29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2025

ਪਿੰਡ ਭੋਤਨਾ ਦੇ ਨੌਜਵਾਨ ਦੀ ਸਪਰੇਅ ਚੜ੍ਹਨ ਕਾਰਨ ਮੌਤ <br/>

Ad Position 21
No active advertisement
ਅਜੀਤ ਡੈਸਕ 25-09-2025
ਟੱਲੇਵਾਲ, 24 ਸਤੰਬਰ (ਸੋਨੀ ਚੀਮਾ)-ਥਾਣਾ ਟੱਲੇਵਾਲ ਅਧੀਨ ਆਉਂਦੇ ਪਿੰਡ ਭੋਤਨਾ ਵਿਖੇ ਇਕ ਛੋਟੀ ਕਿਸਾਨੀ ਨਾਲ ਸਬੰਧਿਤ ਨੌਜਵਾਨ ਦੀ ਖੇਤ ਵਿਚ ਕੀਟਨਾਸ਼ਕ ਦਾ ਛਿੜਕਾਅ ਕਰਦੇ ਹੋਏ ਦਵਾਈ ਚੜ੍ਹਨ ਕਾਰਨ ਮੌਤ ਹੋ ਗਈ | ਜਾਣਕਾਰੀ ਅਨੁਸਾਰ ਸਤਨਾਮ ਸਿੰਘ ਪੱੁਤਰ ਸੁਖਦੇਵ ਸਿੰਘ 33 ਸਾਲ ਜੋ ਕਿ ਆਪਣੇ ਖੇਤ ਵਿਚ ਝੋਨੇ ਦੀ ਫ਼ਸਲ 'ਤੇ ਕੀਟਨਾਸ਼ਕ ਦਵਾਈ ਦਾ ਛਿੜਕਾਅ ਕਰ ਰਿਹਾ ਸੀ, ਨੂੰ ਉਕਤ ਕੀਟਨਾਸ਼ਕ ਦਵਾਈ ਚੜ੍ਹ ਗਈ ਅਤੇ ਉਕਤ ਨੌਜਵਾਨ ਨੂੰ ਜਦ ਘਰ ਦੇ ਮੈਂਬਰ ਲੁਧਿਆਣਾ ਵਿਖੇ ਇਲਾਜ ਲਈ ਲਿਜਾ ਰਹੇ ਸਨ, ਤਾਂ ਮੱੁਲਾਂਪੁਰ ਨਜ਼ਦੀਕ ਸਤਨਾਮ ਸਿੰਘ ਦੀ ਮੌਤ ਹੋ ਗਈ | ਜ਼ਿਕਰਯੋਗ ਹੈ ਕਿ ਸਤਨਾਮ ਸਿੰਘ ਜੋ ਕਿ ਇਕ ਪੱੁਤਰ ਦਾ ਪਿਤਾ ਸੀ ਅਤੇ ਉਸ ਸਿਰ ਕਰਜ਼ਾ ਵੀ ਸੀ, ਪਰ ਸਤਨਾਮ ਸਿੰਘ ਆਪਣੀ ਕੁੱਝ ਏਕੜ ਫ਼ਸਲ ਨਾਲ ਕਦੇ ਝੋਨਾ ਅਤੇ ਸਬਜ਼ੀ ਆਦਿ ਬੀਜ ਕੇ ਘਰ ਦਾ ਗੁਜ਼ਾਰਾ ਚਲਾ ਰਿਹਾ ਸੀ, ਪਰ ਇਹ ਅਣਹੋਣੀ ਵਾਪਰ ਗਈ |

Ad Position 22
No active advertisement
ਪਿਛਲੀ ਖ਼ਬਰ ਨਗਰ ਕੌਂਸਲ ਬਰਨਾਲਾ ਦੀ ਮੀਟਿੰਗ ਭਲਕੇ - ਹੰਗਾਮੇ ਭਰਪੂਰ ਹੋਣ ਦੀ ਸੰਭਾਵਨਾ ਅਗਲੀ ਖ਼ਬਰ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਤਹਿਤ 25 ਤੋਂ ਬਰਨਾਲਾ ਵਿਚ ਲੱਗਣਗੇ ਕੈਂਪ
Ad Position 24