20-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2025

'ਵਿਸ਼ਵ ਪੰਜਾਬੀ ਦਿਵਸ' ਮਨਾਇਆ

Ad Position 21
No active advertisement
ਅਜੀਤ ਡੈਸਕ 28-09-2025
ਮੂਣਕ, 27 ਸਤੰਬਰ (ਸਿੰਗਲਾ, ਭਾਰਦਵਾਜ) - ਬਾਬੂ ਬਿ੍ਸ਼ ਭਾਨ ਡੀ. ਏ.ਵੀ. ਪਬਲਿਕ ਸਕੂਲ, ਮੂਨਕ ਵਿਚ ਪਿ੍ੰਸੀਪਲ ਸ੍ਰੀ ਸੰਜੀਵ ਕੁਮਾਰ ਸ਼ਰਮਾ ਜੀ ਦੀ ਅਗਵਾਈ ਹੇਠ 'ਵਿਸ਼ਵ ਪੰਜਾਬੀ ਦਿਵਸ' ਮਨਾਇਆ ਗਿਆ | ਇਸ ਪ੍ਰੋਗਰਾਮ ਵਿਚ ਤੀਜੀ ਜਮਾਤ ਤੋਂ ਲੈ ਕੇ ਬਾਰ੍ਹਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੇ ਭਾਗ ਲਿਆ | ਇਸ ਵਿਚ ਵਿਦਿਆਰਥੀਆਂ ਨੇ ਵਰਨਮਾਲਾ ਦਾ ਸੁਲੇਖ, ਦੇਸੀ ਮਹੀਨਿਆਂ ਦੇ ਨਾਂ, ਬੁਝਾਰਤਾਂ, ਮਾਂ- ਬੋਲੀ ਨਾਲ ਸਬੰਧਿਤ ਸਲੋਗਨ, ਸਾਜਾਂ ਦੇ ਨਾਂ, ਕਹਾਣੀ, ਕਵਿਤਾ ਅਤੇ ਅਲੱਗ-ਅਲੱਗ ਕਵੀਆਂ ਅਤੇ ਲੇਖਕਾਂ ਦੇ ਚਿੱਤਰ ਬਣਾਏ | ਪਿ੍ੰਸੀਪਲ ਸਾਹਿਬ ਨੇ ਵਿਦਿਆਰਥੀਆਂ ਵਲੋਂ ਕੀਤੇ ਗਏ ਕੰਮ ਦੀ ਪ੍ਰਸ਼ੰਸਾ ਕੀਤੀ ਅਤੇ ਸਾਰਿਆਂ ਨੂੰ 'ਵਿਸ਼ਵ ਪੰਜਾਬੀ ਦਿਵਸ' ਦੀ ਵਧਾਈ ਦਿੱਤੀ ਅਤੇ ਮਾਂ ਬੋਲੀ ਪੰਜਾਬੀ ਦਾ ਸਤਿਕਾਰ ਕਰਨ ਅਤੇ ਬੋਲਣ ਦੇ ਲਈ ਪ੍ਰੇਰਿਤ ਕੀਤਾ |
Ad Position 22
No active advertisement
ਪਿਛਲੀ ਖ਼ਬਰ ਪਿ੍ੰਸੀਪਲ ਗੁਰਪ੍ਰੀਤ ਸਿੰਘ ਜਵੰਧਾ ਸਨਮਾਨਿਤ ਅਗਲੀ ਖ਼ਬਰ ਪੋ੍ਰ. ਟਿਵਾਣਾ ਦੇ ਵਿਛੋੜੇ 'ਤੇ ਸ਼ੋਕ ਇਕੱਤਰਤਾ <br/>
Ad Position 24