29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2025

ਚਿਕਣਗੁਣੀਆ ਅਤੇ ਵਾਇਰਲ ਫੀਵਰ ਤੋਂ ਸਹਿਮੇ ਲੋਕਾਂ ਨੇ ਮੀਤ ਹੇਅਰ ਅਤੇ ਨਗਰ ਕੌਂਸਲ ਤੋਂ ਕੀਤੀ ਸੀਵਰੇਜ ਪਾਏ ਜਾਣ ਦੀ ਮੰਗ

Ad Position 21
No active advertisement
ਅਜੀਤ ਡੈਸਕ 25-09-2025
ਧਨੌਲਾ, 24 ਸਤੰਬਰ (ਜਤਿੰਦਰ ਸਿੰਘ ਧਨੌਲਾ)-ਸਥਾਨਕ ਸੰਤ ਅਤਰ ਸਿੰਘ ਅਗਵਾੜ ਦੇ ਸਮੂਹ ਨਿਵਾਸੀਆਂ ਨੇ ਮਨਦੀਪ ਸਿੰਘ, ਲਛਮਣ ਸਿੰਘ ਮਹਿਮੀ ਤੇ ਰਘਵੀਰ ਸਿੰਘ ਚੰਗਾਲ ਦੀ ਅਗਵਾਈ ਹੇਠ ਆਪਣੀਆਂ ਸਮੱਸਿਆਵਾਂ ਦੇ ਹੱਲ ਲਈ ਪਹਿਲਾਂ ਨਗਰ ਕੌਂਸਲ ਦੇ ਪ੍ਰਧਾਨ ਅਤੇ ਬਾਅਦ ਵਿਚ ਮੈਂਬਰ ਪਾਰਲੀਮੈਂਟ ਸੰਗਰੂਰ ਗੁਰਮੀਤ ਸਿੰਘ ਮੀਤ ਹੇਅਰ ਨੂੰ ਮੰਗ-ਪੱਤਰ ਦਿੱਤਾ | ਅਗਵਾੜ ਨਿਵਾਸੀਆਂ ਨੇ ਮੰਗ ਕਰਦਿਆਂ ਆਖਿਆ ਕਿ ਇੱਥੇ ਗੰਦੇ ਪਾਣੀ ਦੇ ਨਿਕਾਸ ਲਈ ਗਲੀਆਂ ਨਾਲੀਆਂ ਦੀ ਹਾਲਤ ਬਦ ਤੋਂ ਬਦਤਰ ਬਣੀ ਪਈ ਹੈ | ਜਿਸ ਲਈ ਇੱਥੇ ਸੀਵਰੇਜ ਪ੍ਰਣਾਲੀ ਦਾ ਨਿਰਮਾਣ ਕਰਨਾ ਅਤੀ ਜ਼ਰੂਰੀ ਹੈ | ਉਨ੍ਹਾਂ ਆਖਿਆ ਕਿ ਮੈਂਬਰ ਪਾਰਲੀਮੈਂਟ ਸੰਗਰੂਰ ਮੀਤ ਹੇਅਰ ਦੇ ਯਤਨਾਂ ਸਦਕਾ ਕਸਬਾ ਧਨੌਲਾ ਨੂੰ ਲਗਭਗ 23 ਕਰੋੜ ਰੁਪਏ ਪੰਜਾਬ ਸਰਕਾਰ ਵਲੋਂ ਦਿੱਤੇ ਗਏ ਹਨ, ਤਾਂ ਕਿ ਕਸਬੇ ਦੇ ਵਿਕਾਸ ਕਾਰਜ ਤੇ ਕਸਬੇ ਦੀ ਕਾਇਆਕਲਪ ਕੀਤੀ ਜਾ ਸਕੇ | ਨਗਰ ਕੌਂਸਲ ਵਲੋਂ ਪਹਿਲਾਂ ਸੀਵਰੇਜ ਪ੍ਰਣਾਲੀ ਲਈ ਟੈਂਡਰ ਲਾਇਆ ਗਿਆ ਸੀ ਪਰ ਬਾਅਦ ਵਿਚ ਟੈਂਡਰ ਨੂੰ ਰੋਕ ਦਿੱਤਾ ਗਿਆ | ਉਨ੍ਹਾਂ ਦੱਸਿਆ ਸੀਵਰੇਜ ਸਿਸਟਮ ਲਈ ਪਾਈਪਾਂ ਵੀ ਪਹੁੰਚਦੀਆਂ ਕਰ ਦਿੱਤੀਆਂ ਗਈਆਂ ਸਨ ਪਰ ਬਾਅਦ ਵਿਚ ਅੱਜ ਤੋਂ ਨੌ ਮਹੀਨੇ ਪਹਿਲਾਂ ਇਹ ਕੰਮ ਠੰਢੇ ਬਸਤੇ ਵਿਚ ਪਾ ਦਿੱਤਾ ਗਿਆ | ਅਗਵਾੜ ਨਿਵਾਸੀਆਂ ਨੇ ਡਿਪਟੀ ਕਮਿਸ਼ਨਰ ਬਰਨਾਲਾ ਤੇ ਮੈਂਬਰ ਪਾਰਲੀਮੈਂਟ ਮੀਤ ਹੇਅਰ ਨੂੰ ਅਨੇਕਾਂ ਵਾਰ ਮਿਲ ਕੇ ਇਸ ਦੇ ਸਾਰਥਿਕ ਹੱਲ ਲਈ ਬੇਨਤੀ ਕੀਤੀ ਪਰ ਹਾਲੇ ਤੱਕ ਇਸ ਅਗਵਾੜ ਦੀ ਬਾਂਹ ਨਹੀਂ ਫੜੀ ਗਈ | 50 ਦੇ ਕਰੀਬ ਵਿਅਕਤੀਆਂ ਨੇ ਮੀਤ ਹੇਅਰ ਨੂੰ ਮਿਲ ਕੇ ਮੰਗ-ਪੱਤਰ ਦਿੰਦਿਆਂ ਆਖਿਆ ਕਿ ਸਾਡੇ ਅਗਵਾੜ ਦਾ ਰੁਕਿਆ ਸੀਵਰੇਜ ਪ੍ਰਣਾਲੀ ਦਾ ਕੰਮ ਤੇ ਬੰਦ ਕੀਤੇ ਟੈਂਡਰ ਦੁਬਾਰਾ ਖੋਲ੍ਹ ਜਾਣ ਦੀ ਕਿਰਪਾਲਤਾ ਕੀਤੀ ਜਾਵੇ | ਇਸ ਮੌਕੇ ਹਰਭਜਨ ਸਿੰਘ ਗੋਗੀ, ਗੁਰਬਚਨ ਸਿੰਘ ਸਾਬਕਾ ਜੇ.ਈ, ਅਮਰੀਕ ਸਿੰਘ ਪ੍ਰਧਾਨ ਗੁਰਦੁਆਰਾ ਨਾਮਦੇਵ ਕਮੇਟੀ, ਅਜੈਬ ਸਿੰਘ, ਗੁਰਮੇਲ ਸਿੰਘ, ਸਾਬਕਾ ਡੀ.ਪੀ.ਈ ਮਾਸਟਰ ਤੇ ਮਨਜੀਤ ਸਿੰਘ ਨਿੱਕਾ ਨੇ ਕਿਹਾ ਕਿ ਬਹੁਤ ਲੰਮਾ ਸਮਾਂ ਹੋ ਗਿਆ ਹੈ | ਸਾਨੂੰ ਬੇਨਤੀ, ਤਰਲਿਆਂ ਕਰਦਿਆਂ ਨੂੰ ਹੁਣ ਜੇਕਰ 10 ਦਿਨ ਦੇ ਅੰਦਰ-ਅੰਦਰ ਸਾਡੇ ਸੀਵਰੇਜ ਪ੍ਰਣਾਲੀ ਦਾ ਕੰਮ ਚਾਲੂ ਨਾ ਕੀਤਾ ਗਿਆ ਤਾਂ ਅਸੀਂ ਵਾਰਡ ਦੇ ਬੱਚੇ, ਬਜ਼ੁਰਗਾਂ ਤੇ ਪਰਿਵਾਰਿਕ ਸਮੇਤ ਸੰਘਰਸ਼ ਵਿੱਢਣ ਲਈ ਮਜਬੂਰ ਹੋਵਾਂਗੇ ਜਿਸ ਦੀ ਜ਼ਿੰਮੇਵਾਰੀ ਅਧਿਕਾਰੀਆਂ ਤੇ ਨੇਤਾਵਾਂ ਦੀ ਹੋਵੇਗੀ |
Ad Position 22
No active advertisement
ਪਿਛਲੀ ਖ਼ਬਰ ਭਾਕਿਯੂ ਏਕਤਾ ਉਗਰਾਹਾਂ ਅਤੇ ਪਿੰਡ ਭੱਠਲਾਂ ਵਾਸੀਆਂ ਵਲੋਂ ਪੀ.ਡਬਲਯੂ.ਡੀ. ਦਫ਼ਤਰ ਅੱਗੇ ਪੱਕਾ ਮੋਰਚਾ ਸ਼ੁਰੂ ਅਗਲੀ ਖ਼ਬਰ ਮੰਡੀ ਦੇ ਕਾਰੋਬਾਰੀਆਂ ਅਤੇ ਸਮਾਜ ਸੇਵੀਆਂ ਨੇ ਰਲ ਕੇ ਮਨਾਈ ਮਹਾਰਾਜਾ ਅਗਰਸੈਨ ਜੈਅੰਤੀ
Ad Position 24