29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2025

ਭਾਕਿਯੂ ਏਕਤਾ ਉਗਰਾਹਾਂ ਅਤੇ ਪਿੰਡ ਭੱਠਲਾਂ ਵਾਸੀਆਂ ਵਲੋਂ ਪੀ.ਡਬਲਯੂ.ਡੀ. ਦਫ਼ਤਰ ਅੱਗੇ ਪੱਕਾ ਮੋਰਚਾ ਸ਼ੁਰੂ

Ad Position 21
No active advertisement
ਅਜੀਤ ਡੈਸਕ 25-09-2025
ਬਰਨਾਲਾ, 24 ਸਤੰਬਰ (ਅਸ਼ੋਕ ਭਾਰਤੀ)-ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਅਤੇ ਪਿੰਡ ਭੱਠਲਾਂ ਦੇ ਵਾਸੀਆਂ ਵਲੋਂ ਪਿੰਡ ਨੂੰ ਆਉਣ-ਜਾਣ ਵਾਲੀਆਂ ਸਾਰੀਆਂ ਸੜਕਾਂ ਬਣਾਉਣ ਲਈ ਪੀ.ਡਬਲਯੂ.ਡੀ. ਦਫ਼ਤਰ ਬਰਨਾਲਾ ਅੱਗੇ ਪੱਕਾ ਮੋਰਚਾ ਸ਼ੁਰੂ ਕੀਤਾ ਗਿਆ ਹੈ | ਇਸ ਮੌਕੇ ਪ੍ਰਧਾਨ ਗੁਰਮੀਤ ਸਿੰਘ ਭੱਠਲਾਂ ਨੇ ਕਿਹਾ ਕਿ ਪਿੰਡ ਭੱਠਲਾਂ ਤੋਂ ਹਰੀਗੜ੍ਹ, ਭੱਠਲਾਂ ਤੋਂ ਕੱਟੂ ਭੈਣੀ ਅਤੇ ਭੱਠਲਾਂ ਤੋਂ ਧਨੌਲਾ ਦੀਆਂ ਸੜਕਾਂ ਦੀ ਹਾਲਤ ਬਹੁਤ ਹੀ ਤਰਸਯੋਗ ਬਣੀ ਹੋਈ ਹੈ | ਪਿੰਡ ਨੂੰ ਆਉਣ ਜਾਣ ਵਾਲੇ ਸਾਰੇ ਰਸਤੇ ਬੰਦ ਹੋ ਚੁੱਕੇ ਹਨ | ਪਿੰਡ ਦੇ ਲੋਕਾਂ ਨੂੰ ਦੂਰ ਦੁਰਾਡੇ ਦੀ ਵਿੰਗ ਵਲਾਵੇਂ ਪਾ ਕੇ ਜਾਣਾ ਪੈਂਦਾ ਹੈ ਅਤੇ ਮੋਟਰਸਾਈਕਲ-ਸਕੂਟਰਾਂ ਵਾਲੇ ਮੁਸਾਫ਼ਰਾਂ ਨੂੰ ਸੂਏ ਦੀ ਖਸਤਾ ਹਾਲਤ ਪਟੜੀ ਰਾਹੀਂ ਜਾਣਾ ਪੈਂਦਾ ਹੈ ਕਈ ਰਾਹਗੀਰਾਂ ਦੇ ਫਿਸਲਣ ਕਰ ਕੇ ਭਾਰੀ ਸੱਟਾਂ ਵੀ ਲੱਗ ਚੁੱਕੀਆਂ ਹਨ | ਇਸ ਸਬੰਧੀ ਜਥੇਬੰਦੀ ਅਤੇ ਨਿਵਾਸੀਆਂ ਵਲੋਂ ਉੱਚ ਅਧਿਕਾਰੀਆਂ ਨੂੰ ਕਈ ਵਾਰ ਬੇਨਤੀ ਕੀਤੀ ਜਾ ਚੁੱਕੀ ਹੈ | ਪਰ ਅਜੇ ਤੱਕ ਕੋਈ ਹੱਲ ਨਹੀਂ ਹੋਇਆ | ਉਨ੍ਹਾਂ ਕਿਹਾ ਕਿ 10 ਮਹੀਨੇ ਪਹਿਲਾਂ ਇਹ ਸੜਕਾਂ ਨੂੰ ਪੁੱਟ ਕੇ ਕੁੱਝ ਥਾਵਾਂ 'ਤੇ ਪੱਥਰ ਪਾ ਦਿੱਤਾ ਗਿਆ ਸੀ ਜੋ ਥੋੜੇ੍ਹ ਸਮੇਂ ਬਾਅਦ ਹੀ ਉੱਖੜਨ ਕਾਰਨ ਪਹਿਲਾਂ ਤੋਂ ਵੀ ਹਾਲਾਤ ਬਦਤਰ ਹੋ ਗਏ ਹਨ | ਧਨੌਲਾ ਤੋਂ ਭੱਠਲਾਂ ਤੱਕ 18 ਫੁੱਟੀ ਸੜਕ ਦਾ ਕੰਮ ਵੀ ਬਹੁਤ ਹੀ ਹੋਲੀ ਚੱਲ ਰਿਹਾ ਹੈ | ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਵਰਕਰ ਅਤੇ ਪਿੰਡ ਵਾਸੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਮਹਿਲ ਕਲਾਂ ਦੇ ਜੰਮਪਲ ਡਾ: ਪੁਨੀਤ ਬਾਂਸਲ ਦੁਨੀਆ ਭਰ ਦੇ ਦੋ ਪ੍ਰਤੀਸ਼ਤ ਵਿਗਿਆਨੀਆਂ ਦੀ ਸਿਖਰਲੀ ਸੂਚੀ 'ਚ ਹੋਏ ਸ਼ਾਮਿਲ... ਅਗਲੀ ਖ਼ਬਰ ਚਿਕਣਗੁਣੀਆ ਅਤੇ ਵਾਇਰਲ ਫੀਵਰ ਤੋਂ ਸਹਿਮੇ ਲੋਕਾਂ ਨੇ ਮੀਤ ਹੇਅਰ ਅਤੇ ਨਗਰ ਕੌਂਸਲ ਤੋਂ ਕੀਤੀ ਸੀਵਰੇਜ ਪਾਏ ਜਾਣ ਦੀ ਮੰਗ
Ad Position 24