20-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2025

ਪੋ੍ਰ. ਟਿਵਾਣਾ ਦੇ ਵਿਛੋੜੇ 'ਤੇ ਸ਼ੋਕ ਇਕੱਤਰਤਾ <br/>

Ad Position 21
No active advertisement
ਅਜੀਤ ਡੈਸਕ 28-09-2025
ਸੰਗਰੂਰ, 27 ਸਤੰਬਰ (ਸੁਖਵਿੰਦਰ ਸਿੰਘ ਫੁੱਲ) - ਮਾਲਵਾ ਰਿਸਰਚ ਸੈਂਟਰ ਪਟਿਆਲਾ ਅਤੇ ਪੰਜਾਬੀ ਸਾਹਿੱਤ ਸਭਾ ਸੰਗਰੂਰ ਦੀ ਇਕੱਤਰਤਾ ਅੱਜ ਇੱਥੇ ਡਾ. ਤੇਜਵੰਤ ਮਾਨ ਵਿਸ਼ਵ ਚਿੰਤਕ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਵਿਚ ਵਿਸ਼ਵ ਚਿੰਤਕ ਡਾ. ਸਵਰਾਜ ਸਿੰਘ, ਡਾ. ਨਰਵਿੰਦਰ ਕੌਂਸਲ, ਡਾ. ਭਗਵੰਤ ਸਿੰਘ, ਜਗਦੀਪ ਸਿੰਘ ਗੰਧਾਰਾ ਐਡਵੋਕੇਟ, ਗੁਰਨਾਮ ਸਿੰਘ, ਹਰਕੇਸ਼ ਸਿੰਘ, ਡਾ. ਗੁਰਮੀਤ ਸਿੰਘ, ਸੰਦੀਪ ਸਿੰਘ, ਅਵਤਾਰ ਸਿੰਘ, ਕੁਲਵੰਤ ਕਸਕ, ਦੇਸ ਭੂਸਨ, ਚਰਨ ਬੰਬੀਹਾ, ਦਰਬਾਰਾ ਸਿੰਘ ਢੀਂਡਸਾ, ਤੇਜਾ ਸਿੰਘ ਤਿਲਕ, ਮਹਿੰਦਰ ਸਿੰਘ ਆਦਿ ਅਨੇਕਾਂ ਸਾਹਿੱਤਕਾਰ ਬੁੱਧੀਜੀਵੀ ਸ਼ਾਮਲ ਹੋਏ | ਮੀਟਿੰਗ ਵਿਚ ਪੰਜਾਬੀ ਦੇ ਉੱਘੇ ਚਿੰਤਕ, ਦਰਸਨਵੇਤਾ ਪ੍ਰੋ. ਗੁਰਮੀਤ ਸਿੰਘ ਟਿਵਾਣਾ ਦੀ ਐਬਟਸਫੋਰਡ ਕੈਨੇਡਾ ਵਿਚ ਹੋਏ ਦਿਹਾਂਤ 'ਤੇ ਸ਼ੋਕ ਵਿਅਕਤ ਕੀਤਾ | ਡਾ. ਤੇਜਵੰਤ ਮਾਨ ਨੇ ਕਿਹਾ ਕਿ ਪ੍ਰੋ ਗੁਰਮੀਤ ਸਿੰਘ ਟਿਵਾਣਾ ਨੇ ਧਰਮ ਅਤੇ ਮਾਰਕਸਵਾਦ ਦੇ ਸਮਨਵੈ ਦਾ ਸਹੀ ਵਿਸ਼ਲੇਸ਼ਣ ਕੀਤਾ ਸੀ | ਉਨ੍ਹਾਂ ਨੇ ਪ੍ਰੋ. ਕਿਸ਼ਨ ਸਿੰਘ ਦੀ ਵਿਚਾਰਧਾਰਾ ਨੂੰ ਅੱਗੇ ਤੋਰਿਆ | ਡਾ. ਸਵਰਾਜ ਸਿੰਘ ਨੇ. ਕਿਹਾ ਕਿ ਅਖੌਤੀ ਮਾਰਕਸਵਾਦੀਆਂ ਤੇ ਕੱਟੜਵਾਦੀਆਂ ਨੇ ਮਾਰਕਸਵਾਦ ਤੇ ਧਰਮ ਦੇ ਬਖੇੜੇ ਖੜੇ ਕੀਤੇ ਜਦਕਿ ਮਾਰਕਸਵਾਦ ਤੇ ਸਿੱਖ ਧਰਮ ਇੱਕ ਦੂਸਰੇ ਦੇ ਪੂਰਕ ਹਨ | ਮਨੁੱਖ ਨੂੰ ਸਹੀ ਸੇਧ ਦੇਣ ਵਿਚ ਧਰਮ ਦੀ ਬਹੁਤ ਵੱਡੀ ਦੇਣ ਹੈ | ਪ੍ਰੋ ਟਿਵਾਣਾ ਨੇ ਇਸ ਦਿਸ਼ਾ ਵਿਚ ਵੱਡਾ ਕਾਰਜ ਕੀਤਾ | ਡਾ. ਭਗਵੰਤ ਸਿੰਘ ਨੇ ਕਿਹਾ ਕਿ ਵਿਰਾਸਤ ਫਾਊਡੇਸਨ ਕੈਨੇਡਾ ਦੇ ਭੁਪਿੰਦਰ ਸਿੰਘ ਮੱਲੀ ਨੇ ਪ੍ਰੋ. ਗੁਰਮੀਤ ਸਿੰਘ ਟਿਵਾਣਾ ਦੁਆਰਾ ਸੰਪਾਦਤ ਪ੍ਰੋ. ਕਿਸ਼ਨ ਸਿੰਘ ਰਚਨਾਵਲੀ ਛਪਾ ਕੇ ਅੰਤਿਮ ਪਲਾ ਵਿਚ ਉਨ੍ਹਾਂ ਦੇ ਰੂ-ਬ-ਰੂ ਕੀਤੀ | ਇਹ ਪ੍ਰੋ. ਸਾਹਿਬ ਦਾ ਲਾਸਾਨੀ ਕਾਰਜ ਹੈ | ਪਵਨ ਹਰਚੰਦਪੁਰੀ ਪ੍ਰਧਾਨ ਕੇਂਦਰੀ ਪੰਜਾਬੀ ਲੇਖਕ ਸਭਾ ਸੇਖੋਂ ਨੇ ਪ੍ਰੋ. ਟਿਵਾਣਾ ਨੂੰ ਸ਼ਰਧਾਂਜਲੀ ਅਰਪਿਤ ਕੀਤੀ | ਜੋਰਾ ਸਿੰਘ ਮੰਡੇਰ ਅਤੇ ਅਨੋਖ ਸਿੰਘ ਵਿਰਕ ਨੇ ਵੀ ਸ਼ਰਧਾਂਜਲੀ ਭੇਟ ਕੀਤੀ |

Ad Position 22
No active advertisement
ਪਿਛਲੀ ਖ਼ਬਰ 'ਵਿਸ਼ਵ ਪੰਜਾਬੀ ਦਿਵਸ' ਮਨਾਇਆ ਅਗਲੀ ਖ਼ਬਰ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਸੰਬੰਧੀ ਅਧਿਆਪਕਾਂ ਦੀ ਟਰੇਨਿੰਗ ਹੋਈ
Ad Position 24