ਤਪਾ ਮੰਡੀ, 24 ਸਤੰਬਰ (ਪ੍ਰਵੀਨ ਗਰਗ)-ਪਿਛਲੇ ਦਿਨੀਂ ਪਾਵਰਕਾਮ ਵਲੋਂ ਬਾਗ਼ ਕਾਲੋਨੀ ਤਪਾ ਵਿਖੇ ਟਰਾਂਸਫ਼ਾਰਮਰ ਰੱਖਣ ਸਬੰਧੀ ਇਕ ਗਲੀ ਦੇ ਵਿਚ ਖੰਭੇ ਲਾਏ ਗਏ ਸਨ, ਜਿਸ ਨੂੰ ਵਿਭਾਗ ਵਲੋਂ ਗਲੀ 'ਚ ਸਥਿਤ ਦੋ ਪਲਾਟਾਂ ਦੇ ਸੈਂਟਰ 'ਚ ਲਗਾਉਣ ਦੀ ਬਜਾਏ ਇਕ ਪਲਾਟ ਵੱਲ ਹੀ ਲਾ ਦਿੱਤੇ | ਜਦ ਇਸ ਸਬੰਧੀ ਸਬੰਧਿਤ ਪਲਾਟ ਮਾਲਕ ਜੋ ਕਿ ਇਕ ਸੀਨੀਅਰ ਸਿਟੀਜ਼ਨ ਹਨ ਨੂੰ ਪਤਾ ਲੱਗਿਆ ਤਾਂ ਉਨ੍ਹਾਂ ਵਿਭਾਗ ਦੇ ਸਬੰਧਿਤ ਐਸ.ਡੀ.ਓ. ਨੂੰ ਮਿਲ ਕੇ ਦੱਸਿਆ ਕਿ ਉਨ੍ਹਾਂ ਨੂੰ ਪਲਾਟ ਨਜ਼ਦੀਕ ਖੰਭੇ ਲੱਗਣ 'ਚ ਕੋਈ ਵੀ ਇਤਰਾਜ਼ ਨਹੀਂ ਹੈ, ਪ੍ਰੰਤੂ ਇਕ ਖੰਭਾ ਦੂਸਰੇ ਪਲਾਟ ਦੀ ਸਾਈਡ ਵੱਲ ਲਾਇਆ ਜਾਵੇ, ਤੁਸੀਂ ਦੋਨੋਂ ਹੀ ਖੰਭੇ ਮੇਰੇ ਪਲਾਟ ਵੱਲ ਲਗਾ ਦਿੱਤੇ | ਜਦਕਿ ਬਿਜਲੀ ਵਿਭਾਗ ਵਲੋਂ ਦਿੱਤੇ ਗਏ ਭਰੋਸੇ ਤੋਂ ਬਾਅਦ ਵੀ ਵਿਭਾਗ ਨੇ ਉਕਤ ਖੰਭਿਆਂ ਵਿਚੋਂ ਇਕ ਖੰਭਾ ਸਾਈਡ 'ਤੇ ਕਰਨ ਦੀ ਬਜਾਏ ਟਰਾਂਸਫ਼ਾਰਮਰ ਰੱਖ ਕੇ ਬਿਜਲੀ ਸਪਲਾਈ ਚਾਲੂ ਕਰ ਦਿੱਤੀ | ਵਿਭਾਗ ਦੀ ਮਾੜੀ ਕਾਰਗੁਜ਼ਾਰੀ ਤੋਂ ਪ੍ਰੇਸ਼ਾਨ ਹੋਏ ਸੀਨੀਅਰ ਸਿਟੀਜ਼ਨ ਨੂੰ ਦਰ-ਦਰ ਦੀਆਂ ਠੋਕਰਾਂ ਲਈ ਮਜਬੂਰ ਹੋਣਾ ਪਿਆ | ਜਿਸ ਤੋਂ ਬਾਗ਼ ਕਾਲੋਨੀ ਨਿਵਾਸੀਆਂ ਦਾ ਇਕ ਵੱਡਾ ਵਫਦ ਸੀਨੀਅਰ ਸਿਟੀਜ਼ਨ ਦੇ ਹੱਕ 'ਚ ਹਲਕਾ ਵਿਧਾਇਕ ਲਾਭ ਸਿੰਘ ਉੱਗੋਕੇ ਨੂੰ ਮਿਲਿਆ | ਜਿਨ੍ਹਾਂ ਹਲਕਾ ਵਿਧਾਇਕ ਲਾਭ ਸਿੰਘ ਉੱਗੋਕੇ ਨੂੰ ਦੱਸਿਆ ਕਿ ਬਾਗ਼ ਕਾਲੋਨੀ ਦੇ ਬਾਸ਼ਿੰਦੇ ਜੋਗਿੰਦਰ ਨਾਥ ਜੋ ਕਿ ਇਕ ਸੀਨੀਅਰ ਸਿਟੀਜ਼ਨ ਹਨ ਦੇ ਬੇਟੇ ਦੀ ਕੁੱਝ ਅਰਸਾ ਪਹਿਲਾਂ ਮੌਤ ਵੀ ਹੋ ਗਈ ਸੀ | ਜਿਸ ਕਾਰਨ ਉਹ ਪਹਿਲਾਂ ਹੀ ਪ੍ਰੇਸ਼ਾਨ ਰਹਿੰਦੇ ਹਨ | ਬਿਜਲੀ ਵਿਭਾਗ ਨੇ ਉਸ ਦੇ ਪਲਾਟ ਨਜ਼ਦੀਕ ਖੰਭੇ ਲਾ ਕੇ ਉਸ ਨੂੰ ਹੋਰ ਪ੍ਰੇਸ਼ਾਨ ਕਰ ਕੇ ਰੱਖ ਦਿੱਤਾ, ਜਦਕਿ ਉਹ ਬਿਜਲੀ ਵਿਭਾਗ ਦੇ ਸੰਬੰਧ ਐਸ.ਡੀ.ਓ. ਨੂੰ ਸ਼ਹਿਰ ਦੇ ਮੁਹਤਬਰਾਂ ਨੂੰ ਨਾਲ ਲੈ ਕੇ ਰਾਬਤਾ ਕਾਇਮ ਕੀਤਾ ਸੀ, ਜਿਨ੍ਹਾਂ ਉਨ੍ਹਾਂ ਨੂੰ ਖੰਭਾ ਦੂਸਰੀ ਸਾਈਡ 'ਤੇ ਲਗਾਉਣ ਦਾ ਭਰੋਸਾ ਵੀ ਦਿੱਤਾ, ਪ੍ਰੰਤੂ ਇਸ ਭਰੋਸੇ ਦਾ ਉਲਟਾ ਅਸਰ ਦੇਖਣ ਨੂੰ ਮਿਲਿਆ ਕਿ ਵਿਭਾਗ ਨੇ ਉਕਤ ਜਗ੍ਹਾ 'ਤੇ ਲੱਗੇ ਖੰਭਿਆਂ 'ਤੇ ਹੀ ਟਰਾਂਸਫ਼ਾਰਮਰ ਰਖਵਾ ਦਿੱਤਾ | ਹਲਕਾ ਵਿਧਾਇਕ ਲਾਭ ਸਿੰਘ ਉੱਗੋਕੇ ਨੇ ਸਮੂਹ ਕਾਲੋਨੀ ਨਿਵਾਸੀਆਂ ਦੀ ਗੱਲ ਸੁਣਨ ਉਪਰੰਤ ਬਿਜਲੀ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨੂੰ ਤੁਰੰਤ ਇਸ ਮਸਲੇ ਦਾ ਹੱਲ ਕਰਨ ਲਈ ਦਿਸ਼ਾ ਨਿਰਦੇਸ਼ ਜਾਰੀ ਕੀਤੇ, ਕਿ ਗ਼ਲਤ ਤਰੀਕੇ ਨਾਲ ਲੱਗੇ ਖੰਭਿਆਂ ਨੂੰ ਠੀਕ ਕਰ ਕੇ ਲਾਇਆ ਜਾਵੇ | ਇਸ ਮੌਕੇ ਸਮੂਹ ਬਾਗ਼ ਕਾਲੋਨੀ ਨਿਵਾਸੀਆਂ ਨੇ ਹਲਕਾ ਵਿਧਾਇਕ ਨੂੰ ਮੰਗ ਪੱਤਰ ਸੌਂਪਦਿਆਂ ਤਹਿ ਦਿਲੋਂ ਧੰਨਵਾਦ ਕੀਤਾ | ਇਸ ਮੌਕੇ ਕੌਂਸਲਰ ਧਰਮਪਾਲ ਸ਼ਰਮਾ, ਮੁਨੀਸ਼ ਬਾਂਸਲ, ਸੋਮਾ ਧੂਰਕੋਟੀਆ, ਸੰਜੂ ਮਾਰਵਾੜੀ, ਅਸ਼ੋਕ ਘੜੈਲਾ, ਜੈਕੀ ਮੌੜ, ਸੰਦੀਪ ਧੌਲਾ, ਰੋਬਿਨ ਗਰਗ ਰੂਬੀ, ਭੂਸ਼ਨ ਗੋਇਲ, ਡਾ: ਦੇਵਰਾਜ, ਵਿਜੇ ਧੂਰਕੋਟੀਆ, ਕਾਲੂ ਮਹਿਤਾ, ਰਿੰਕੂ ਧੂਰਕੋਟੀਆ, ਮੱਖਣ ਲਾਲ, ਡਾ: ਭੋਲਾ ਰਾਮ, ਪ੍ਰੇਮ ਕੁਮਾਰ, ਚਿਮਨ ਰਾਈਆ, ਮਦਨ ਭੱਟਾ, ਕਾਲੂ ਮਹਿਤਾ ਆਦਿ ਵੱਡੀ ਗਿਣਤੀ 'ਚ ਬਾਗ਼ ਕਾਲੋਨੀ ਦੇ ਨਿਵਾਸੀ ਮੌਜੂਦ ਸਨ |