ਤਪਾ ਮੰਡੀ, 24 ਸਤੰਬਰ (ਪ੍ਰਵੀਨ ਗਰਗ, ਵਿਜੇ ਸ਼ਰਮਾ)-ਸ਼ਿਵਾਲਿਕ ਪਬਲਿਕ ਸਕੂਲ ਤਪਾ ਵਿਖੇ ਅਧਿਆਪਕਾਂ ਦੇ ਹੁਨਰ ਨੂੰ ਨਿਖਾਰਨ ਲਈ ਇਕ ਰੋਜ਼ਾ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ ਜਿਸ ਵਿਚ ਸ਼ਾਰਧਾ ਪੁੱਲਭਟਲਾ (ਅਸਿਸਟੈਂਟ ਪ੍ਰੋਫੈਸਰ) ਅਤੇ ਸੁਰਿੰਦਰ ਸਿੰਘ ਜੋ ਕੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਲੁਧਿਆਣਾ ਤੋਂ ਆਏ ਸਨ ਨੇ ਵਰਕਸ਼ਾਪ ਦੀ ਪ੍ਰਤੀਨਿਧਤਾ ਕੀਤੀ | ਇਸ ਵਰਕਸ਼ਾਪ ਦਾ ਮੱੁਖ ਬਿੰਦੂ ਇਨਾਮ ਅਤੇ ਮਾਨਤਾ (ਕਲਾਸ ਰੂਮ ਸਜਾ ਦਾ ਵਿਕਲਪ) ਅਤੇ ਬਾਲ ਮਨੋਵਿਗਿਆਨ ਨੂੰ ਸਮਝਣਾ ਸੀ | ਵਰਕਸ਼ਾਪ ਦਾ ਪਹਿਲਾ ਸੈਸ਼ਨ ਭਾਗੀਦਾਰਾਂ ਦੀ ਸੰਖੇਪ ਜਾਣ-ਪਛਾਣ ਨਾਲ ਸ਼ੁਰੂ ਹੋਇਆ | ਮੈਡਮ ਸ਼ਰਧਾ ਪੁੱਲਭਟਲਾ (ਅਸਿਸਟੈਂਟ ਪ੍ਰੋਫੈਸਰ) ਨੇ ਇਨਾਮ ਅਤੇ ਮਾਨਤਾ ਕਲਾਸ-ਰੂਮ ਸਜ਼ਾ ਦਾ ਵਿਕਲਪ ਅਤੇ ਬਾਲ ਮਨੋਵਿਗਿਆਨ ਨੂੰ ਸਮਝਣਾ 'ਤੇ ਆਪਣਾ ਭਾਸ਼ਣ ਦਿੱਤਾ | ਉਨ੍ਹਾਂ ਨੇ ਅਧਿਆਪਕਾਂ ਨੂੰ ਸੰਬੋਧਨ ਕਰਦੇ ਹੋਏ ਦੱਸਿਆ ਕੇ ਭਾਰਤ ਵਿਚ ਅਧਿਆਪਕ ਅਕਸਰ ਸਰੀਰਿਕ ਸਜਾ ਨੂੰ ਆਪਣੇ ਕਲਾਸ ਰੂਮਾਂ ਵਿਚ ਅਨੁਸ਼ਾਸਨ ਬਣਾਈ ਰੱਖਣ ਅਤੇ ਆਪਣਾ ਅਧਿਕਾਰ ਸਥਾਪਤ ਕਰਨ ਲਈ ਇਕ ਸਵੀਕਾਰ ਯੋਗ ਸਾਧਨ ਵਜੋਂ ਦੇਖਦੇ ਹਨ | ਉਨ੍ਹਾਂ ਨੇ ਦੱਸਿਆ ਕੇ ਵਿਦਿਆਰਥੀਆਂ ਨੂੰ ਜਮਾਤ ਵਿਚ ਹਮੇਸ਼ਾ ਹੀ ਉਤਸ਼ਾਹਿਤ ਕਰਦੇ ਰਹੋ ਅਤੇ ਇਨਾਮ ਦੇਵੋ | ਬੱਚਿਆਂ ਨਾਲ ਮਿੱਤਰਤਾ ਪੂਰਨ ਵਿਵਹਾਰ ਕਰੋ ਤੇ ਉਨ੍ਹਾਂ ਦੀਆਂ ਪੜ੍ਹਾਈ ਸਬੰਧੀ ਆ ਰਹੀਆਂ ਪ੍ਰੇਸ਼ਾਨੀਆਂ ਨੂੰ ਸਮਝੋ ਆਦਿ | ਅੰਤ ਵਿਚ ਸਕੂਲ ਪਿ੍ੰਸੀਪਲ ਮੋਨਿਕਾ ਗਰਗ ਵਲੋਂ ਆਏ ਹੋਏ ਸ਼ਾਰਧਾ ਪੁੱਲਭਟਲਾ (ਅਸਿਸਟੈਂਟ ਪ੍ਰੋਫੈਸਰ) ਅਤੇ ਸੁਰਿੰਦਰ ਸਿੰਘ ਦਾ ਦਿਲੋਂ ਧੰਨਵਾਦ ਕੀਤਾ ਗਿਆ | ਇਸ ਮੌਕੇ 'ਤੇ ਸਮੂਹ ਸਕੂਲ ਸਟਾਫ਼ ਹਾਜ਼ਰ ਸਨ |