ਤਪਾ ਮੰਡੀ, 27 ਸਤੰਬਰ (ਪ੍ਰਵੀਨ ਗਰਗ)-ਬੀਤੀ ਰਾਤ ਬਰਨਾਲਾ-ਬਠਿੰਡਾ ਮੁੱਖ ਮਾਰਗ 'ਤੇ ਮਹਿਤਾ ਕੱਟ ਨਜ਼ਦੀਕ ਕਾਰ ਦੇ ਬੇਕਾਬੂ ਹੋ ਜਾਣ ਕਾਰਨ ਚਾਲਕ ਅÏਰਤ ਦੇ ਜ਼ਖ਼ਮੀ ਹੋ ਜਾਣ ਦਾ ਸਮਾਚਾਰ ਹੈ | ਜਾਣਕਾਰੀ ਦਿੰਦੇ ਹੋਏ ਮੇਜਰ ਸਿੰਘ ਵਾਸੀ ਰਾਮਪੁਰਾ ਨੇ ਦੱਸਿਆ ਕਿ ਉਸ ਦੀ ਪਤਨੀ ਆਪਣੀ ਬੇਟੀ ਜੋ ਨਾਭਾ ਵਿਖੇ ਸਕੂਲ 'ਚ ਪੜ੍ਹਦੀ ਹੈ , ਨੂੰ ਕਾਰ ਰਾਹੀਂ ਰਾਮਪੁਰਾ ਲੈ ਕੇ ਆ ਰਹੀ ਸੀ | ਜਦੋਂ ਉਹ ਮਹਿਤਾ ਕੱਟ ਨਜ਼ਦੀਕ ਪੁੱਜੇ ਤਾਂ ਅਚਾਨਕ ਕਾਰ 'ਚ ਕਿਸੇ ਕਿਸਮ ਦੀ ਖ਼ਰਾਬੀ ਆ ਜਾਣ ਕਾਰਨ ਕਾਰ ਬੇਕਾਬੂ ਹੋ ਕੇ ਖਤਾਨਾਂ 'ਚ ਚਲੀ ਗਈ | ਇਸ ਹਾਦਸੇ 'ਚ ਉਸ ਦੀ ਪਤਨੀ ਨੂੰ ਗੰਭੀਰ ਸੱਟਾਂ ਲੱਗੀਆਂ, ਪ੍ਰੰਤੂ ਬੇਟੀ ਦਾ ਬਚਾਅ ਰਿਹਾ | ਘਟਨਾ ਦਾ ਪਤਾ ਲੱਗਦੇ ਹੀ ਸਮਾਜ ਸੇਵੀ ਸੰਦੀਪ ਸ਼ਰਮਾ ਤਪਾ ਨੇ ਜ਼ਖ਼ਮੀ ਅÏਰਤ ਨੂੰ ਚੁੱਕ ਕੇ ਸਿਵਲ ਹਸਪਤਾਲ ਤਪਾ ਵਿਖੇ ਦਾਖਲ ਕਰਵਾਇਆ ਜਿੱਥੇ ਡਾਕਟਰਾਂ ਨੇ ਮੁੱਢਲੀ ਸਹਾਇਤਾ ਦੇ ਕੇ ਰਾਮਪੁਰਾ ਭੇਜ ਦਿੱਤਾ | ਪਰਿਵਾਰ ਨੇ ਭਾਈਚਾਰਕ ਸਾਂਝ ਦੇ ਤੌਰ 'ਤੇ ਸੰਦੀਪ ਸ਼ਰਮਾ ਵਲੋਂ ਕੀਤੀ ਗਈ ਸਹਾਇਤਾ ਲਈ ਧੰਨਵਾਦ ਕੀਤਾ |