29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2025

ਮੰਡੀ ਦੇ ਕਾਰੋਬਾਰੀਆਂ ਅਤੇ ਸਮਾਜ ਸੇਵੀਆਂ ਨੇ ਰਲ ਕੇ ਮਨਾਈ ਮਹਾਰਾਜਾ ਅਗਰਸੈਨ ਜੈਅੰਤੀ

Ad Position 21
No active advertisement
ਅਜੀਤ ਡੈਸਕ 25-09-2025
ਧਨੌਲਾ, 24 ਸਤੰਬਰ (ਜਤਿੰਦਰ ਸਿੰਘ ਧਨੌਲਾ)-ਅਗਰਵਾਲ ਸਭਾ ਧਨੌਲਾ ਵਲੋਂ ਸ੍ਰੀ ਆਦਿ ਸ਼ਕਤੀ ਰਾਮਲੀਲਾ ਕਲੱਬ ਵਿਖੇ ਸਥਿਤ ਸ੍ਰੀ ਰਾਮ ਮੰਦਿਰ ਵਿਖੇ ਅਗਰਸੈਨ ਜੈਅੰਤੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਈ ਗਈ | ਬਾਜ਼ਾਰ ਦੇ ਸਮੁੱਚੇ ਕਾਰੋਬਾਰੀਆਂ ਨੇ ਇਕ ਮੰਚ 'ਤੇ ਇਕੱਠਿਆਂ ਹੋ ਕੇ ਪੂਜਾ ਅਰਾਧਨਾ ਕੀਤੀ | ਇਸ ਮੌਕੇ ਬੋਲਦਿਆਂ ਉੱਘੇ ਕਾਰੋਬਾਰੀ ਰਜਨੀਸ਼ ਬਾਂਸਲ, ਅਗਰਵਾਲ ਸਭਾ ਦੇ ਪ੍ਰਧਾਨ ਅਰੁਣ ਬਾਂਸਲ, ਗਊਸ਼ਾਲਾ ਕਮੇਟੀ ਦੇ ਪ੍ਰਧਾਨ ਜੀਵਨ ਬਾਂਸਲ, ਗਊਸ਼ਾਲਾ ਕਮੇਟੀ ਦੇ ਸਰਪ੍ਰਸਤ ਜਨਕ ਰਾਜ ਬਾਂਸਲ ਨੇ ਇਕ ਸੁਰ ਹੰੁਦਿਆਂ ਆਖਿਆ ਕਿ ਮਹਾਰਾਜਾ ਅਗਰਸੈਨ ਨੇ ਮਾਨਵਤਾ ਨੂੰ ਸਖ਼ਤ ਮਿਹਨਤ ਕਰਨ ਅਤੇ ਲੋੜਵੰਦਾਂ ਦੀ ਬਾਂਹ ਫੜਨ ਦਾ ਮਾਰਗ ਦਰਸ਼ਨ ਕੀਤਾ | ਉਨ੍ਹਾਂ ਆਖਿਆ ਕਿ ਮਹਾਰਾਜਾ ਅਗਰਸੈਨ ਸੱਚੀ ਸੁੱਚੀ ਕਿਰਤ ਵਿਚ ਭਰੋਸਾ ਰੱਖਦੇ ਸਨ ਜਿਸ ਕਰ ਕੇ ਉਨ੍ਹਾਂ ਦੇ ਸਮੇਂ ਵਿਚ ਅੰਨ-ਧਨ ਦੀ ਕਦੇ ਘਾਟ ਨਹੀਂ ਆਈ | ਇਕੱਤਰ ਪ੍ਰਬੰਧਕਾਂ ਵਲੋਂ ਕਾਰੋਬਾਰੀਆਂ ਨੂੰ ਨਸੀਹਤ ਕਰਦਿਆਂ ਆਖਿਆ ਗਿਆ ਕਿ ਉਹ ਬੇਝਿਜਕ ਦੱਬ ਕੇ ਮਿਹਨਤ ਕਰਨ ਅਤੇ ਸਮਾਜ ਦੇ ਦੱਬੇ ਕੁੱਝ ਲੋਕਾਂ ਦੀ ਬਾਂਹ ਫੜਨ | ਉਨ੍ਹਾਂ ਇਹ ਵੀ ਆਖਿਆ ਕਿ ਪ੍ਰਮਾਤਮਾ ਦੀ ਸੱਚੀ ਸੁੱਚੀ ਭਗਤੀ ਮਾਨਵਤਾ ਦੀ ਭਲਾਈ ਸਦਕਾ ਹੀ ਸੰਭਵ ਹੈ | ਇਸ ਮੌਕੇ ਵਪਾਰ ਮੰਡਲ ਦੇ ਪ੍ਰਧਾਨ ਰਮਨ ਵਰਮਾ, ਸ਼ੈਲਰ ਐਸੋਸੀਏਸ਼ਨ ਦੇ ਆਗੂ ਅਨਿੱਲ ਕੁਮਾਰ ਸੇਠੀ, ਰਾਮਲੀਲਾ ਕਲੱਬ ਦੇ ਪ੍ਰਧਾਨ ਰਜਿੰਦਰ ਕੁਮਾਰ, ਗਗਨ ਗੱਗੂ ਉਚੇਚੇ ਤੌਰ 'ਤੇ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਚਿਕਣਗੁਣੀਆ ਅਤੇ ਵਾਇਰਲ ਫੀਵਰ ਤੋਂ ਸਹਿਮੇ ਲੋਕਾਂ ਨੇ ਮੀਤ ਹੇਅਰ ਅਤੇ ਨਗਰ ਕੌਂਸਲ ਤੋਂ ਕੀਤੀ ਸੀਵਰੇਜ ਪਾਏ ਜਾਣ ਦੀ ਮੰਗ ਅਗਲੀ ਖ਼ਬਰ ਵਾਈ.ਐਸ. ਸਕੂਲ ਦੇ ਵਿਦਿਆਰਥੀ ਨੇ ਸੋਨ ਤਗਮਾ ਜਿੱਤਿਆ
Ad Position 24