ਮਹਿਲ ਕਲਾਂ, 6 ਸਤੰਬਰ (ਅਵਤਾਰ ਸਿੰਘ ਅਣਖੀ)-ਲਗਾਤਾਰ ਹੋ ਰਹੀ ਭਾਰੀ ਬਾਰਸ਼ ਨਾਲ ਇਤਿਹਾਸਕ ਪਿੰਡ ਠੀਕਰੀਵਾਲਾ ਵਿਖੇ ਇਕ ਪਰਿਵਾਰ ਦਾ ਘਰ ਢਹਿ ਜਾਣ ਦਾ ਪਤਾ ਲੱਗਿਆ ਹੈ | ਮਿਲੀ ਜਾਣਕਾਰੀ ਅਨੁਸਾਰ ਬੇਜ਼ਮੀਨੇ ਕਿਸਾਨ ਗੁਰਤੇਜ ਸਿੰਘ ਪੁੱਤਰ ਨਿਰੰਜਨ ਸਿੰਘ ਦੇ ਘਰ ਦੀ ਛੱਤ ਭਾਰੀ ਮੀਂਹ ਨਾਲ ਅਚਾਨਕ ਡਿਗ ਪਈ | ਇਸ ਮੌਕੇ ਪੀੜਤ ਗੁਰਤੇਜ ਸਿੰਘ ਨੇ ਦੱਸਿਆ ਕਿ ਬਾਰਸ਼ ਕਾਰਨ ਘਰ ਦੀਆਂ ਛੱਤਾਂ ਢਹਿ ਢੇਰੀ ਹੋਣ ਨਾਲ ਉਨ੍ਹਾਂ ਦੇ ਬੈਠਣ ਲਈ ਕੋਈ ਵੀ ਥਾਂ ਨਹੀਂ ਬਚੀ | ਉਹ ਮਜ਼ਦੂਰੀ ਕਰ ਕੇ ਗੁਜ਼ਾਰਾ ਕਰਦਾ ਹੈ, ਅਤੇ ਮੁੜ ਘਰ ਬਣਾਉਣ 'ਚ ਅਸਮਰਥ ਹੈ | ਪੀੜਤ ਪਰਿਵਾਰ ਨੇ ਪੰਜਾਬ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਯੋਗ ਆਰਥਿਕ ਸਹਾਇਤਾ ਦੀ ਮੰਗ ਕੀਤੀ ਹੈ |