ਤਪਾ ਮੰਡੀ, 24 ਸਤੰਬਰ (ਪ੍ਰਵੀਨ ਗਰਗ, ਵਿਜੇ ਸ਼ਰਮਾ)-ਸ਼ੈਲਰ ਐਸੋਸੀਏਸ਼ਨ ਤਪਾ ਦੀ ਇਕ ਮੀਟਿੰਗ ਬਰਨਾਲਾ-ਬਠਿੰਡਾ ਮੁੱਖ ਮਾਰਗ 'ਤੇ ਸਥਿਤ ਇਕ ਢਾਬੇ 'ਤੇ ਹੋਈ, ਜਿਸ ਵਿਚ ਸਮੂਹ ਸ਼ੈਲਰ ਮਾਲਕਾਂ ਨੇ ਸ਼ਮੂਲੀਅਤ ਕੀਤੀ | ਮੀਟਿੰਗ ਦੌਰਾਨ ਸਮੂਹ ਸ਼ੈਲਰ ਮਾਲਕਾਂ ਨੇ ਸੰਜੀਵ ਕੁਮਾਰ ਟਾਂਡਾ ਨੂੰ ਮੁੜ ਐਸੋਸੀਏਸ਼ਨ ਦਾ ਪ੍ਰਧਾਨ ਥਾਪਿਆ | ਇਸ ਮੌਕੇ ਪੱਤਰਕਾਰਾਂ ਦੇ ਰੂ-ਬਰੂ ਹੁੰਦਿਆਂ ਨਵ-ਨਿਯੁਕਤ ਪ੍ਰਧਾਨ ਸੰਜੀਵ ਕੁਮਾਰ ਟਾਂਡਾ ਨੇ ਕਿਹਾ ਕਿ ਉਹ ਐਸੋਸੀਏਸ਼ਨ ਵਲੋਂ ਦਿੱਤੀ ਗਈ ਜ਼ਿੰਮੇਵਾਰੀ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਉਣਗੇ ਅਤੇ ਸਮੂਹ ਰਾਈਸ ਮਿਲਰਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜਨਗੇ | ਉਪਰੰਤ ਸਮੁੱਚੀ ਐਸੋਸੀਏਸ਼ਨ ਨੇ ਪ੍ਰਧਾਨ ਟਾਂਡਾ ਨੂੰ ਮੁਬਾਰਕਬਾਦ ਦਿੱਤੀ | ਇਸ ਮੌਕੇ ਉਗਰ ਸੈਨ ਮੋੜ, ਗੋਪਾਲ ਚੰਦ ਗਰਗ, ਰਵਿੰਦਰ ਬਾਂਸਲ, ਸਾਹਿਲ ਸਿੰਗਲਾ, ਡਿੰਪੀ ਗਰਗ, ਗਗਨ ਬਾਂਸਲ, ਰਾਜਿੰਦਰ ਭੂਟੋ, ਆਰ.ਕੇ ਮੋੜ, ਅਸ਼ਵਨੀ ਬਹਾਵਲਪੁਰੀਆ, ਰੋਹਿਤ ਮਿੱਤਲ, ਰੋਹਿਤ ਬਾਂਸਲ, ਟਿੰਕੂ ਅਗਰਵਾਲ, ਟਿੰਕੂ ਮੋੜ, ਮੁਨੀਸ਼ ਬਾਂਸਲ, ਤਰਸੇਮ ਚੰਦ ਬਾਂਸਲ, ਸੁਸ਼ੀਲ ਕੁਮਾਰ ਸੰਤਾ, ਤਰਸੇਮ ਚੰਦ ਭੋਲਾ, ਅੰਕਿਤ ਸਿੰਗਲਾ, ਨੌਨੀ ਉਗੋਕੇ, ਰਾਕੇਸ਼ ਟੋਨਾ, ਲਾਲੀ ਧੂਰਕੋਟੀਆ, ਸੁਖਦੇਵ ਸ਼ਰਮਾ, ਗੁੱਲੀ ਮੌੜ, ਵਿੱਕੀ ਭਗਵਤੀ, ਬਿੱਟੂ ਧੂਰਕੋਟੀਆ, ਸੰਜੀਵ ਢਿਲਵਾਂ, ਰਛਪਾਲ ਸਿੰਘ ਦਰਾਕਾ, ਹਰਦੀਪ ਮਾਨ, ਸ਼ੈਟੀ ਗੋਇਲ, ਵਿਕਾਸ ਗਰਗ ਵਿੱਕੀ, ਬਸੰਤ ਲਾਲ ਭੋਲਾ, ਮੁਨੀਸ਼ ਮਿੱਤਲ, ਸੁਸ਼ੀਲ ਕੁਮਾਰ ਭੂਤ, ਬਾਲੀ ਮੋੜ, ਗੋਲਡੀ ਮਹਿਤਾ, ਮਨੋਜ ਸਿੰਗਲਾ, ਰਵਿੰਦਰ ਘੁੰਨਸ, ਪਰਮਜੀਤ ਸਿੰਘ ਮੋੜ, ਅਸ਼ੋਕ ਕੁਮਾਰ ਧੋਲਾ ਆਦਿ ਵੱਡੀ ਗਿਣਤੀ 'ਚ ਸ਼ੈਲਰ ਮਾਲਕ ਹਾਜ਼ਰ ਸਨ |