28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-09-2025

ਪਿੰਡ ਚੀਮਾ ਵਿਖੇ ਮੀਂਹ ਕਾਰਨ ਨੁਕਸਾਨੇ ਗਏ ਘਰਾਂ ਦਾ ਟੀਮ ਨੇ ਲਿਆ ਜਾਇਜ਼ਾ

Ad Position 21
No active advertisement
ਅਜੀਤ ਡੈਸਕ 29-09-2025
ਟੱਲੇਵਾਲ, 28 ਸਤੰਬਰ (ਸੋਨੀ ਚੀਮਾ)-ਪਿਛਲੇ ਮਹੀਨੇ ਹੜ੍ਹ ਆਉਣ ਕਾਰਨ ਜਿੱਥੇ ਮਾਝੇ ਅਤੇ ਦੁਆਬੇ ਵਿਚ ਕਾਫ਼ੀ ਨੁਕਸਾਨ ਹੋ ਗਿਆ ਸੀ, ਉੱਥੇ ਹੀ ਭਾਰੀ ਮੀਂਹ ਦੇ ਕਾਰਨ ਮਾਲਵੇ ਵਿਚ ਵੀ ਆਮ ਜਨ ਜੀਵਨ ਪੂਰੀ ਤਰ੍ਹਾਂ ਪ੍ਰਭਾਵਿਤ ਹੋ ਗਿਆ ਸੀ ਜਿਸ ਕਾਰਨ ਕਈ ਲੋਕਾਂ ਦੇ ਮਕਾਨ ਢਹਿ ਢੇਰੀ ਅਤੇ ਤਰੇੜਾਂ ਵੀ ਆ ਗਈਆਂ ਜਿਸ 'ਤੇ ਪੰਜਾਬ ਸਰਕਾਰ ਵਲੋਂ ਤਹਿਸੀਲਦਾਰ ਅਤੇ ਪਟਵਾਰੀਆਂ ਨੂੰ ਗਿਰਦਾਵਰੀਆਂ ਦੇ ਆਰਡਰ ਦੇ ਦਿੱਤੇ ਗਏ ਸਨ ਜਿਸ ਦੇ ਤਹਿਤ ਨੁਕਸਾਨ ਦਾ ਜਾਇਜ਼ਾ ਲੈਣ ਲਈ ਵੱਖ-ਵੱਖ ਟੀਮਾਂ ਦਾ ਗਠਨ ਵੀ ਕੀਤਾ ਗਿਆ | ਜਿਸ ਦੇ ਤਹਿਤ ਅੱਜ ਪਿੰਡ ਚੀਮਾ ਵਿਖੇ ਸਰਕਾਰ ਵਲੋਂ ਜਾਇਜ਼ਾ ਲੈਣ ਲਈ ਪੀ.ਡਬਲਯੂ.ਡੀ. ਵਿਭਾਗ ਦੀ ਟੀਮ ਵਲੋਂ ਪਿੰਡ ਵਿਚ ਨੁਕਸਾਨੇ ਗਏ ਘਰਾਂ ਦਾ ਸਰਵੇ ਕਰ ਕੇ ਰਿਪੋਰਟ ਤਿਆਰ ਕੀਤੀ ਗਈ ਹੈ | ਇਸ ਮੌਕੇ ਵਿਭਾਗ ਦੇ ਮੁਲਾਜ਼ਮਾਂ ਨੇ ਕਿਹਾ ਕਿ ਸਰਕਾਰ ਵਲੋਂ ਟੈਕਨੀਕਲ ਨਾਲ ਸਬੰਧਿਤ ਇੰਜੀਨੀਅਰ ਵਿੰਗ ਦੀਆਂ ਟੀਮਾਂ ਬਣਾ ਕੇ ਘਰਾਂ ਦੇ ਹੋਏ ਨੁਕਸਾਨ ਸਬੰਧੀ ਐਸਟੀਮੇਟ ਤਿਆਰ ਕਰਵਾਏ ਜਾ ਰਹੇ ਹਨ | ਜਿਸ ਤਹਿਤ ਨੁਕਸਾਨੇ ਗਏ ਘਰਾਂ ਦਾ ਜਾਇਜ਼ਾ ਲੈ ਕੇ ਰਿਪੋਰਟ ਤਿਆਰ ਕੀਤੀ ਜਾ ਰਹੀ ਹੈ, ਤਾਂ ਜੋ ਨੁਕਸਾਨੀਆਂ ਇਮਾਰਤਾਂ ਲਈ ਬਣਦੀ ਰਕਮ ਦਾ ਮੁਆਵਜ਼ਾ ਜਲਦ ਮਿਲ ਸਕੇ | ਇਸ ਮੌਕੇ ਪਿੰਡ ਦੇ ਹਾਜ਼ਰ ਪੰਚ ਸੁਖਜਿੰਦਰ ਸਿੰਘ, ਗੁਰਮੇਲ ਸਿੰਘ ਸਿੱਖ, ਸੁਖਦੇਵ ਸਿੰਘ ਨਿੱਕਾ, ਮਿੰਟੂ ਸਿੰਘ, ਬਲਵੰਤ ਸਿੰਘ, ਯੂਸਫ਼ ਖ਼ਾਨ, ਮੱਖਣ ਸਿੰਘ ਆਹਲੂਵਾਲੀਆ, ਜਸਵੀਰ ਸਿੰਘ ਗੱਗੀ ਮੋਨਾ ਆਦਿ ਨੇ ਟੀਮ ਦਾ ਧੰਨਵਾਦ ਕੀਤਾ | ਇਸ ਮੌਕੇ ਹਰਦੇਵ ਸਿੰਘ ਨੰਬਰਦਾਰ, ਗੁਰਮੀਤ ਸਿੰਘ ਮੀਤਾ ਨੰਬਰਦਾਰ ਆਦਿ ਵੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸੰਤ ਬਾਬਾ ਕਰਨੈਲ ਸਿੰਘ ਸੱਚਖੰਡ ਬਿਰਾਜੇ-ਸਸਕਾਰ ਅੱਜ <br/> ਅਗਲੀ ਖ਼ਬਰ ਟੱਲੇਵਾਲ ਸਕੂਲ ਵਿਖੇ 'ਇਕ ਪੇੜ ਮਾਂ ਦੇ ਨਾਂਅ' ਮੁਹਿੰਮ ਤਹਿਤ ਮੁਕਾਬਲੇ ਕਰਵਾਏ
Ad Position 24