12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2025

ਬਲਾਕ ਸੰਮਤੀ ਚੋਣਾਂ ਵਿਚ ਲਗਾਤਾਰ ਹੋ ਰਹੀ ਦੇਰੀ ਸੱਤਾਧਾਰੀ ਪਾਰਟੀ ਦੇ ਵਰਕਰਾਂ ਲਈ ਬਣੀ ਚਿੰਤਾ ਦਾ ਵਿਸ਼ਾ <br/>

Ad Position 21
No active advertisement
ਅਜੀਤ ਡੈਸਕ 27-09-2025
ਸ਼ਹਿਣਾ, 26 ਸਤੰਬਰ (ਸੁਰੇਸ਼ ਗੋਗੀ)-ਬਲਾਕ ਸੰਮਤੀ ਚੋਣਾਂ ਵਿਚ ਸੂਬਾ ਸਰਕਾਰ ਵਲੋਂ ਲਗਾਤਾਰ ਕੀਤੀ ਜਾ ਰਹੀ ਦੇਰੀ ਸੱਤਾਧਾਰੀ ਪਾਰਟੀ ਦੇ ਵਰਕਰਾਂ ਵਿਚ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ | ਜ਼ਿਕਰਯੋਗ ਹੈ ਕਿ ਸ਼ੋ੍ਰਮਣੀ ਅਕਾਲੀ ਦਲ ਦੀ ਸਰਕਾਰ 2012 ਵਿਚ ਬਣਦਿਆਂ ਹੀ 2013 ਵਿਚ ਬਲਾਕ ਸੰਮਤੀ ਚੋਣਾਂ ਕਰਵਾ ਦਿੱਤੀਆਂ ਸਨ ਅਤੇ ਚੇਅਰਮੈਨ ਤੇ ਵਾਇਸ ਚੇਅਰਮੈਨ ਦੀ ਚੋਣ ਵੀ ਕਰ ਦਿੱਤੀ ਸੀ | 2017 ਵਿਚ ਕਾਂਗਰਸ ਦੀ ਸਰਕਾਰ ਬਣਨ ਉਪਰੰਤ 2018 ਵਿਚ ਉਪਰੋਕਤ ਬਲਾਕ ਸੰਮਤੀਆਂ ਭੰਗ ਕਰ ਦਿੱਤੀਆਂ ਗਈਆਂ ਅਤੇ ਕਾਂਗਰਸ ਸਰਕਾਰ ਵਲੋਂ 2019 ਵਿਚ ਕਰਵਾਈਆਂ ਗਈਆਂ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਦੌਰਾਨ ਪੰਜ ਸਤੰਬਰ 2019 ਨੂੰ ਬਲਾਕ ਸੰਮਤੀ ਦੇ ਚੇਅਰਮੈਨ ਤੇ ਵਾਇਸ ਚੇਅਰਮੈਨ ਦੀ ਚੋਣ ਕਰਵਾਈ ਗਈ, ਜੋ ਕਿ ਪੂਰੇ ਪੰਜ ਸਾਲ ਲਗਾਤਾਰ ਅਕਾਲੀ ਸਰਕਾਰ ਵਾਂਗ ਪੂਰੇ ਕਰਨ ਵਿਚ ਸਫਲ ਰਹੀ | ਉਸ ਉਪਰੰਤ 2022 ਵਿਚ ਹੋਈਆਂ ਵਿਧਾਨ ਸਭਾ ਚੋਣਾਂ ਦੌਰਾਨ ਭਾਰੀ ਬਹੁਮਤ ਨਾਲ ਆਮ ਆਦਮੀ ਪਾਰਟੀ ਸੱਤਾ 'ਤੇ ਕਾਬਜ਼ ਹੋਈ ਅਤੇ 2024 ਵਿਚ ਬਲਾਕ ਸੰਮਤੀਆਂ ਜੋ ਕਾਂਗਰਸ ਦੀ ਸਰਕਾਰ ਸਮੇਂ ਚੱਲੀਆਂ ਸਨ, ਨਵੰਬਰ ਮਹੀਨੇ ਭੰਗ ਕਰ ਦਿੱਤੀਆਂ | ਭਾਵੇਂ ਕਿ ਬਲਾਕ ਸੰਮਤੀਆਂ ਤੇ ਜ਼ਿਲ੍ਹਾ ਪ੍ਰੀਸ਼ਦ ਭੰਗ ਕੀਤੀਆਂ ਨੂੰ ਇਕ ਸਾਲ ਦਾ ਸਮਾਂ ਹੋ ਚੱਲਿਆ ਹੈ ਪਰ ਸਰਕਾਰ ਵਲੋਂ ਹਾਲੇ ਤੱਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਦੀ ਪੱਕੀ ਤਰੀਕ ਨਿਸ਼ਚਿਤ ਨਹੀਂ ਕੀਤੀ ਗਈ | ਮੌਜੂਦਾ ਸਮੇਂ ਦੌਰਾਨ ਪੰਜ ਸਤੰਬਰ ਤੋਂ ਪਹਿਲਾਂ ਵੋਟਰ ਸੂਚੀਆਂ ਮੁਕੰਮਲ ਕਰ ਕੇ ਚੋਣਾਂ ਕਰਵਾਉਣ ਦਾ ਸਰਕਾਰ ਨੇ ਐਲਾਨ ਕੀਤਾ ਸੀ ਪਰ ਤਾਜ਼ਾ ਸਥਿਤੀ ਅਨੁਸਾਰ ਸਰਕਾਰ ਪੰਜ ਦਸੰਬਰ ਤੋਂ 2025 ਤੋਂ ਪਹਿਲਾਂ ਚੋਣਾਂ ਕਰਵਾਏ ਜਾਣ ਦਾ ਫਿਰ ਐਲਾਨ ਕਰ ਰਹੀ ਹੈ ਜਦਕਿ 2027 ਦੇ ਮੁੱਢ ਵਿਚ ਵਿਧਾਨ ਸਭਾ ਚੋਣਾਂ ਵੀ ਹੋਣ ਜਾ ਰਹੀਆਂ ਹਨ | ਸੱਤਾਧਾਰੀ ਪਾਰਟੀ ਨਾਲ ਸਬੰਧਿਤ ਵਰਕਰ ਤੇ ਆਗੂ ਚੋਣਾਂ ਲੜਨ ਦੇ ਸਬੰਧ ਵਿਚ ਤਤਪਰ ਸਨ ਪਰ ਹੁੰਦੀ ਦੇਰੀ ਕਾਰਨ ਨਿਰਾਸ਼ਾ ਦੇ ਆਲਮ ਵਿਚ ਹਨ |

Ad Position 22
No active advertisement
ਪਿਛਲੀ ਖ਼ਬਰ ਦੀਵਾਲੀ/ਗੁਰਪੁਰਬ ਮੌਕੇ ਪਟਾਕਿਆਂ ਦੀ ਵਿਕਰੀ ਲਈ ਆਰਜ਼ੀ ਲਾਇਸੈਂਸਾਂ ਵਾਸਤੇ ਡਰਾਅ 8 ਨੂੰ ਅਗਲੀ ਖ਼ਬਰ ਸੰਗਰੂਰ ਜ਼ਿਲ੍ਹੇ ਦੇ ਉਦਯੋਗਪਤੀਆਂ ਨੂੰ ਸਿਰਫ਼ ਜ਼ਿਲ੍ਹੇ ਵਿਚੋਂ ਹੀ ਪਰਾਲੀ ਦੀਆਂ ਗੰਢਾਂ ਖ਼ਰੀਦਣ ਦੀ ਹਦਾਇਤ <br/>
Ad Position 24