ਮਹਿਲ ਕਲਾਂ, 24 ਸਤੰਬਰ (ਤਰਸੇਮ ਸਿੰਘ ਗਹਿਲ)-ਕਸਬਾ ਮਹਿਲ ਕਲਾਂ ਦੇ ਜੰਮਪਲ ਡਾ: ਪੁਨੀਤ ਬਾਂਸਲ ਪੁੱਤਰ ਲਾਜਪਤ ਰਾਏ ਬਾਂਸਲ ਨੇ ਦੁਨੀਆ ਭਰ ਦੇ ਦੋ ਪ੍ਰਤੀਸ਼ਤ ਵਿਗਿਆਨੀਆਂ ਦੀ ਸਿਖਰਲੀ ਸੂਚੀ ਵਿਚ ਸ਼ਾਮਲ ਹੋ ਕੇ ਮਹਿਲ ਕਲਾਂ ਦਾ ਨਾਮ ਦੁਨੀਆ ਭਰ ਵਿਚ ਰੌਸ਼ਨ ਕੀਤਾ ਹੈ | ਸਟੈਨਫ਼ੋਰਡ ਯੂਨੀਵਰਸਿਟੀ ਵਲੋਂ ਦੁਨੀਆ ਭਰ ਦੀ ਸਿਖਰਲੀ ਦੋ ਫ਼ੀਸਦੀ ਗਲੋਬਲ ਸਾਇੰਟਿਸਟ ਸੂਚੀ-2025 ਜਾਰੀ ਕੀਤੀ ਗਈ ਹੈ ਅਤੇ ਡਾਕਟਰ ਪੁਨੀਤ ਬਾਂਸਲ ਦੀ ਚੋਣ ਉਨ੍ਹਾਂ ਦੇ ਐਚ-ਸੂਚਕਾਂਕ, ਸਾਈਟੇਸ਼ਨ ਮੈਟਿ੍ਕਸ, ਕੋ-ਆਥਰਸ਼ਿਪ ਅਡਜਸਟਡ ਇੰਡੈਕਸ ਅਤੇ ਖੋਜ ਯੋਗਦਾਨ ਦੇ ਆਧਾਰ 'ਤੇ ਕੀਤੀ ਗਈ ਹੈ | ਡਾਕਟਰ ਪੁਨੀਤ ਬਾਂਸਲ ਨੇ ਮੁੱਢਲੀ ਸਿੱਖਿਆ ਸ਼ਹੀਦ ਬੀਬੀ ਕਿਰਨਜੀਤ ਕੌਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਹਿਲ ਕਲਾਂ ਤੋਂ ਪ੍ਰਾਪਤ ਕੀਤਾ | ਡਾ: ਪੁਨੀਤ ਬਾਂਸਲ ਦੀ ਇਸ ਵੱਡੀ ਪ੍ਰਾਪਤੀ 'ਤੇ ਬਾਬੂ ਰੌਸ਼ਨ ਲਾਲ ਬਾਂਸਲ ਸਾਬਕਾ ਚੇਅਰਮੈਨ, ਲਾਜਪਤ ਰਾਏ ਬਾਂਸਲ, ਸੁਸ਼ੀਲ ਕੁਮਾਰ ਬਾਂਸਲ ਪ੍ਰਧਾਨ ਸਟੇਟ ਫਾਰਮੇਸੀ ਕੌਂਸਲ ਪੰਜਾਬ ਸਰਕਾਰ, ਦੀਪਕ ਜਿੰਦਲ ਬਰਨਾਲਾ, ਸੰਜੀਵ ਬਾਂਸਲ ਸੰਗਰੂਰ, ਦੀਪਕ ਗੋਇਲ ਬਰਨਾਲਾ, ਰਮਨ ਬਾਂਸਲ, ਸਰਬਜੀਤ ਸਿੰਘ ਸੋਢਾ ਪ੍ਰਧਾਨ ਜ਼ਿਲ੍ਹਾ ਕਿਸਾਨ ਸੈੱਲ, ਪ੍ਰਧਾਨ ਕਮਲਪ੍ਰੀਤ ਸਿੰਘ ਧਾਲੀਵਾਲ ਮਹਿਲ ਕਲਾਂ, ਟੋਨੀ ਈਨਾ ਆਦਿ ਤੋਂ ਇਲਾਵਾ ਹੋਰ ਵੀ ਆਗੂਆਂ ਵਲੋਂ ਖ਼ੁਸ਼ੀ ਜ਼ਾਹਿਰ ਕੀਤੀ ਗਈ |