰਦਾ ਢਿੱਲਵਾਂ, ਬਲਾਕ ਆਗੂ ਮੇਲਾ ਸਿੰਘ ਖੁੱਡੀ ਕਲਾਂ, ਗੁਰਜੰਟ ਸਿੰਘ ਖੁੱਡੀ ਕਲਾਂ, ਵਜ਼ੀਰ ਭਦੌੜ ਆਦਿ ਆਗੂ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਪਿੰਡ ਭੋਤਨਾ ਵਿਖੇ ਬਾਬਾ ਜੀਵਨ ਸਿੰਘ ਦੇ ਜਨਮ ਦਿਵਸ ਨੂੰ ਸਮਰਪਿਤ ਸਮਾਗਮ ਕਰਵਾਇਆ <br/> ਅਗਲੀ ਖ਼ਬਰ ਬਾਰਿਸ਼ ਨਾਲ ਹੋਏ ਨੁਕਸਾਨ ਦੀ ਤਾਜ਼ਾ ਰਿਪੋਰਟ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੂੰ ਸੌਂਪੀ ਜਾਵੇਗੀ-ਗੁ...
Ad Position 24