28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-09-2025

ਸੰਤ ਬਾਬਾ ਕਰਨੈਲ ਸਿੰਘ ਸੱਚਖੰਡ ਬਿਰਾਜੇ-ਸਸਕਾਰ ਅੱਜ <br/>

Ad Position 21
No active advertisement
ਅਜੀਤ ਡੈਸਕ 29-09-2025
ਟੱਲੇਵਾਲ, 28 ਸਤੰਬਰ (ਸੋਨੀ ਚੀਮਾ)-ਸੰਤ ਬਾਬਾ ਸੁੰਦਰ ਸਿੰਘ ਕੈਨੇਡੀਅਨ ਗੁਰਦੁਆਰਾ ਸਾਹਿਬ ਵਿਖੇ ਲੰਬਾ ਸਮਾਂ ਮੱੁਖ ਸੇਵਾਦਾਰ ਰਹੇ ਅਤੇ ਇਲਾਕੇ ਰੱਬੀ ਰੂਹ ਸ਼ਖ਼ਸੀਅਤ ਸੰਤ ਬਾਬਾ ਕਰਨੈਲ ਸਿੰਘ ਟੱਲੇਵਾਲ ਵਾਲੇ (ਉਮਰ ਕਰੀਬ 100 ਸਾਲ) ਅੱਜ ਚੋਲ੍ਹਾ ਬਦਲ ਕੇ ਸੱਚਖੰਡ ਜਾ ਬਿਰਾਜੇ | ਜ਼ਿਕਰਯੋਗ ਹੈ ਕਿ ਸੰਤ ਕਰਨੈਲ ਸਿੰਘ ਰੂਹਾਨੀ ਅਤੇ ਸਮਾਜਿਕ ਦੋਵੇਂ ਵਿਸ਼ਿਆਂ 'ਤੇ ਮਹਾਂਪੁਰਸ਼ਾਂ ਦੀ ਇਲਾਕੇ ਨੂੰ ਵੱਡੀ ਦੇਣ ਸੀ | ਸੰਤ ਕਰਨੈਲ ਸਿੰਘ ਦੀ ਵਿੱਦਿਆ ਨੂੰ ਲੈ ਕੇ ਬੜੀ ਦੂਰ ਦਿ੍ਸ਼ਟੀ ਸੀ | ਜ਼ਿਕਰਯੋਗ ਹੈ ਕਿ ਸੰਤ ਕਰਨੈਲ ਸਿੰਘ ਦੀ ਅਗਵਾਈ ਵਿਚ ਚੱਲ ਰਹੀ ਟੱਲੇਵਾਲ ਅਕੈਡਮੀ ਤੋਂ ਪੜ੍ਹ ਕੇ ਲੱਖਾਂ ਨੌਜਵਾਨ ਆਪਣੇ ਜੀਵਨ ਵਿਚ ਉੱਚੇ ਅਹੁਦਿਆਂ 'ਤੇ ਬੈਠੇ ਹਨ | ਸੰਸਾਰਿਕ ਯਾਤਰਾ ਪੂਰੀ ਕਰ ਕੇ ਗੁਰ ਚਰਨਾਂ ਵਿਚ ਜਾ ਬਿਰਾਜੇ ਸੰਤ ਕਰਨੈਲ ਸਿੰਘ ਟੱਲੇਵਾਲ ਵਾਲਿਆਂ ਦਾ 29 ਸਤੰਬਰ ਨੂੰ 12 ਵਜੇ ਸਸਕਾਰ ਟੱਲੇਵਾਲ ਵਿਖੇ ਕੀਤਾ ਜਾ ਰਿਹਾ ਹੈ |

Ad Position 22
No active advertisement
ਪਿਛਲੀ ਖ਼ਬਰ ਨਾਜਾਇਜ਼ ਸ਼ਰਾਬ ਸਮੇਤ ਔਰਤ ਕਾਬੂ ਅਗਲੀ ਖ਼ਬਰ ਪਿੰਡ ਚੀਮਾ ਵਿਖੇ ਮੀਂਹ ਕਾਰਨ ਨੁਕਸਾਨੇ ਗਏ ਘਰਾਂ ਦਾ ਟੀਮ ਨੇ ਲਿਆ ਜਾਇਜ਼ਾ
Ad Position 24