12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2025

ਰਾਮਲੀਲ੍ਹਾ ਦੀ ਚੌਥੀ ਨਾਈਟ ਰਾਮ ਬਣਵਾਸ ਦਾ ਬਾਬਾ ਬੂਟਾ ਸਿੰਘ ਤਾਜੋ ਨੇ ਕੀਤਾ ਉਦਘਾਟਨ <br/>

Ad Position 21
No active advertisement
ਅਜੀਤ ਡੈਸਕ 27-09-2025
ਤਪਾ ਮੰਡੀ, 26 ਸਤੰਬਰ (ਪ੍ਰਵੀਨ ਗਰਗ, ਵਿਜੇ ਸ਼ਰਮਾ)-ਆਜ਼ਾਦ ਕਲਚਰਲ ਐਂਡ ਰਾਮ ਲੀਲ੍ਹਾ ਦੁਸਹਿਰਾ ਕਮੇਟੀ ਵਲੋਂ ਸਮੂਹ ਨਗਰ ਦੇ ਸਹਿਯੋਗ ਨਾਲ ਰਾਮਲੀਲ੍ਹਾ ਗਰਾਊਾਡ ਵਿਖੇ ਹਰ ਸਾਲ ਦੀ ਤਰ੍ਹਾਂ ਰਾਮ-ਲੀਲ੍ਹਾ ਦਾ ਮੰਚਨ ਕੀਤਾ ਜਾ ਰਿਹਾ ਹੈ | ਜਿਸ ਤਹਿਤ ਰਾਮਲੀਲ੍ਹਾ ਦੀ ਚੌਥੀ ਨਾਈਟ ਰਾਮ ਬਣਵਾਸ ਦਾ ਉਦਘਾਟਨ ਬਾਬਾ ਬੂਟਾ ਸਿੰਘ (ਮੁੱਖ ਸੇਵਾਦਾਰ) ਡੇਰਾ ਬਾਬਾ ਪੰਜਾਬ ਸਿੰਘ ਤਾਜੋਕੇ ਵਲੋਂ ਦੀਪ ਜਲਾ ਕੇ ਕੀਤਾ ਗਿਆ | ਜਿਨ੍ਹਾਂ ਦਾ ਸਾਥ ਪ੍ਰਧਾਨ ਨਾਜ਼ ਸਿੰਗਲਾ ਵਲੋਂ ਸਮੁੱਚੀ ਕਮੇਟੀ ਸਮੇਤ ਦਿੱਤਾ ਗਿਆ | ਕਲਾਕਾਰਾਂ ਨੇ ਚੌਥੀ ਨਾਈਟ ਰਾਮ ਬਣਵਾਸ ਦਾ ਬਖ਼ੂਬੀ ਢੰਗ ਨਾਲ ਮੰਚਨ ਕੀਤਾ | ਕਮੇਟੀ ਦੇ ਪ੍ਰਧਾਨ ਨਾਜ਼ ਸਿੰਗਲਾ ਨੇ ਸਮੂਹ ਮੈਂਬਰਾਂ ਸਮੇਤ ਆਏ ਮੁੱਖ ਮਹਿਮਾਨਾਂ ਨੂੰ ਧਾਰਮਿਕ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਉਪਰੰਤ ਬਾਬਾ ਬੂਟਾ ਨੇ ਸਮੁੱਚੀ ਕਮੇਟੀ ਅਤੇ ਸ਼ਹਿਰ ਵਾਸੀਆਂ ਨੂੰ ਦੁਸਹਿਰੇ ਦੇ ਤਿਉਹਾਰ ਦੀ ਮੁਬਾਰਕਬਾਦ ਦਿੱਤੀ | ਇਸ ਮੌਕੇ ਪਰਮਜੀਤ ਸਿੰਘ ਬਾਠ, ਗ੍ਰੰਥੀ ਸਿੰਘ ਬਲਜੀਤ ਸਿੰਘ, ਬਾਬਾ ਸੁੱਖਾ, ਕੌਂਸਲਰ ਧਰਮਪਾਲ ਸ਼ਰਮਾ ਤੋਂ ਇਲਾਵਾ ਕਮੇਟੀ ਦੇ ਸਰਪ੍ਰਸਤ ਸੁਰੇਸ਼ ਚੰਦੇਲ, ਚੇਅਰਮੈਨ ਜੀਵਨ ਭੂਤ, ਵਾਇਸ ਚੇਅਰਮੈਨ ਯਾਦਵਿੰਦਰ ਰਾਣਾ, ਮੀਤ ਪ੍ਰਧਾਨ ਰਾਜੀਵ ਗੋਲਾ, ਡਾਇਰੈਕਟਰ ਰਮੇਸ਼ ਗੋਇਲ ਘੋਪਾ, ਵਿਜੇ ਸ਼ਰਮਾ ਅਤੇ ਰਮੇਸ਼ ਧੌਲਾ, ਮਿਊਜ਼ਿਕ ਡਾਇਰੈਕਟਰ ਉਮੇਸ਼ ਪਿੰਕਾ, ਪੈੱ੍ਰਸ ਸਕੱਤਰ ਪ੍ਰਵੀਨ ਘੁੰਨਸ, ਸੈਕਟਰੀ ਮਾਸਟਰ ਜਸਵੰਤ ਰਾਏ, ਸੁਸ਼ੀਲ ਭੂਤ, ਪ੍ਰਦੀਪ ਪੱਖੋ, ਮੇਸ਼ੀ ਪੱਖੋ,ਅਸ਼ੋਕ ਕੁਮਾਰ ਪੇੜਾ, ਚੰਚਲ ਕੁਮਾਰ ਰਾਜੂ, ਮਿੰਟੂ ਭੁੱਚੋ, ਪਿੰਕਾ ਅਗਰਵਾਲ, ਰਾਜੂ ਮੌੜ, ਚੁੰਨੀ ਲਾਲ ਢੀਂਗਰਾ, ਪੱਪੂ, ਵਿਜੇ ਚੰਦੇਲ, ਕੇਸ਼ਵ ਸ਼ਰਮਾ, ਗਿਰੀਰਾਜ ਸ਼ਰਮਾ, ਹਰਵਿੰਦਰ ਪਾਲ ਮਿੱਤਲ, ਵਿਜੇ ਭਾਈ ਰੂਪਾ, ਬਿੱਟੂ ਬਰਾੜ, ਮੰਨਾ, ਪੁਨੀਤ ਮੈਨਨ, ਸੰਜੀਵ ਮੌੜ, ਅਸ਼ੋਕ ਢਿਲਵਾਂ, ਰਿੰਕਾ ਘੁੰਨਸ, ਸ਼ੈਲੀ, ਰਾਜਨ ਕਿਰਾੜ, ਪ੍ਰਾਸ਼ੂ ਗਰਗ ਆਦਿ ਸਮੂਹ ਮੈਂਬਰ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਫ਼ਤਿਹ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦਾ ਨਤੀਜਾ ਸ਼ਾਨਦਾਰ ਰਿਹਾ <br/> ਅਗਲੀ ਖ਼ਬਰ ਸ਼ਹਿਰ ਬਰਨਾਲਾ ਵਿਚ ਸੀਵਰੇਜ ਸਿਸਟਮ ਦਾ ਦਿਨੋਂ ਦਿਨ ਹੋ ਰਿਹਾ ਮਾੜਾ ਹਾਲ <br/>
Ad Position 24