ਸ਼ਹਿਣਾ, 24 ਸਤੰਬਰ (ਸੁਰੇਸ਼ ਗੋਗੀ)-ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਹੜ੍ਹ ਪ੍ਰਭਾਵਿਤ ਇਲਾਕਿਆਂ ਨੂੰ ਰਾਹਤ ਦੇਣ ਵਿਚ ਮੋਹਰੀ ਭੂਮਿਕਾ ਨਿਭਾ ਰਹੇ ਹਨ | ਇਹ ਸ਼ਬਦ ਗੁਰਪ੍ਰੀਤ ਸਿੰਘ ਮਾਨ ਸਾਬਕਾ ਚੇਅਰਮੈਨ ਵੇਰਕਾ ਮਿਲਕ ਪਲਾਂਟ ਸੰਗਰੂਰ ਨੇ ਗੱਲਬਾਤ ਕਰਦਿਆਂ ਆਖੇ | ਉਨ੍ਹਾਂ ਕਿਹਾ ਕਿ ਹੜ੍ਹ ਪ੍ਰਭਾਵਿਤ ਇਲਾਕਿਆਂ ਵਿਚ ਝੋਨੇ ਦੀ ਫ਼ਸਲ ਬਰਬਾਦ ਹੋ ਚੱੁਕੀ ਹੈ ਅਤੇ ਕਈ ਕਈ ਫੱੁਟ ਰੇਤ ਖੇਤਾਂ ਵਿਚ ਚੜ੍ਹ ਗਈ ਹੈ | ਜਿਸ ਨੂੰ ਕੱਢਣ ਲਈ ਸਮਾਂ ਲੱਗੇਗਾ ਅਤੇ ਉਸ ਉਪਰੰਤ ਕਣਕ ਦੀ ਬਿਜਾਈ ਦਾ ਸੀਜ਼ਨ ਸ਼ੁਰੂ ਹੋ ਜਾਵੇਗਾ | ਜਿਸ ਲਈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ: ਸੁਖਬੀਰ ਸਿੰਘ ਬਾਦਲ ਦੀ ਦੂਰ ਅੰਦੇਸ਼ੀ ਸੋਚ ਸਦਕਾ ਹਰ ਹਲਕੇ ਵਿਚੋਂ 300 ਕੁਇੰਟਲ ਕਣਕ ਬਿਜਾਈ ਲਈ ਭੇਜੀ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਸ਼ੋ੍ਰਮਣੀ ਅਕਾਲੀ ਦਲ ਹਰ ਮੁਸੀਬਤ ਸਮੇਂ ਪੰਜਾਬੀਆਂ ਦੇ ਨਾਲ ਡਟ ਕੇ ਖੜੇ ਹਨ, ਜੋ ਸਹੂਲਤਾਂ ਪਿੰਡਾਂ ਵਿਚ ਆਈਆਂ, ਉਹ ਸਭ ਸ਼੍ਰੋਮਣੀ ਅਕਾਲੀ ਦਲ ਦੀ ਹੀ ਦੇਣ ਹਨ ਅਤੇ ਮੌਜੂਦਾ ਸਰਕਾਰਾਂ ਪਿੰਡਾਂ ਵਿਚੋਂ ਉਕਤ ਸਹੂਲਤਾਂ ਖ਼ਤਮ ਕਰਨ ਜਾ ਰਹੀਆਂ ਹਨ |