29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2025

ਹੰਡਿਆਇਆ ਨਗਰ ਪੰਚਾਇਤ ਨੂੰ ਬਰਨਾਲਾ ਵਿਚ ਮਰਜ ਕਰਨ ਲਈ ਵੋਟਿੰਗ ਕਰਵਾਈ

Ad Position 21
No active advertisement
ਹੰਡਿਆਇਆ ਨਗਰ ਪੰਚਾਇਤ ਨੂੰ ਬਰਨਾਲਾ ਵਿਚ ਮਰਜ਼ ਕਰਨ ਸੰਬੰਧੀ ਵੋਟਿੰਗ ਦੌਰਾਨ ਗੇਟ 'ਤੇ ਖੜ੍ਹੇ ਹੰਡਿਆਇਆ ਨਿਵਾਸੀ | ਤਸਵੀਰ : ਗੁਰਜੀਤ ਸਿੰਘ ਖੁੱਡੀ <br/> 25-09-2025
ਹੰਡਿਆਇਆ, 24 ਸਤੰਬਰ (ਗੁਰਜੀਤ ਸਿੰਘ ਖੁੱਡੀ)-ਨਗਰ ਪੰਚਾਇਤ ਹੰਡਿਆਇਆ ਨੂੰ ਬਰਨਾਲਾ ਨਗਰ ਕੌਂਸਲ ਵਿਚ ਮਰਜ਼ ਕਰਨ ਲਈ ਵੋਟਿੰਗ ਹੋਈ | ਮਰਜ਼ ਕਰਨ ਦੇ ਹੱਕ 68 ਵੋਟਾਂ ਅਤੇ ਮਰਜ਼ ਕਰਨ ਦੇ ਵਿਰੋਧ ਵਿਚ 522 ਵੋਟਾਂ ਪਈਆਂ ਜਦਕਿ 22 ਵੋਟਾਂ ਕੈਂਸਲ ਹੋਈਆਂ | ਨਗਰ ਪੰਚਾਇਤ ਦਫ਼ਤਰ ਹੰਡਿਆਇਆ ਵਿਖੇ ਨਗਰ ਕੌਂਸਲ ਬਰਨਾਲਾ ਵਿਚ ਮਰਜ਼ ਕਰਨ ਸਬੰਧੀ ਸੁਝਾਓ ਬਕਸਾ ਰੱਖਿਆ ਗਿਆ | ਸ਼ਾਮ ਸਾਢੇ 5 ਵਜੇ ਤੱਕ ਵੋਟਾਂ ਪਾ ਕੇ ਕੰਮ ਬੰਦ ਕਰ ਦਿੱਤਾ | ਇਸ ਸਬੰਧੀ ਐਮ.ਸੀ. ਕੁਲਦੀਪ ਸਿੰਘ ਤਾਜਪੁਰੀਆ, ਪ੍ਰਧਾਨ ਸੁਸਾਇਟੀ ਭੋਲਾ ਸਿੰਘ ਖੱਬਲਪੱਟ, ਹਜ਼ਾਰਾ ਸਿੰਘ, ਨਾਜ਼ਮ ਸਿੰਘ ਸਾਬਕਾ ਐਮ.ਸੀ., ਸਾਬਕਾ ਮੀਤ ਪ੍ਰਧਾਨ ਮਨਪ੍ਰੀਤ ਸਿੰਘ ਮਨੀ, ਜਸਵਿੰਦਰ ਸਿੰਘ ਗੋਲਡੀ ਵਲੋਂ ਸਾਂਝੇ ਤੌਰ 'ਤੇ ਸੁਝਾਅ ਬਾਕਸ ਰੱਖਿਆ ਗਿਆ | ਪਹਿਲਾਂ 25 ਸਤੰਬਰ ਤੱਕ ਵੋਟਿੰਗ ਹੋਣੀ ਸੀ ਪਰ ਅੱਜ ਸ਼ਾਮ 5:30 ਵਜੇ ਹੀ ਵੋਟਿੰਗ ਕਰਨੀ ਬੰਦ ਕਰ ਦਿੱਤੀ ਤਾਂ ਸਮੂਹ ਵਾਸੀਆਂ ਨੇ ਇਸ ਦਾ ਵਿਰੋਧ ਕੀਤਾ | ਦੂਸਰੇ ਪਾਸੇ ਨਗਰ ਪੰਚਾਇਤ ਦੇ ਐਮ.ਸੀ. 29 ਸਤੰਬਰ ਨੂੰ ਗਿਣਤੀ ਕਰਵਾਉਣ ਲਈ ਬਾਜਿਦ ਸਨ ਪਰ ਲੋਕਾਂ ਦੇ ਵਿਰੋਧ ਕਾਰਨ ਗਿਣਤੀ ਅੱਜ ਹੀ ਕਰਵਾਈ ਗਈ | ਸੁਝਾਅ ਬਕਸੇ ਵਿਚ ਕੁਲ 8500 ਵੋਟਾਂ ਵਿਚੋਂ 621 ਵੋਟਰਾਂ ਨੇ ਹੀ ਵੋਟ ਪਾਈ | ਇਸ ਸਮੇਂ ਨਗਰ ਪੰਚਾਇਤ ਦੇ ਐਮ.ਸੀ. ਗੁਰਮੀਤ ਬਾਵਾ, ਬਲਵੀਰ ਸਿੰਘ, ਬਸਾਵਾ ਸਿੰਘ, ਰੂਪੀ ਕੌਰ ਸਮੇਤ ਨਿਰੰਜਨ ਸਿੰਘ, ਬਲਾਕ ਪ੍ਰਧਾਨ ਹਰਦੇਵ ਸਿੰਘ ਕਾਲਾ ਤੇ ਅਵਤਾਰ ਸਿੰਘ ਸੋਨੀ ਅਤੇ ਸਟਾਫ਼ ਸ਼ਾਮਿਲ ਸੀ | ਕਸਬਾ ਵਾਸੀਆਂ ਵਿਚ ਮੰਜੂ ਕੌਰ ਐਮ.ਸੀ. ਲਾਡੀ ਸਿੰਘ, ਸੈਂਬਰ ਖ਼ਾਨ, ਰਾਜਦੀਪ ਬਾਵਾ, ਪਤਲੂ ਸਿੰਘ, ਜਰਮਨਜੀਤ ਸਿੰਘ, ਚਮਕੌਰ ਸਿੰਘ ਘਮੰਡਾ, ਸੁਖਪਾਲ ਸਿੰਘ ਭਾਲੂ, ਡਾ: ਜਸਵੀਰ ਸਿੰਘ ਗੁਰੂ, ਮਹਿੰਦਰ ਸਿੰਘ, ਗੁਰਦੀਪ ਸਿੰਘ ਪਾਲੀ ਆਦਿ ਨਿਵਾਸੀ ਸ਼ਾਮਿਲ ਸਨ | ਜਿਨ੍ਹਾਂ ਨੇ ਨਗਰ ਪੰਚਾਇਤ ਅਤੇ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ | ਇਸ ਮੌਕੇ ਅਮਨ ਕਾਨੂੰਨ ਦੀ ਸਥਿਤੀ ਬਰਕਰਾਰ ਰੱਖਣ ਲਈ ਪੁਲਿਸ ਚੌਕੀ ਦੇ ਇੰਚਾਰਜ ਗੁਰਸਿਮਰਨਜੀਤ ਸਿੰਘ ਸਮੇਤ ਪੁਲਿਸ ਪਾਰਟੀ ਸ਼ਾਮਿਲ ਸੀ | ਨਗਰ ਪੰਚਾਇਤ ਹੰਡਿਆਇਆ ਦੇ ਹੱਕ ਵਿਚ ਵੋਟਾਂ ਅਤੇ ਵਿਰੋਧ ਵਿਚ ਵੋਟਾਂ ਦੀ ਗਿਣਤੀ ਕਰਨ ਲਈ 4 ਮੈਂਬਰ ਨਗਰ ਪੰਚਾਇਤ ਅਤੇ 4 ਮੈਂਬਰ ਕਸਬਾ ਨਿਵਾਸੀਆਂ ਪ੍ਰਦਰਸ਼ਨਕਾਰੀਆਂ ਵਿਚੋਂ ਲੈ ਕੇ ਗਿਣਤੀ ਕਰਵਾਈ ਗਈ ਸੀ |
Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਮੈਜਿਸਟਰੇਟ ਨੇ ਬਰਨਾਲਾ ਦੀਆਂ 16 ਟਰੈਵਲ ਏਜੰਸੀਆਂ ਦੇ ਲਾਇਸੰਸ ਕੀਤੇ ਰੱਦ <br/> ਅਗਲੀ ਖ਼ਬਰ ਨਗਰ ਕੌਂਸਲ ਬਰਨਾਲਾ ਦੀ ਮੀਟਿੰਗ ਭਲਕੇ - ਹੰਗਾਮੇ ਭਰਪੂਰ ਹੋਣ ਦੀ ਸੰਭਾਵਨਾ
Ad Position 24