29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2025

ਅਗਰਵਾਲ ਸਭਾ ਬਰਨਾਲਾ ਨੇ ਮਹਾਰਾਜਾ ਅਗਰਸੈਨ ਜੈਯੰਤੀ ਧੂਮਧਾਮ ਨਾਲ ਮਨਾਈ

Ad Position 21
No active advertisement
ਅਜੀਤ ਡੈਸਕ 25-09-2025
ਬਰਨਾਲਾ, 24 ਸਤੰਬਰ (ਗੁਰਪ੍ਰੀਤ ਸਿੰਘ ਲਾਡੀ)-ਅਗਰਵਾਲ ਸਭਾ ਰਜਿ. ਬਰਨਾਲਾ ਵਲੋਂ ਪ੍ਰਧਾਨ ਦੀਪਕ ਬਾਂਸਲ ਸੋਨੀ ਦੀ ਅਗਵਾਈ ਹੇਠ ਮਹਾਰਾਜਾ ਅਗਰਸੈਨ ਜੈਯੰਤੀ ਬੜੀ ਸ਼ਰਧਾ ਅਤੇ ਧੂਮਧਾਮ ਨਾਲ ਸਥਾਨਕ ਸ਼ਾਂਤੀ ਹਾਲ, ਰਾਮ ਬਾਗ਼ ਵਿਖੇ ਮਨਾਈ ਗਈ | ਇਸ ਤੋਂ ਪਹਿਲਾਂ ਮਹਾਰਾਜਾ ਅਗਰਸੈਨ ਚੌਕ ਵਿਖੇ ਮਹਾਰਾਜਾ ਅਗਰਸੈਨ ਦੀ ਮੂਰਤੀ ਉੱਤੇ ਫੁੱਲ ਮਾਲਾਵਾਂ ਭੇਟ ਕੀਤੀਆਂ ਗਈਆਂ ਅਤੇ ਝੰਡਾ ਲਹਿਰਾਉਣ ਦੀ ਰਸਮ ਮਾਰਕੀਟ ਕਮੇਟੀ ਬਰਨਾਲਾ ਦੇ ਸਾਬਕਾ ਚੇਅਰਮੈਨ ਅਸ਼ੋਕ ਮਿੱਤਲ (ਸ਼ਹਿਣੇ ਵਾਲੇ) ਨੇ ਨਿਭਾਈ | ਉਪਰੰਤ ਸ਼ਾਂਤੀ ਹਾਲ ਵਿਖੇ ਸਮਾਗਮ ਦੀ ਸ਼ੁਰੂਆਤ ਬਾਬੂ ਲਖਪਤ ਰਾਏ (ਅਗਰ ਰਤਨ ਐਵਾਰਡੀ) ਵਲੋਂ ਜੋਤੀ ਪ੍ਰਚੰਡ ਕਰ ਕੇ ਕੀਤੀ ਗਈ | ਸਮਾਗਮ ਵਿਚ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ, ਸਵਾਮੀ ਅੰਮਿ੍ਤਾਨੰਦ ਜੀ ਮਹਾਰਾਜ ਝਲੂਰ ਵਾਲੇ ਅਤੇ ਮਹੰਤ ਪਿਆਰਾ ਸਿੰਘ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਭਜਨ ਗਾਇਕ ਰਾਕੇਸ਼ ਰਾਧੇ ਐਂਡ ਪਾਰਟੀ ਵਲੋਂ ਸੰਕੀਰਤਨ ਕੀਤਾ ਗਿਆ | ਸਭਾ ਵਲੋਂ ਅਗਰਵਾਲ ਭਾਈਚਾਰੇ ਨਾਲ ਸਬੰਧਿਤ ਕੌਂਸਲਰਾਂ ਅਤੇ ਮਾਣ ਵਧਾਉਣ ਵਾਲੇ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ | ਡਾ. ਜਸ਼ਨਜੋਤ ਗੋਇਲ (ਪੀ.ਐਚ.ਡੀ.) ਨੂੰ ਵੀ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਸੰਬੋਧਨ ਕਰਦਿਆਂ ਸੰਸਦ ਮੈਂਬਰ ਮੀਤ ਹੇਅਰ ਨੇ ਕਿਹਾ ਕਿ ਸਾਨੂੰ ਮਹਾਰਾਜਾ ਅਗਰਸੈਨ ਦੁਆਰਾ ਸਥਾਪਿਤ ਪਰੰਪਰਾਵਾਂ ਦੀ ਪਾਲਣਾ ਕਰਨੀ ਚਾਹੀਦੀ ਹੈ | ਮਹਾਰਾਜਾ ਅਗਰਸੈਨ ਨੇ ਆਪਣੇ ਰਾਜ ਵਿਚ ਨਵੇਂ ਲੋਕਾਂ ਨੂੰ ਵਸਾਉਣ ਲਈ ਇਕ ਵਿਲੱਖਣ ਪ੍ਰਥਾ ਸ਼ੁਰੂ ਕੀਤੀ, ਜਿੱਥੇ ਹਰ ਨਾਗਰਿਕ ਹਰੇਕ ਨਵੇਂ ਨਿਵਾਸੀ ਨੂੰ ਇੱਕ ਇੱਟ ਅਤੇ ਇੱਕ ਰੁਪਿਆ ਦਿੰਦਾ ਸੀ | ਜਿਸ ਨਾਲ ਹਰ ਕਿਸੇ ਨੂੰ ਘਰ ਬਣਾਉਣ ਅਤੇ ਕਾਰੋਬਾਰ ਸ਼ੁਰੂ ਕਰਨ ਵਿਚ ਮਦਦ ਮਿਲਦੀ ਸੀ | ਸਵਾਮੀ ਅੰਮਿ੍ਤਾਨੰਦ ਜੀ ਝਲੂਰ ਵਾਲੇ, ਧੀਰਜ ਕੁਮਾਰ ਦਧਾਹੂਰ, ਪਿਆਰਾ ਲਾਲ ਰਾਏਸਰ, ਮੋਹਿਤ ਗਰਗ ਯੂਥ ਪ੍ਰਧਾਨ ਨੇ ਵੀ ਸੰਬੋਧਨ ਕੀਤਾ | ਐਲ.ਬੀ.ਐਸ ਕਾਲਜ ਬਰਨਾਲਾ ਦੀਆਂ ਵਿਦਿਆਰਥਣਾਂ ਨੇ ਮਹਾਰਾਜਾ ਅਗਰਸੈਨ ਜੀ ਦੇ ਜੀਵਨ ਨਾਲ ਸਬੰਧਿਤ ਕੋਰੀਓਗ੍ਰਾਫੀ ਪੇਸ਼ ਕੀਤੀ | ਸਟੇਜ ਸੰਚਾਲਨ ਦੀ ਜ਼ਿੰਮੇਵਾਰੀ ਰਾਮਪਾਲ ਸਿੰਗਲਾ ਨੇ ਨਿਭਾਈ | ਇਸ ਮੌਕੇ ਸ੍ਰੀ ਕੇ.ਕੇ. ਸਿੰਗਲਾ ਜ਼ਿਲ੍ਹਾ ਅਤੇ ਸੈਸ਼ਨ ਜੱਜ, ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ, ਐਸ.ਡੀ.ਐਮ ਬਰਨਾਲਾ ਮੈਡਮ ਸੋਨਮ ਆਈ.ਏ.ਐਸ., ਅਸ਼ੋਕ ਕੁਮਾਰ ਲੱਖੀ, ਪ੍ਰਦੀਪ ਗੋਇਲ ਐਡਵੋਕੇਟ, ਰਾਜ ਕੁਮਾਰ, ਰਾਮ ਤੀਰਥ ਮੰਨਾ ਚੇਅਰਮੈਨ ਇੰਪਰੂਵਮੈਂਟ ਟਰੱਸਟ, ਰੁਪਿੰਦਰ ਸਿੰਘ ਸ਼ੀਤਲ ਮੈਂਬਰ ਐਸ.ਸੀ. ਕਮਿਸ਼ਨ ਪੰਜਾਬ, ਜ਼ਿਲ੍ਹਾ ਪ੍ਰਧਾਨ ਵਿਜੈ ਕੁਮਾਰ ਭਦੌੜ, ਕੌਂਸਲਰ ਹੇਮਰਾਜ ਗਰਗ, ਕੌਂਸਲਰ ਜੀਵਨ ਕੁਮਾਰ, ਕੌਂਸਲਰ ਨਰਿੰਦਰ ਗਰਗ ਨੀਟਾ, ਨੀਰਜ ਜਿੰਦਲ, ਭਰਤ ਮੋਦੀ, ਅਰੁਣ ਕੁਮਾਰ ਬਾਂਸਲ, ਰਾਜ ਕੁਮਾਰ ਧੌਲਾ, ਪ੍ਰੇਮ ਕੁਮਾਰ ਕੱਟੂ, ਭਾਰਤ ਮੋਦੀ, ਪ੍ਰੋ: ਦਰਸ਼ਨ ਕੁਮਾਰ ਵਾਈ.ਐਸ ਗਰੁੱਪ, ਸ਼ਿਵ ਸਿੰਗਲਾ ਜਨਰਲ ਸਕੱਤਰ ਐਸ.ਡੀ.ਸਭਾ, ਦੀਪਕ ਜਿੰਦਲ, ਹਜ਼ਾਰੀ ਲਾਲ, ਰਾਜ ਕੁਮਾਰ ਧੌਲਾ, ਕ੍ਰਿਸ਼ਨ ਕੁਮਾਰ ਬਿੱਟੂ, ਸੋਮਨਾਥ ਸਹੌਰੀਆ, ਕੁਲਵੰਤ ਰਾਏ ਗੋਇਲ, ਲੋਕੇਸ਼ ਮੱਕੜਾ, ਵਿਸ਼ਨੂੰ ਕੁਮਾਰ, ਕਿ੍ਸ਼ਨ ਕੁਮਾਰ ਬਿੱਟੂ, ਹਰੀਸ਼ ਬਾਂਸਲ, ਅਗਰਵਾਲ ਸਭਾ ਮਹਿਲਾ ਵਿੰਗ ਦੀ ਪ੍ਰਧਾਨ ਡਿੰਪਲ ਗੁਪਤਾ, ਬਬੀਤਾ ਜਿੰਦਲ, ਪ੍ਰਦੀਪ ਗਰਗ, ਸੀਤਾ ਰਾਮ, ਰਘੁਵੀਰ ਪ੍ਰਕਾਸ਼ ਗਰਗ, ਭਗਵਾਨ ਦਾਸ ਬਾਂਸਲ, ਰਾਜਿੰਦਰ ਕੁਮਾਰ ਤੋਂ ਇਲਾਵਾ ਰੋਟਰੀ ਕਲੱਬ ਬਰਨਾਲਾ, ਖੱਤਰੀ ਸਭਾ ਬਰਨਾਲਾ, ਬ੍ਰਾਹਮਣ ਸਭਾ ਬਰਨਾਲਾ ਦੇ ਅਹੁਦੇਦਾਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਆਰੀਆ ਭੱਟ ਕਾਲਜ ਦੀ ਵਿਦਿਆਰਥਣ ਸੀਰਤਪ੍ਰੀਤ ਕੌਰ ਨੇ ਰਾਸ਼ਟਰੀ ਸੋਧ ਲੇਖਨ ਮੁਕਾਬਲਿਆਂ 'ਚ ਹਿੱਸਾ ਲਿਆ <br/> ਅਗਲੀ ਖ਼ਬਰ ਮਹਿਲ ਕਲਾਂ ਦੇ ਜੰਮਪਲ ਡਾ: ਪੁਨੀਤ ਬਾਂਸਲ ਦੁਨੀਆ ਭਰ ਦੇ ਦੋ ਪ੍ਰਤੀਸ਼ਤ ਵਿਗਿਆਨੀਆਂ ਦੀ ਸਿਖਰਲੀ ਸੂਚੀ 'ਚ ਹੋਏ ਸ਼ਾਮਿਲ...
Ad Position 24