31-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2025

ਗੋਬਿੰਦ ਸਕੂਲ ਦੀ ਨੈਸ਼ਨਲ ਬਾਕਸਿੰਗ ਸੋਨ ਤਗਮਾ ਜੇਤੂ ਖਿਡਾਰਨ ਗੁਨਤਾਸ ਕੌਰ ਦਾ ਸਨਮਾਨ

Ad Position 21
No active advertisement
ਅਜੀਤ ਡੈਸਕ 26-09-2025
ਭਦੌੜ, 25 ਸਤੰਬਰ (ਰਜਿੰਦਰ ਬੱਤਾ, ਵਿਨੋਦ ਕਲਸੀ)-ਗੋਬਿੰਦ ਇੰਟਰਨੈਸ਼ਨਲ ਪਬਲਿਕ ਸਕੂਲ ਭਦੌੜ ਵਲੋਂ ਨੈਸ਼ਨਲ ਬਾਕਸਿੰਗ ਚੈਂਪੀਅਨਸ਼ਿਪ ਦੀ ਸੋਨ ਤਗਮਾ ਜੇਤੂ ਖਿਡਾਰਣ ਗੁਨਤਾਸ ਕੌਰ ਅਤੇ ਹੋਰ ਖਿਡਾਰੀਆਂ ਦਾ ਨਗਰ ਫੇਰੀ ਦੌਰਾਨ ਲੋਕਾਂ ਨੇ ਭਰਵਾਂ ਸਵਾਗਤ ਕੀਤਾ | ਸ਼ਹੀਦ ਭਗਤ ਚੌਕ ਭਦੌੜ ਵਿਖੇ ਹੋਏ ਭਰਵੇਂ ਇਕੱਠ ਦੌਰਾਨ ਸਕੂਲ ਦੇ ਪਿੰ੍ਰਸੀਪਲ ਪੀ.ਕੇ ਠਾਕੁਰ ਅਤੇ ਸਕੂਲ ਦੇ ਵਾਈਸ ਚੇਅਰਮੈਨ ਹਰਪ੍ਰੀਤ ਸਿੰਘ ਗਿੱਲ ਨੇ ਦੱਸਿਆ ਕਿ ਆਈ.ਐੱਸ.ਸੀ ਬੋਰਡ ਦੀ ਨੈਸ਼ਨਲ ਬਾਕਸਿੰਗ ਚੈਂਪੀਅਨਸ਼ਿਪ (ਅੰਡਰ-17) ਜੋ ਕਿ ਜੱਬਲਪੁਰ (ਮੱਧ ਪ੍ਰਦੇਸ਼) ਵਿਖੇ ਹੋਈ ਸੀ ਜਿਸ ਦੌਰਾਨ ਕੋਚ ਦਵਿੰਦਰ ਸਿੰਘ ਦੀ ਅਗਵਾਈ ਹੇਠ 9 ਖਿਡਾਰੀਆਂ ਨੇ ਭਾਗ ਲਿਆ ਸੀ ਜਿਸ ਦੌਰਾਨ ਖਿਡਾਰਨ ਗੁਨਤਾਸ ਕੌਰ ਨੇ ਸੋਨ ਤਗਮਾ ਜਿੱਤ ਕੇ ਨੌਰਥ ਇੰਡੀਆ ਦਾ ਰਿਕਾਰਡ ਵੀ ਬਣਾਇਆ ਹੈ | ਉੱਥੇ ਸਕੂਲ ਦੇ ਤਿੰਨ ਖਿਡਾਰੀਆਂ ਨੇ ਤਿੰਨ ਚਾਂਦੀ ਦੇ ਤਗਮੇ ਅਤੇ 4 ਤਾਂਬੇ ਦੇ ਤਗਮੇ ਜਿੱਤ ਕੇ ਸਕੂਲ ਦਾ ਨਾਂਅ ਦੇਸ਼ ਭਰ ਵਿਚ ਚਮਕਾਇਆ ਹੈ | ਮੈਡੀਕਲ ਐਸੋਸੀਏਸ਼ਨ ਦੇ ਪ੍ਰਧਾਨ ਵਿਪਨ ਗੁਪਤਾ ਨੇ ਆਪਣੀਆਂ ਸਾਥੀਆਂ ਸਮੇਤ ਸੋਨ ਤਗਮਾ ਜੇਤੂ ਖਿਡਾਰਨ ਗੁਨਤਾਸ ਕੌਰ ਦਾ ਸਨਮਾਨ ਕਰਨ ਉਪਰੰਤ ਕਿਹਾ ਕਿ ਨੈਸ਼ਨਲ ਬਾਕਸਿੰਗ ਚੈਂਪੀਅਨਸ਼ਿਪ ਵਿਚ ਸੋਨ ਤਗਮਾ ਪ੍ਰਾਪਤ ਕਰਨਾ ਕੋਈ ਸੁਖਾਲੀ ਗੱਲ ਨਹੀਂ ਹੈ ਇਸ ਪਿੱਛੇ ਗੁਨਤਾਸ ਕੌਰ ਦੀ ਸਖ਼ਤ ਮਿਹਨਤ ਅਤੇ ਕੋਚ ਅਤੇ ਸਕੂਲ ਦੀਆਂ ਬਿਹਤਰ ਸੇਵਾਵਾਂ ਦਾ ਹੱਥ ਹੈ ਜਿਸ ਕਾਰਨ ਹੀ ਖਿਡਾਰੀ ਅਜਿਹੀਆਂ ਉੱਚੀਆਂ ਪੁਜ਼ੀਸ਼ਨਾਂ ਨੂੰ ਹੱਥ ਪਾਉਂਦੇ ਹਨ ਜਿਸ ਨਾਲ ਆਉਣ ਵਾਲੇ ਸਮੇਂ ਅੰਦਰ ਹੋਰ ਖਿਡਾਰੀਆਂ ਨੂੰ ਵੀ ਸਖ਼ਤ ਮਿਹਨਤ ਕਰਨ ਦੀ ਚਿਣਗ ਲੱਗੇਗੀ |
Ad Position 22
No active advertisement
ਪਿਛਲੀ ਖ਼ਬਰ ਆਗਾਜ਼ ਆਇਲਟਸ ਸੈਂਟਰ ਦੀ ਵਿਦਿਆਰਥਣ ਨੇ ਪੀ.ਟੀ.ਈ 'ਚੋਂ 70 ਸਕੋਰ ਕੀਤਾ ਪ੍ਰਾਪਤ ਅਗਲੀ ਖ਼ਬਰ ਕੰਪਿਊਟਰ ਅਧਿਆਪਕਾਂ ਵਲੋਂ ਮੱੁਖ ਮੰਤਰੀ ਪੰਜਾਬ ਦਾ ਘਿਰਾਓ 28 ਨੂੰ
Ad Position 24