ਹੰਡਿਆਇਆ, 26 ਸਤੰਬਰ (ਗੁਰਜੀਤ ਸਿੰਘ ਖੁੱਡੀ)-ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਹੰਡਿਆਇਆ ਵਿਖੇ ਅੱਜ 2 ਥਾਵਾਂ 'ਤੇ ਰਜਿਸਟਰੇਸ਼ਨ ਕੈਂਪ ਲਾਏ ਗਏ | ਐਸ.ਐਮ.ਓ. ਧਨੌਲਾ ਡਾ: ਸਤਵੰਤ ਸਿੰਘ ਅÏਜਲਾ ਨੇ ਦੱਸਿਆ ਕਿ ਅੱਜ ਹੰਡਿਆਇਆ ਵਿਖੇ ਨਗਰ ਪੰਚਾਇਤ ਦਫ਼ਤਰ ਹੰਡਿਆਇਆ ਅਤੇ ਆਯੂਸ਼ਮਾਨ ਕੇਂਦਰ (ਮੁਹੱਲਾ ਕਲੀਨਿਕ) ਹੰਡਿਆਇਆ ਵਿਚ ਕੈਂਪ ਲਾ ਕੇ ਰਜਿਸਟਰੇਸ਼ਨ ਕੀਤੀ ਗਈ | ਉਨ੍ਹਾਂ ਕਿਹਾ ਕਿ ਨੋਡਲ ਅਫ਼ਸਰ ਡਾ: ਜਸਪਿੰਦਰ ਕੌਰ ਦੀ ਦੇਖ-ਰੇਖ ਹੇਠ ਕੈਂਪ ਲਾਏ ਜਾ ਰਹੇ ਹਨ | ਹੰਡਿਆਇਆ ਵਿਖੇ ਕੈਂਪ ਵਿਚ ਵਾਰਡ ਨੰ: 1 ਦੇ ਵਾਸੀਆਂ ਲਈ ਨਗਰ ਪੰਚਾਇਤ ਦਫ਼ਤਰ ਅਤੇ ਵਾਰਡ ਨੰ: 3 ਦੇ ਵਾਸੀਆਂ ਲਈ ਆਯੂਸਮਾਨ ਕੇਂਦਰ (ਮੁਹੱਲਾ ਕਲੀਨਿਕ) ਵਿਚ 27-28 ਸਤੰਬਰ ਨੂੰ, ਵਾਰਡ ਨੰ: 11 ਦੇ ਵਾਸੀਆਂ ਲਈ ਨਗਰ ਪੰਚਾਇਤ ਦਫ਼ਤਰ, ਵਾਰਡ ਨੰ: 13 ਦੇ ਵਾਸੀਆਂ ਲਈ ਮੁਹੱਲਾ ਕਲੀਨਿਕ ਵਿਚ 29-30 ਸਤੰਬਰ ਤੇ 1 ਅਕਤੂਬਰ ਨੂੰ, ਵਾਰਡ ਨੰ: 5 ਦੇ ਵਾਸੀਆਂ ਲਈ ਮੁਹੱਲਾ ਕਲੀਨਿਕ ਤੇ ਵਾਰਡ ਨੰ: 12 ਦੇ ਵਾਸੀਆਂ ਲਈ ਨਗਰ ਪੰਚਾਇਤ ਦਫ਼ਤਰ ਵਿਖੇ 5-6-7 ਅਕਤੂਬਰ ਨੂੰ, ਵਾਰਡ ਨੰ: 6 ਦੇ ਵਾਸੀਆਂ ਲਈ ਮੁਹੱਲਾ ਕਲੀਨਿਕ 8-9-10 ਅਕਤੂਬਰ ਨੂੰ, ਵਾਰਡ ਨੰ: 7 ਦੇ ਵਾਸੀਆਂ ਲਈ ਮੁਹੱਲਾ ਕਲੀਨਿਕ 11-12-13 ਅਕਤੂਬਰ ਨੂੰ, ਵਾਰਡ ਨੰ: 8 ਦੇ ਵਾਸੀਆਂ ਲਈ ਮੁਹੱਲਾ ਕਲੀਨਿਕ 14-15-16 ਅਕਤੂਬਰ ਨੂੰ, ਵਾਰਡ ਨੰਬਰ 9 ਦੇ ਵਾਸੀਆਂ ਲਈ ਮੁਹੱਲਾ ਕਲੀਨਿਕ 17-18-19 ਅਕਤੂਬਰ ਨੂੰ, ਵਾਰਡ ਨੰ: 10 ਦੇ ਵਾਸੀਆਂ ਲਈ ਮੁਹੱਲਾ ਕਲੀਨਿਕ 'ਚ 20-21-22 ਅਕਤੂਬਰ ਨੂੰ ਕੈਂਪ ਲੱਗੇਗਾ | ਇਸ ਮੌਕੇ ਡਾ: ਪਵਨ, ਨਿਰਜੰਣ ਸਿੰਘ ਆਦੀਆਲ, ਬਸਾਵਾ ਸਿੰਘ ਭਰੀ ਐਮ.ਸੀ., ਰੂਪੀ ਕੌਰ ਐਮ.ਸੀ., ਗੁਰਜੀਤ ਬਾਵਾ, ਰਣਜੀਤ ਬਾਵਾ, ਨਾਇਬ ਸਿੰਘ, ਗੁਰਪ੍ਰੀਤ ਸਿੰਘ, ਮਨਦੀਪ ਕੌਰ, ਵਰਿੰਦਰਪਾਲ ਸਿੰਘ, ਕਮਲਜੀਤ ਕੌਰ, ਰਜਨੀ, ਕੁਲਵੀਰ ਸਿੰਘ, ਹੇਮ ਰਾਜ ਬਾਵਾ, ਮਹਿੰਦਰ ਸਿੰਘ ਆਦਿ ਸਮੇਤ ਕਸਬਾ ਵਾਸੀ ਹਾਜ਼ਰ ਸਨ |