ਮਹਿਲ ਕਲਾਂ, 25 ਸਤੰਬਰ (ਤਰਸੇਮ ਸਿੰਘ ਗਹਿਲ)-ਐਸ.ਬੀ.ਐਸ. ਕਾਲਜ ਆਫ਼ ਫਾਰਮੇਸੀ ਮਹਿਲ ਕਲਾਂ ਵਿਖੇ ਕਾਲਜ ਦੇ ਮੈਨੇਜਿੰਗ ਡਾਇਰੈਕਟਰ ਤੇ ਪੰਜਾਬ ਸਟੇਟ ਫਾਰਮੇਸੀ ਕੌਸ਼ਲ ਦੇ ਪ੍ਰਧਾਨ ਸ੍ਰੀ ਸੁਸ਼ੀਲ ਕੁਮਾਰ ਬਾਂਸਲ ਦੇ ਦਿਸ਼ਾ ਨਿਰਦੇਸ਼ਾਂ ਹੇਠ ਵਿਸ਼ਵ ਫਾਰਮਾਸਿਸਟ ਦਿਵਸ ਮਨਾਇਆ ਗਿਆ | ਕਾਲਜ ਦੇ ਪਿ੍ੰਸੀਪਲ ਨੇ ਕਿਹਾ ਕਿ ਅੱਜ ਸਾਰੀ ਦੁਨੀਆਂ ਵਿਚ ਵਿਸ਼ਵ ਫਾਰਮਾਸਿਸਟ ਦਿਵਸ ਮਨਾਇਆ ਜਾ ਰਿਹਾ ਹੈ | ਫਾਰਮਾਸਿਸਟ ਦਿਵਸ ਦੁਨੀਆ ਭਰ ਦੇ ਫਾਰਮਾਸਿਸਟਾਂ ਨੂੰ ਸਮਰਪਿਤ ਹੈ | ਉਨ੍ਹਾਂ ਨੇ ਕਿਹਾ ਕਿ ਸਾਡੀ ਚੰਗੀ ਸਿਹਤ ਪਿੱਛੇ ਫਾਰਮਾਸਿਸਟ ਦਾ ਵਿਸ਼ੇਸ਼ ਯੋਗਦਾਨ ਹੁੰਦਾ ਹੈ | ਇਸ ਮੌਕੇ ਪੋਸਟਰ ਮੇਕਿੰਗ ਅਤੇ ਕੁਇਜ਼ ਮੁਕਾਬਲੇ ਕਰਵਾਏ ਗਏ | ਇਨ੍ਹਾਂ ਮੁਕਾਬਲਿਆਂ ਵਿਚ ਵਿਦਿਆਰਥੀਆ ਨੇ ਪੁਜ਼ੀਸ਼ਨਾਂ ਹਾਸਲ ਕੀਤੀਆਂ | ਇਸ ਮੌਕੇ ਕਾਲਜ ਦੇ ਚੇਅਰਮੈਨ, ਪਿ੍ੰਸੀਪਲ ਅਤੇ ਸਮੂਹ ਸਟਾਫ਼ ਮੈਂਬਰਾਂ ਵਲੋਂ ਇਨ੍ਹਾਂ ਵਿਦਿਆਰਥੀਆਂ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਵਿਦਿਆਰਥੀਆ ਨੇ ਭਵਿੱਖ ਵਿਚ ਚੰਗੇ ਫਾਰਮਾਸਿਸਟ ਬਣਨ ਲਈ ਸਹੁੰ ਵੀ ਚੁੱਕੀ | ਇਸ ਮੌਕੇ ਕਾਲਜ ਦੇ ਚੇਅਰਮੈਨ ਲਾਜਪਤ ਰਾਏ ਬਾਂਸਲ, ਅਨਿਲ ਜਿੰਦਲ, ਗੁਰਜੰਟ ਸਿੰਘ, ਖੁਸ਼ਮੀਤਾ, ਜੋਤਿਕਾ ਸਿੰਗਲਾ, ਅੰਜਲੀ, ਨਰਾਇਣ, ਅਕਾਸ਼ ਕੁਮਾਰ, ਇਫਤਕਾਰ ਅਲੀ, ਅੰਕਿਤ ਕੁਮਾਰ, ਆਸ਼ੂ ਗੁਪਤਾ, ਮਨਦੀਪ ਸਿੰਘ, ਰਮਨਦੀਪ ਕੌਰ, ਅਮਨਪ੍ਰੀਤ ਸ਼ਰਮਾ, ਗੌਰਵ ਕੁਮਾਰ, ਰਾਜ ਸਿੰਘ, ਭੀਮ ਸਿੰਘ ਆਦਿ ਹਾਜ਼ਰ ਸਨ |