ਧਨੌਲਾ, 25 ਸਤੰਬਰ (ਜਤਿੰਦਰ ਸਿੰਘ ਧਨੌਲਾ)-ਅੱਜ ਇਕ ਗੱਡੀ ਦੇ ਰਾਜਗੜ੍ਹ ਰੋਡ ਦੇ ਨਜ਼ਦੀਕ ਬਣੇ ਡਰੇਨ ਦੇ ਪੁਲ ਨਾਲ ਟਕਰਾਉਣ ਕਰ ਕੇ ਦੋ ਬਿਜਲੀ ਵਿਭਾਗ ਦੇ ਕਰਮਚਾਰੀ ਗੰਭੀਰ ਜ਼ਖਮੀ ਹੋ ਗਏ | ਇਕੱਤਰ ਜਾਣਕਾਰੀ ਅਨੁਸਾਰ ਵਿਕਾਸ ਕੁਮਾਰ ਪੁੱਤਰ ਵਿਨੋਦ ਕੁਮਾਰ ਅਤੇ ਨਿਤਿਨ ਕੁਮਾਰ ਪੁੱਤਰ ਚਿਮਨ ਲਾਲ ਪਟਿਆਲੇ ਤੋਂ ਵਿਭਾਗੀ ਕੰਮ ਕਰਨ ਉਪਰੰਤ ਵਾਪਸ ਬਰਨਾਲਾ ਪਰਤ ਰਹੇ ਸਨ ਕਿ ਉਨ੍ਹਾਂ ਦੀ ਗੱਡੀ ਬੇਕਾਬੂ ਹੋ ਕੇ ਡਿਵਾਈਡਰ ਨਾਲ ਜਾ ਟਕਰਾਈ ਅਤੇ ਕਈ ਪਲਟੀਆਂ ਖਾ ਗਈ | ਜਿਸ ਕਾਰਨ ਦੋਵੇਂ ਸਵਾਰ ਗੰਭੀਰ ਜ਼ਖਮੀ ਹੋ ਗਏ | ਇਕੱਤਰ ਜਾਣਕਾਰੀ ਅਨੁਸਾਰ ਵਿਕਾਸ ਕੁਮਾਰ ਗੱਡੀ ਡਰਾਈਵ ਕਰ ਰਹੇ ਸਨ | ਜਦਕਿ ਨਿਤਿਨ ਕੁਮਾਰ ਨਾਲ ਬੈਠੇ ਸਨ | ਘਟਨਾ ਦੇ ਤੁਰੰਤ ਬਾਅਦ ਦੋਵਾਂ ਜ਼ਖ਼ਮੀਆਂ ਨੂੰ ਪਹਿਲਾਂ ਧਨੌਲਾ ਫਿਰ ਬੀ.ਐਮ.ਸੀ ਬਰਨਾਲਾ ਤੋਂ ਬਾਅਦ ਡੀ.ਐਮ.ਸੀ ਲੁਧਿਆਣਾ ਰੈਫ਼ਰ ਕਰ ਦਿੱਤਾ ਗਿਆ |