29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2025

ਜ਼ਿਲ੍ਹਾ ਮੈਜਿਸਟਰੇਟ ਨੇ ਬਰਨਾਲਾ ਦੀਆਂ 16 ਟਰੈਵਲ ਏਜੰਸੀਆਂ ਦੇ ਲਾਇਸੰਸ ਕੀਤੇ ਰੱਦ <br/>

Ad Position 21
No active advertisement
ਅਜੀਤ ਡੈਸਕ 25-09-2025
ਬਰਨਾਲਾ, 24 ਸਤੰਬਰ (ਗੁਰਪ੍ਰੀਤ ਸਿੰਘ ਲਾਡੀ)-ਪੰਜਾਬ ਟਰੈਵਲ ਪ੍ਰੋਫੈਸ਼ਨਲਜ਼ ਰੈਗੂਲੇਸ਼ਨ ਰੂਲਜ਼ 2013 ਅਤੇ ਅਮੇਂਨਡਮੈਂਟ ਰੂਲਜ਼ 2014 ਹੇਠਾਂ ਜਾਰੀ ਵੱਖ-ਵੱਖ ਫ਼ਰਮਾਂ ਦੇ ਲਾਇਸੰਸ ਮਿਆਦ ਪੁੱਗਣ 'ਤੇ ਜ਼ਿਲ੍ਹਾ ਮੈਜਿਸਟਰੇਟ ਬਰਨਾਲਾ ਸ੍ਰੀ ਟੀ. ਬੈਨਿਥ ਵਲੋਂ ਰੱਦ ਕੀਤੇ ਗਏ ਹਨ | ਜ਼ਿਲ੍ਹਾ ਮੈਜਿਸਟਰੇਟ ਵਲੋਂ ਜਾਰੀ ਹੁਕਮਾਂ ਅਨੁਸਾਰ ਸਬੰਧਿਤ ਲਾਇਸੰਸੀਆਂ ਵਲੋਂ ਲਾਇਸੰਸ ਸਰੰਡਰ ਕਰਨ ਦੀ ਦਿੱਤੀ ਦਰਖਾਸਤ ਅਤੇ ਉਪ ਮੰਡਲ ਮੈਜਿਸਟਰੇਟਾਂ ਵਲੋਂ ਪ੍ਰਾਪਤ ਰਿਪੋਰਟ ਦੇ ਆਧਾਰ 'ਤੇ ਇਹ ਕਾਰਵਾਈ ਅਮਲ ਵਿਚ ਲਿਆਂਦੀ ਗਈ ਹੈ | ਉਨ੍ਹਾਂ ਦੱਸਿਆ ਕਿ ਮੈਸ. ਨਵਾਬ ਟਰੈਵਲਜ਼ ਮਹਿਲ ਕਲਾਂ ਦਾ ਲਾਇਸੰਸ ਨੰਬਰ 33/ਐਮ.ਏ./ਡੀ.ਐਮ./ਬੀ.ਐਨ.ਐਲ., ਮੈਸ. ਗਲੋਬਲ ਐਜੂਕੇਸ਼ਨ, 16 ਏਕੜ ਬਰਨਾਲਾ ਦਾ ਲਾਇਸੰਸ ਨੰਬਰ 47/ਐਮ.ਏ./ਡੀ.ਐਮ./ਬੀ.ਐਨ.ਐਲ., ਮੈਸ. ਜੇ.ਐਸ.ਐਮ ਦੁਕਾਨ ਨੰ. 01, ਸਾਹਮਣੇ ਬਰਨਾਲਾ ਕਲੱਬ, ਰਾਮ ਬਾਗ਼ ਰੋਡ ਬਰਨਾਲਾ ਦਾ ਲਾਇਸੰਸ ਨੰਬਰ 68, 69, 70/ਐਮ.ਏ./ਡੀ.ਐਮ./ਬੀ.ਐਨ.ਐਲ., ਮੈਸ. ਫਲਾਇੰਗ ਫ਼ੈਥਰਸ ਐਂਡ ਸਟੱਡੀ ਵੀਜ਼ਾ ਕੰਸਲਟੈਂਸੀ, ਸਾਹਮਣੇ ਆਧਾਰ ਸਟੋਰ, ਬੱਸ ਸਟੈਂਡ ਰੋਡ ਭਦੌੜ ਦਾ ਲਾਇਸੰਸ ਨੰਬਰ 80, 81, 82/ਐਮ.ਏ./ਡੀ.ਐਮ./ਬੀ.ਐਨ.ਐਲ., ਮੈਸ. ਰਨਵੇ ਓਵਰਸੀਜ਼, ਗਲੀ ਨੰ. 4, ਪਟੇਲ ਨਗਰ, ਸਾਹਮਣੇ ਬੱਸ ਸਟੈਂਡ, ਪੱਕਾ ਕਾਲਜ ਰੋਡ ਬਰਨਾਲਾ ਦਾ ਲਾਇਸੰਸ ਨੰਬਰ 83/ਐਮ.ਏ./ਡੀ.ਐਮ./ਬੀ.ਐਨ.ਐਲ., ਮੈਸ. ਜੇ.ਬੀ ਟੂਰ ਐਂਡ ਟਰੈਵਲਜ਼, ਦੁਕਾਨ ਨੰ. 37, ਸਾਹਮਣੇ ਪੀ.ਆਰ.ਟੀ.ਸੀ ਵਰਕਸ਼ਾਪ ਬਰਨਾਲਾ ਦਾ ਲਾਇਸੰਸ ਨੰਬਰ 85/ਐਮ.ਏ./ਡੀ.ਐਮ./ਬੀ.ਐਨ.ਐਲ., ਮੈਸ. ਸੀ.ਐਨ.ਏ ਸਰਵਸੀਜ਼ ਧਨੌਲਾ, ਬੈਕ ਸਾਈਡ ਪੋਸਟ ਆਫ਼ਿਸ, ਭਿਆਨੀ ਸਾਹਿਬ ਧਨੌਲਾ ਦਾ ਲਾਇਸੰਸ ਨੰਬਰ 91/ਐਮ.ਏ./ਡੀ.ਐਮ./ਬੀ.ਐਨ.ਐਲ., ਮੈਸ. ਸਿੰਘਾਪੁਰ ਟੂਰ ਐਂਡ ਟਰੈਵਲ, ਨੇੜੇ ਨੂਰ ਹਸਪਤਾਲ, ਠੀਕਰੀਵਾਲਾ ਚੌਕ, ਬਰਨਾਲਾ ਦਾ ਲਾਇਸੰਸ ਨੰਬਰ 92/ਐਮ.ਏ./ਡੀ.ਐਮ./ਬੀ.ਐਨ.ਐਲ., ਮੈਸ. ਓਕਸਫ਼ੋਰਡ ਇਮੀਗ੍ਰੇਸ਼ਨ ਐਂਡ ਆਈਲੈਟਸ ਸੈਂਟਰ, ਗੋਲਡਨ ਕਾਲੋਨੀ ਦੁਕਾਨ ਨੰ. 171-172, ਮਹਿਲ ਕਲਾਂ ਦਾ ਲਾਇਸੰਸ ਨੰਬਰ 95/ਐਮ.ਏ./ਡੀ.ਐਮ./ਬੀ.ਐਨ.ਐਲ., ਮੈਸ. ਬਾਂਸਲ ਪਿਊਰੀਫ਼ਾਇਡ ਵਾਟਰ, ਢਿਲਵਾਂ ਰੋਡ, ਤਪਾ ਦਾ ਲਾਇਸੰਸ ਨੰਬਰ 102/ਐਮ.ਏ./ਡੀ.ਐਮ./ਬੀ.ਐਨ.ਐਲ., ਮੈਸ. ਜੇ.ਵੀ.ਐਲ ਐਜੂਕੇਸ਼ਨ, ਜੈਦ ਮਾਰਕੀਟ, ਨੇੜੇ ਬੱਸ ਸਟੈਂਡ ਭਦੌੜ ਦਾ ਲਾਇਸੰਸ ਨੰਬਰ 103 ਤੇ 105/ਐਮ.ਏ./ਡੀ.ਐਮ./ਬੀ.ਐਨ.ਐਲ. ਰੱਦ ਕੀਤਾ ਗਿਆ ਹੈ |

Ad Position 22
No active advertisement
ਪਿਛਲੀ ਖ਼ਬਰ ਸ੍ਰੀ ਆਦਿ ਸ਼ਕਤੀ ਰਾਮਲੀਲ੍ਹਾ ਕਲੱਬ ਦੇ ਪ੍ਰਬੰਧਕ ਵਧਾਈ ਦੇ ਪਾਤਰ-ਕਰੁਨੇਸ਼ ਗਰਗ ਅਗਲੀ ਖ਼ਬਰ ਹੰਡਿਆਇਆ ਨਗਰ ਪੰਚਾਇਤ ਨੂੰ ਬਰਨਾਲਾ ਵਿਚ ਮਰਜ ਕਰਨ ਲਈ ਵੋਟਿੰਗ ਕਰਵਾਈ
Ad Position 24