12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2025

ਕਾਰ ਅਤੇ ਕੈਂਟਰ ਦੀ ਟੱਕਰ 'ਚ ਨੌਜਵਾਨ ਦੀ ਮੌਤ <br/>

Ad Position 21
No active advertisement
ਅਜੀਤ ਡੈਸਕ 27-09-2025
ਤਪਾ ਮੰਡੀ, 26 ਸਤੰਬਰ (ਪ੍ਰਵੀਨ ਗਰਗ)-ਬਰਨਾਲਾ-ਬਠਿੰਡਾ ਮੁੱਖ ਮਾਰਗ 'ਤੇ ਧਾਗਾ ਮਿੱਲ ਨਜ਼ਦੀਕ ਇਕ ਜ਼ਬਰਦਸਤ ਸੜਕ ਹਾਦਸੇ 'ਚ ਮਾਂ-ਪਿਉ ਦੇ ਇਕਲੌਤੇ ਪੁੱਤਰ ਦੀ ਦਰਦਨਾਕ ਮੌਤ ਹੋ ਜਾਣ ਦਾ ਸਮਾਚਾਰ ਹੈ | ਦੱਸ ਦਈਏ ਕਿ ਉਕਤ ਨੌਜਵਾਨ ਦਾ ਵਿਆਹ 22 ਦਿਨ ਪਹਿਲਾਂ ਹੀ ਹੋਇਆ ਸੀ | ਪ੍ਰਾਪਤ ਜਾਣਕਾਰੀ ਅਨੁਸਾਰ ਵਪਾਰੀ ਸਾਹਿਲ ਗੋਇਲ ਪੁੱਤਰ ਰਾਹੁਲ ਗੋਇਲ ਵਾਸੀ ਰਾਮਪੁਰਾ ਫੂਲ ਜੋ ਕਾਰ 'ਤੇ ਸਵਾਰ ਹੋਕੇ ਤਪਾ ਵੱਲ ਨੂੰ ਉਗਰਾਹੀ ਕਰਨ ਲਈ ਆ ਰਿਹਾ ਸੀ ਜਦ ਉਹ ਧਾਗਾ ਮਿੱਲ ਕੋਲ ਪੁੱਜਾ ਤਾਂ ਅੱਗੇ ਜਾ ਰਹੇ ਸਿਲੰਡਰਾਂ ਦੀ ਭਰੇ ਕੈਂਟਰ ਨੇ ਇਕਦਮ ਬਰੇਕਾਂ ਲਾਉਣ ਕਾਰਨ ਕਾਰ ਗੱਡੀ ਦੇ ਹੇਠਾਂ ਵੜ ਗਈ | ਕਾਰ ਸਵਾਰ ਵਪਾਰੀ ਗੰਭੀਰ ਜ਼ਖ਼ਮੀ ਹੋ ਗਿਆ | ਜਿਸ ਨੂੰ ਇਕ ਟੈਂਪੂ ਵਾਲੇ ਨੇ ਤੁਰੰਤ ਸਿਵਲ ਹਸਪਤਾਲ ਰਾਮਪੁਰਾ ਫੂਲ ਵਿਖੇ ਦਾਖਲ ਕਰਵਾਇਆ ਪਰ ਡਾਕਟਰਾਂ ਦੀ ਟੀਮ ਨੇ ਜ਼ਖ਼ਮੀ ਦਾ ਚੈੱਕਅਪ ਕਰਨ ਉਪਰੰਤ ਮਿ੍ਤਕ ਐਲਾਨ ਦਿੱਤਾ | ਜਦ ਘਟਨਾ ਬਾਰੇ ਪਰਿਵਾਰਕ ਮੈਂਬਰਾਂ ਨੂੰ ਪਤਾ ਲੱਗਾ ਤਾਂ ਤੁਰੰਤ ਘਟਨਾ ਥਾਂ 'ਤੇ ਪਹੁੰਚੇ ਅਤੇ ਦੱਸਿਆ ਕਿ ਮਿ੍ਤਕ ਸਾਹਿਲ ਗੋਇਲ ਦਾ ਲਗਭਗ 22 ਦਿਨ ਪਹਿਲਾਂ ਹੀ ਪਿੰਡ ਪੰਧੇਰ 'ਚ ਵਿਆਹ ਹੋਇਆ ਸੀ ਅਤੇ ਮਾਂ-ਪਿਉ ਦਾ ਇਕਲੌਤਾ ਬੇਟਾ ਸੀ | ਇਸ ਹਾਦਸੇ 'ਚ ਕਾਰ ਬੁਰੀ ਤਰ੍ਹਾਂ ਨਾਲ ਨੁਕਸਾਨੀ ਗਈ ਅਤੇ ਹਸਪਤਾਲ ਰਾਮਪੁਰਾ ਤੋਂ ਰੁਕਾ ਮਿਲਣ 'ਤੇ ਚੌਂਕੀ ਇੰਚਾਰਜ ਕਰਮਜੀਤ ਸਿੰਘ ਨੇ ਸਮੇਤ ਪੁਲਸ ਪਾਰਟੀ ਘਟਨਾ ਸਥਾਨ 'ਤੇ ਪਹੁੰਚ ਕੇ ਪਰਿਵਾਰਿਕ ਮੈਂਬਰਾਂ ਦੇ ਬਿਆਨ ਕਲਮਬੱਧ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |

Ad Position 22
No active advertisement
ਪਿਛਲੀ ਖ਼ਬਰ ਵਾਈ.ਐਸ. ਪਬਲਿਕ ਸਕੂਲ ਵਿਖੇ ਟਰਾਂਸਪੋਰਟ ਸਟਾਫ਼ ਲਈ ਵਿਸ਼ੇਸ਼ ਸੁਰੱਖਿਆ ਸਬੰਧੀ ਮੀਟਿੰਗ <br/> ਅਗਲੀ ਖ਼ਬਰ 'ਆਪ' ਨੇ ਕਰਨਦੀਪ ਕਾਕਾ ਨੂੰ ਹਲਕਾ ਭਦੌੜ ਤੋਂ ਐਸ. ਸੀ. ਵਿੰਗ ਦਾ ਕੋਆਰਡੀਨੇਟਰ ਲਗਾਇਆ <br/>
Ad Position 24