28-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2025

ਨਾਬਾਲਗ ਲੜਕੀ ਨਾਲ ਜ਼ਬਰਦਸਤੀ ਸਰੀਰਕ ਸੰਬੰਧ ਬਣਾਉਣ ਵਾਲੇ ਖ਼ਿਲਾਫ਼ ਮਾਮਲਾ ਦਰਜ

Ad Position 21
No active advertisement
ਅਜੀਤ ਡੈਸਕ 24-09-2025
ਬਰਨਾਲਾ, 23 ਸਤੰਬਰ (ਰਾਜ ਪਨੇਸਰ)-ਨਾਬਾਲਗ ਲੜਕੀ ਨਾਲ ਜ਼ਬਰਦਸਤੀ ਸਰੀਰਕ ਸਬੰਧ ਬਣਾਉਣ ਵਾਲੇ ਇੱਕ ਵਿਅਕਤੀ ਖ਼ਿਲਾਫ਼ ਥਾਣਾ ਸਿਟੀ-2 ਬਰਨਾਲਾ ਵਲੋਂ ਮਾਮਲਾ ਦਰਜ ਕੀਤਾ ਗਿਆ ਹੈ | ਜਾਣਕਾਰੀ ਦਿੰਦਿਆਂ ਐਸ.ਐਚ.ਓ. ਚਰਨਜੀਤ ਸਿੰਘ ਨੇ ਦੱਸਿਆ ਕਿ 14 ਸਾਲਾ ਨਾਬਾਲਗ ਲੜਕੀ ਦੀ ਮਾਤਾ ਨੇ ਪੁਲਿਸ ਕੋਲ ਬਿਆਨ ਲਿਖਵਾਏ ਕਿ ਬੀਤੇ ਦਿਨੀਂ ਉਸ ਦੀ ਲੜਕੀ ਬਿਨਾਂ ਦੱਸੇ ਕਿਧਰੇ ਚਲੀ ਗਈ | ਜਿਸ ਦੀ ਮੱੁਦਈ ਨੇ ਆਪਣੇ ਤੌਰ 'ਤੇ ਭਾਲ ਕੀਤੀ ਪਰ ਕੁੱਝ ਪਤਾ ਨਹੀਂ ਲੱਗਿਆ | ਪਰ ਕਈ ਦਿਨਾਂ ਬਾਅਦ ਮੇਰੇ ਪੇਕਿਆਂ ਤੋਂ ਮਿਲ ਗਈ ਸੀ | ਜਿਸ ਨੇ ਡਰੀ ਹੋਈ ਨੇ ਦੱਸਿਆ ਕਿ ਬਠਿੰਡੇ ਰਹਿੰਦੇ ਲਵੀ ਵਾਸੀ ਬਠਿੰਡਾ ਦੇ ਬੁਲਾਉਣ 'ਤੇ ਉਹ ਟਰੇਨ ਰਾਹੀਂ ਬਠਿੰਡਾ ਚਲੀ ਗਈ | ਜਿੱਥੇ ਲਵੀ ਨੇ ਲੜਕੀ ਨੂੰ ਹੋਟਲ ਵਿਚ ਰੱਖਿਆ ਤੇ ਉਸ ਦੀ ਮਰਜ਼ੀ ਖ਼ਿਲਾਫ਼ ਜ਼ਬਰਦਸਤੀ ਸਰੀਰਕ ਸਬੰਧ ਵੀ ਬਣਾਏ | ਪੁਲਿਸ ਕਾਰਵਾਈ ਅਨੁਸਾਰ ਨਾਬਾਲਗ ਲੜਕੀ ਦੀ ਮਾਤਾ ਦੇ ਬਿਆਨਾਂ ਦੇ ਆਧਾਰ 'ਤੇ ਉਕਤ ਲੜਕੇ ਖ਼ਿਲਾਫ਼ ਪੋਸਕੋ ਐਕਟ ਤਹਿਤ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |
Ad Position 22
No active advertisement
ਪਿਛਲੀ ਖ਼ਬਰ ਬੱਤਾ ਪੈਟਲਾਈਫ ਕਲੀਨਿਕ ਨੇ ਲਗਾਇਆ ਮੁਫ਼ਤ ਐਂਟੀ ਰੈਬਿਜ਼ ਟੀਕਾਕਰਨ ਕੈਂਪ ਅਗਲੀ ਖ਼ਬਰ ਪਿੰਡ ਖੱੁਡੀ ਕਲਾਂ ਦੇ ਸਰਪੰਚ, ਪੰਚ ਸਮੇਤ 12 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ
Ad Position 24