12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2025

ਵਾਈ.ਐਸ. ਪਬਲਿਕ ਸਕੂਲ ਵਿਖੇ ਟਰਾਂਸਪੋਰਟ ਸਟਾਫ਼ ਲਈ ਵਿਸ਼ੇਸ਼ ਸੁਰੱਖਿਆ ਸਬੰਧੀ ਮੀਟਿੰਗ <br/>

Ad Position 21
No active advertisement
ਅਜੀਤ ਡੈਸਕ 27-09-2025
ਬਰਨਾਲਾ, 26 ਸਤੰਬਰ (ਅਸ਼ੋਕ ਭਾਰਤੀ)-ਵਾਈ.ਐਸ. ਪਬਲਿਕ ਸਕੂਲ ਹੰਡਿਆਇਆ ਵਿਖੇ ਸਕੂਲ ਦੇ ਟਰਾਂਸਪੋਰਟ ਸਟਾਫ਼ ਲਈ ਵਿਸ਼ੇਸ਼ ਸੁਰੱਖਿਆ ਸਬੰਧੀ ਮੀਟਿੰਗ ਆਯੋਜਿਤ ਕੀਤੀ ਗਈ | ਜਿਸ ਵਿਚ ਸਿੱਖਿਆ ਵਿਭਾਗ ਅਤੇ ਪੁਲਿਸ ਵਿਭਾਗ ਦੇ ਪ੍ਰਤੀਨਿਧੀਆਂ ਨੇ ਸ਼ਮੂਲੀਅਤ ਕੀਤੀ ਤੇ ਉਨ੍ਹਾਂ ਨੇ ਡਰਾਈਵਰਾਂ ਨੂੰ ਮੋਬਾਈਲ ਫ਼ੋਨ ਨਾ ਵਰਤਣ, ਰਿਫ਼ਲੈਕਟਰ ਸਹੀ ਥਾਂ 'ਤੇ ਲਗਾਉਣ, ਬੱਚਿਆਂ ਨੂੰ ਸਿਰਫ਼ ਸੁਰੱਖਿਅਤ ਥਾਵਾਂ 'ਤੇ ਲੈ ਜਾਣ ਅਤੇ ਛੱਡਣ, ਪ੍ਰਦੂਸ਼ਣ ਅਤੇ ਇਨਸੋਰੈਂਸ ਦਸਤਾਵੇਜ਼ ਅੱਪਡੇਟ ਰੱਖਣ, ਗ਼ਲਤ ਪਾਰਕਿੰਗ ਤੋਂ ਬਚਣ ਅਤੇ ਹਮੇਸ਼ਾ ਸ਼ਾਲੀਨ ਵਰਤਾਰਾ ਕਰਨ ਦੀ ਹਦਾਇਤ ਦਿੱਤੀ ਗਈ | ਹੈਲਪਲਾਈਨ ਨੰਬਰਾਂ (ਜਿਵੇਂ 1098) ਦੇ ਵਰਤੋਂ ਅਤੇ ਬੱਚਿਆਂ ਦੇ ਵਰਤਾਰਾ ਜਾਂ ਘਟਨਾਵਾਂ ਲਈ ਰੋਜ਼ਾਨਾ ਰਜਿਸਟਰ ਬਣਾਉਣ 'ਤੇ ਜ਼ੋਰ ਦਿੱਤਾ ਗਿਆ | ਇਨ੍ਹਾਂ ਸੁਰੱਖਿਆ ਉਪਾਇਆਂ ਨੂੰ ਮਜ਼ਬੂਤ ਕਰਨ ਲਈ ਮਹੀਨਾਵਾਰ ਮੀਟਿੰਗਾਂ ਕਰਨ ਦੀ ਯੋਜਨਾ ਬਣਾਈ ਗਈ | ਇਸ ਮੌਕੇ ਪਿ੍ੰਸੀਪਲ ਮੋਹਿਤ ਜਿੰਦਲ, ਸਕੂਲ ਦਾ ਡਰਾਈਵਰ ਸਟਾਫ਼ ਹਾਜ਼ਰ ਸੀ |

Ad Position 22
No active advertisement
ਪਿਛਲੀ ਖ਼ਬਰ ਸੜਕ ਹਾਦਸੇ 'ਚ ਗੰਭੀਰ ਜ਼ਖਮੀ ਹੋਏ ਨੌਜਵਾਨ ਦੀ ਇਲਾਜ ਦੌਰਾਨ ਮੌਤ, ਕਾਰ ਚਾਲਕ ਖ਼ਿਲਾਫ਼ ਪਰਚਾ ਦਰਜ <br/> ਅਗਲੀ ਖ਼ਬਰ ਕਾਰ ਅਤੇ ਕੈਂਟਰ ਦੀ ਟੱਕਰ 'ਚ ਨੌਜਵਾਨ ਦੀ ਮੌਤ <br/>
Ad Position 24