ਸ਼ਹਿਣਾ, 6 ਸਤੰਬਰ (ਸੁਰੇਸ਼ ਗੋਗੀ)-ਵਿਦੇਸ਼ ਰਹਿੰਦੀ ਇਕ ਵਿਆਹੁਤਾ ਲੜਕੀ ਸਮੇਤ ਤਿੰਨ ਜਣਿਆਂ 'ਤੇ ਪੈਸੇ ਦੇ ਲੈਣ ਦੇਣ ਦੇ ਮਾਮਲੇ ਨੂੰ ਲੈ ਕੇ ਪਰਚਾ ਦਰਜ ਕੀਤਾ ਗਿਆ ਹੈ | ਥਾਣਾ ਸ਼ਹਿਣਾ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਸ਼ਹਿਣਾ ਦੇ ਨਛੱਤਰ ਸਿੰਘ ਪੱੁਤਰ ਬਖਸੀਸ ਸਿੰਘ ਨੇ 6 ਜੂਨ 2025 ਨੂੰ ਨੰਬਰੀ ਦਰਖਾਸਤ ਰਾਹੀਂ ਦੱਸਿਆ ਕਿ ਉਸ ਨੇ ਪੱੁਤਰ ਗੁਰਜੀਤ ਸਿੰਘ ਦਾ ਵਿਆਹ ਅਮਨਪ੍ਰੀਤ ਕੌਰ ਨਾਲ ਕੀਤਾ ਸੀ ਅਤੇ ਵਿਆਹ ਦਾ ਸਾਰਾ ਖ਼ਰਚ ਵੀ ਕੀਤਾ | ਅਮਨਪ੍ਰੀਤ ਕੌਰ ਤੇ ਗੁਰਜੀਤ ਸਿੰਘ 2019 ਵਿਚ ਆਸਟੇਰਲੀਆ ਚਲੇ ਗਏ | ਜਿੱਥੇ ਕਿ ਲੜਕੇ ਗੁਰਜੀਤ ਸਿੰਘ ਨੇ ਅਮਨਪ੍ਰੀਤ ਕੌਰ ਦੀਆਂ ਸਾਰੀਆਂ ਫ਼ੀਸਾ ਭਰੀਆਂ | ਜਿਨਾਂ ਦਾ ਖ਼ਰਚ 8, 66, 965 ਬਣਦਾ ਹੈ | ਬਾਅਦ ਵਿਚ ਅਮਨਪ੍ਰੀਤ ਕੌਰ ਗੁਰਜੀਤ ਸਿੰਘ ਨਾਲ ਲੜਾਈ ਝਗੜਾ ਕਰਨ ਲੱਗ ਪਈ ਅਤੇ ਧਮਕੀਆਂ ਦੇਣ ਲੱਗ ਪਈ ਕਿ ਮੈ ਤੈਨੂੰ ਡਿਪੋਟ ਕਰਵਾ ਦੇਣਾ ਹੈ | ਜਾਰੀ ਬਿਆਨ ਅਨੁਸਾਰ ਅਮਨਪ੍ਰੀਤ ਕੌਰ ਦੇ ਘਰਦਿਆਂ ਨੇ ਵੀ ਸਾਫ ਮਨਾ ਕਰ ਦਿੱਤਾ ਕਿ ਜੋ ਮਰਜੀ ਕਰ ਲਵੋ, ਅਸੀ ਕੋਈ ਪੈਸਾ ਨਹੀ ਦੇਣਾ ਅਤੇ ਨਾ ਹੀ ਤੁਹਾਡੇ ਲੜਕੇ ਨੂੰ ਪੀ.ਆਰ. ਕਰਵਾਉਣਾ | ਉਪਰੋਕਤ ਬਿਆਨਾਂ 'ਤੇ ਪੁਲਿਸ ਨੇ ਅਮਨਪ੍ਰੀਤ ਕੌਰ ਪਤਨੀ ਗੁਰਜੀਤ ਸਿੰਘ ਵਾਸੀ ਸ਼ਹਿਣਾ ਹਾਲ ਆਬਾਦ ਆਸਟਰੇਲੀਆ, ਗੁਰਮੀਤ ਸਿੰਘ ਪੱੁਤਰ ਗੁਰਦੀਪ ਸਿੰਘ ਤੇ ਖੁਸਦੀਪ ਸਿੰਘ ਪੱੁਤਰ ਗੁਰਮੀਤ ਸਿੰਘ ਵਾਸੀ ਸੁਖਾਨੰਦ ਜ਼ਿਲਾ ਮੋਗਾ 'ਤੇ 420, 120 ਬੀ, 506 ਆਈ.ਪੀ.ਸੀ. ਅਧੀਨ ਪਰਚਾ ਦਰਜ ਕੀਤਾ ਗਿਆ | ਇਸ ਮਾਮਲੇ ਦੀ ਪੜਤਾਲ ਸਬ-ਇੰਸਪੈਕਟਰ ਬਲਦੇਵ ਸਿੰਘ ਕਰ ਰਹੇ ਹਨ |