29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2025

ਸੈਂਸੀ ਬਸਤੀ ਨਿਵਾਸੀ ਸੀਵਰੇਜ ਦਾ ਗੰਦਾ ਪਾਣੀ ਪੀਣ ਨੂੰ ਮਜਬੂਰ

Ad Position 21
No active advertisement
ਅਜੀਤ ਡੈਸਕ 25-09-2025
ਬਰਨਾਲਾ, 24 ਸਤੰਬਰ (ਨਰਿੰਦਰ ਅਰੋੜਾ)-ਜਿੱਥੇ ਪੰਜਾਬ ਸਰਕਾਰ ਵਲੋਂ ਵਿਕਾਸ ਕਾਰਜਾਂ ਦੇ ਵੱਡੇ-ਵੱਡੇ ਦਾਅਵੇ ਕੀਤੇ ਜਾ ਰਹੇ ਹਨ ਅਤੇ ਕਰੋੜਾਂ ਰੁਪਏ ਦੇ ਫ਼ੰਡਾਂ ਨਾਲ ਸੀਵਰੇਜ ਦੇ ਕੰਮਾਂ ਦੀ ਗੱਲ ਕੀਤੀ ਜਾ ਰਹੀ ਹੈ ਪਰ ਜ਼ਮੀਨੀ ਪੱਧਰ 'ਤੇ ਇਨ੍ਹਾਂ ਕਾਰਜਾਂ 'ਤੇ ਨਗਰ ਕੌਂਸਲ ਬਰਨਾਲਾ ਦੀ ਬੈਕਸਾਈਡ 'ਤੇ ਬਣੀ ਸੈਂਸੀ ਬਸਤੀ ਪ੍ਰਸ਼ਨ ਚਿੰਨ੍ਹ ਲਗਾ ਰਹੀ ਹੈ | ਜਿਸ ਵਿਚ ਲੋਕ ਸੀਵਰੇਜ ਦਾ ਗੰਦਾ ਪਾਣੀ ਪੀਣ ਲਈ ਮਜਬੂਰ ਹਨ | ਇਹ ਸੀਵਰੇਜ ਦਾ ਗੰਦਾ ਪਾਣੀ ਇਕ ਨੌਜਵਾਨ ਦੀ ਜਾਨ ਵੀ ਲੈ ਚੁੱਕਿਆ ਹੈ | ਪ੍ਰਸ਼ਾਸਨ ਤੇ ਸਰਕਾਰ ਵਿਰੱੁਧ ਰੋਸ ਪ੍ਰਦਰਸ਼ਨ ਕਰਦੇ ਹੋਏ ਕੌਂਸਲਰ ਸੁਖਪਾਲ ਸਿੰਘ ਰੁਪਾਣਾ ਅਤੇ ਬਸਤੀ ਨਿਵਾਸੀਆਂ ਨੇ ਕਿਹਾ ਕਿ ਸਾਡੇ ਗ਼ਰੀਬਾਂ ਵੱਲ ਕੋਈ ਧਿਆਨ ਨਹੀਂ ਦਿੰਦਾ ਅਸੀਂ ਨਰਕ ਭਰਿਆ ਜੀਵਨ ਬਤੀਤ ਕਰਨ ਨੂੰ ਮਜਬੂਰ ਹਾਂ | ਇੱਥੇ ਪਹਿਲਾਂ ਤਾਂ ਪੀਣ ਵਾਲਾ ਪਾਣੀ ਨਹੀਂ ਆਉਂਦਾ, ਜੇ ਟੂਟੀਆਂ ਵਿਚ ਮੋਟਰਾਂ ਚਲਾ ਕੇ ਪਾਣੀ ਆਉਂਦਾ ਹੈ ਤਾਂ ਉਹ ਸੀਵਰੇਜ ਦਾ ਗੰਦਾ ਪਾਣੀ ਹੁੰਦਾ ਹੈ | ਜਿਸ ਨੂੰ ਪੀਣ ਨਾਲ ਸਾਰੇ ਬਸਤੀ ਨਿਵਾਸੀ ਬਿਮਾਰ ਪਏ ਹਨ ਅਤੇ ਇਹ ਗੰਦਾ ਪਾਣੀ 13 ਸਤੰਬਰ ਨੂੰ ਨੌਜਵਾਨ ਮੱਖਣ ਸਿੰਘ ਦੀ ਜਾਨ ਵੀ ਲੈ ਚੱੁਕਿਆ ਹੈ | ਉਸ ਨੂੰ ਇਸ ਗੰਦੇ ਪਾਣੀ ਪੀਣ ਕਾਰਨ ਉਲਟੀਆਂ ਟੱਟੀਆਂ ਲੱਗੀਆਂ ਸਨ, ਜਿਸ ਤੋਂ ਬਾਅਦ ਉਸ ਦੀ ਮੌਤ ਹੋ ਗਈ, ਉਸ ਦੇ ਛੋਟੇ-ਛੋਟੇ ਬੱਚੇ ਹਨ | ਉਸ ਦੀ ਮੌਤ ਦਾ ਜ਼ਿੰਮੇਵਾਰੀ ਕੌਣ ਹੈ | ਉਨ੍ਹਾਂ ਕਿਹਾ ਕਿ ਵੋਟਾਂ ਸਮੇਂ ਤਾਂ ਸਾਰੇ ਲੀਡਰ ਵੋਟ ਮੰਗਣ ਆਉਂਦੇ ਹਨ ਪਰ ਜਿੱਤਣ ਤੋਂ ਬਾਅਦ ਸਾਡੀ ਸਾਰ ਵੀ ਨਹੀਂ ਲੈਂਦੇ | ਜੇ ਸਾਡਾ ਹੱਲ ਨਾ ਹੋਇਆ ਤਾਂ ਇਸ ਦਾ ਖ਼ਮਿਆਜ਼ਾ 'ਆਪ' ਸਰਕਾਰ ਨੂੰ 2027 ਵਿਚ ਭੁਗਤਣਾ ਪਵੇਗਾ | ਉਨ੍ਹਾਂ ਸਰਕਾਰ ਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਸ ਬਸਤੀ ਵੱਲ ਧਿਆਨ ਦੇ ਕੇ ਸਾਡੀ ਸਮੱਸਿਆ ਦਾ ਹੱਲ ਕੀਤਾ ਜਾਵੇ | ਜੇ ਸਾਡਾ ਹੱਲ ਨਾ ਹੋਇਆ ਤਾਂ ਅਸੀਂ ਤਿੱਖਾ ਸੰਘਰਸ਼ ਕਰਨ ਲਈ ਮਜਬੂਰ ਹੋਵਾਂਗੇ | ਇਸ ਮੌਕੇ ਰਾਜੂ ਸਿੰਘ, ਹਰਬੰਸ ਸਿੰਘ, ਬਿੱਕਰ ਸਿੰਘ, ਅਮਰ ਸਿੰਘ, ਸੋਮਾ, ਕਾਲਾ, ਜੀਤਾ, ਮਿੱਠੂ, ਜਸਕਰਨ, ਸ਼ਨੀ, ਬਲਵਿੰਦਰ, ਕੁਲਵੰਤ ਕੌਰ, ਸ਼ਿੰਦਰ ਕੌਰ, ਕਰਮੋ, ਰੇਖਾ, ਕਿੱਕੀ, ਮਲੂਕ ਸਿੰਘ, ਢੱਗਰ ਸਿੰਘ, ਕ੍ਰਿਸ਼ਨਾ, ਵੀਨਾ, ਅਮਰੋ, ਸੁਖਜੀਤ ਕੌਰ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਹੜ੍ਹ ਪ੍ਰਭਾਵਿਤ ਇਲਾਕਿਆਂ ਨੂੰ ਰਾਹਤ ਦੇਣ 'ਚ ਸੁਖਬੀਰ ਸਿੰਘ ਬਾਦਲ ਦੀ ਭੂਮਿਕਾ ਮੋਹਰੀ -ਗੁਰਪ੍ਰੀਤ ਸਿੰਘ ਮਾਨ <br/> ਅਗਲੀ ਖ਼ਬਰ ਬਿਜਲੀ ਵਿਭਾਗ ਵਲੋਂ ਲਾਏ ਗਏ ਖੰਭਿਆਂ ਨੇ ਸੀਨੀਅਰ ਸਿਟੀਜ਼ਨ ਨੂੰ ਦਰ-ਦਰ ਦੀਆਂ ਠੋਕਰਾਂ ਖਾਣ ਲਈ ਕੀਤਾ ਮਜਬੂਰ
Ad Position 24