ਬਰਨਾਲਾ, 24 ਸਤੰਬਰ (ਰਾਜ ਪਨੇਸਰ)-ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵਲੋਂ ਜੀ.ਐਸ.ਟੀ. ਦੀਆਂ ਦਰਾਂ ਵਿਚ ਭਾਰੀ ਕਮੀ ਨਾਲ ਦੇਸ਼ ਵਾਸੀਆਂ ਦਾ ਦਿਲ ਜਿੱਤਿਆ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਹਲਕਾ ਭਦੌੜ ਦੇ ਇੰਚਾਰਜ ਤੇ ਬਰਨਾਲਾ ਤੋਂ ਮੌਜੂਦ ਕੌਂਸਲਰ ਧਰਮ ਸਿੰਘ ਫ਼ੌਜੀ ਨੇ ਕੀਤਾ ਤੇ ਕਿਹਾ ਕਿ ਜਿਸ ਮੁਲਕ ਦਾ ਰਾਜਾ ਜਨਤਾ ਦੀ ਮੰਗਾਂ ਤੇ ਜ਼ਰੂਰੀ ਲੋੜਾਂ ਵੱਲ ਸਮੇਂ-ਸਮੇਂ 'ਤੇ ਧਿਆਨ ਦੇਵੇ, ਉਹੀ ਮੁਲਕ ਸਦਾ ਤਰੱਕੀਆਂ ਕਰਦੇ ਹਨ | ਦੇਸ਼ ਦੇ ਪ੍ਰਧਾਨ ਮੰਤਰੀ ਵਲੋਂ ਲੋਕਾਂ ਦੀ ਨਵਜ ਨੂੰ ਸਮਝਦੇ ਹੋਏ ਜੀ.ਐਸ.ਟੀ. ਦੀਆਂ ਦਰਾਂ ਵਿਚ ਭਾਰੀ ਕਮੀ ਕੀਤੀ ਗਈ ਜਿਸ ਨਾਲ ਆਮ ਤੋਂ ਲੈ ਕੇ ਖ਼ਾਸ ਵਿਅਕਤੀ ਨੂੰ ਇਸ ਨਾਲ ਬਹੁਤ ਫ਼ਾਇਦਾ ਮਿਲੇਗਾ ਸ: ਫ਼ੌਜੀ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਬਣੇ ਸਾਢੇ ਕੁ ਤਿੰਨ ਸਾਲ ਹੋਏ ਹਨ ਪਰ ਜਨਤਾ ਇਨ੍ਹਾਂ ਦੇ ਲਾਰਿਆਂ ਤੋਂ ਦੁਖੀ ਹੋ ਚੁੱਕੀ ਹੈ | ਉਹ ਹੁਣ ਇਨ੍ਹਾਂ ਦੇ ਚੁਟਕਲਿਆਂ ਤੋਂ ਅੱਕ ਚੁੱਕੇ ਹਨ | ਆਉਣ ਵਾਲੀ 2027 ਦੀਆਂ ਚੋਣਾਂ ਵਿਚ ਪੰਜਾਬ ਅੰਦਰ ਭਾਜਪਾ ਆਪਣੇ ਦਮ 'ਤੇ ਸਰਕਾਰ ਬਣਾਏਗੀ ਕਿਉਂਕਿ ਜੇਕਰ ਪੰਜਾਬ ਅੰਦਰ ਤਰੱਕੀ 'ਤੇ ਖ਼ੁਸ਼ਹਾਲੀ ਆ ਸਕਦੀ ਹੈ ਤਾਂ ਉਹ ਭਾਜਪਾ ਦੀ ਸਰਕਾਰ ਕਾਰਨ ਹੀ ਆ ਸਕਦੀ ਹੈ |