ਟੱਲੇਵਾਲ, 28 ਸਤੰਬਰ (ਸੋਨੀ ਚੀਮਾ)-'ਇਕ ਪੇੜ ਮਾਂ ਦੇ ਨਾਂਅ' ਮੁਹਿੰਮ ਤਹਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਟੱਲੇਵਾਲ ਵਿਖੇ ਪਲਾਂਟੇਸ਼ਨ, ਚਾਰਟ, ਪੋਸਟਰ ਮੇਕਿੰਗ, ਸਲੋਗਨ ਲੇਖਣ ਅਤੇ ਕੁਇਜ਼ ਮੁਕਾਬਲੇ ਕਰਵਾਏ ਗਏ | ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ (ਸ) ਬਰਨਾਲਾ ਸ: ਸੁਨੀਤਇੰਦਰ ਸਿੰਘ ਗਿੱਲ ਵਲੋਂ ਵਿਸ਼ੇਸ਼ ਤੌਰ 'ਤੇ ਸ਼ਮੂਲੀਅਤ ਕੀਤੀ ਗਈ | ਇਸ ਸਮੇਂ ਸਕੂਲ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਰੁੱਖਾਂ ਦੀ ਮਹੱਤਤਾ ਕੁਦਰਤ ਨਾਲ ਜੁੜਨ, ਅੰਦਰੂਨੀ ਅਤੇ ਬਾਹਰੀ ਸਫ਼ਾਈ, ਧਰਤੀ ਮਾਂ ਨਾਲ ਜੋੜ-ਮੇਲ ਅਤੇ ਪ੍ਰਕਿਰਤੀ ਨਾਲ ਨੇੜੇ ਤੋਂ ਮਹਾਨ ਆਦਿ ਵਿਸ਼ਿਆਂ ਬਾਰੇ ਸਰਲ ਉਦਾਹਰਨਾਂ ਸਹਿਤ ਪ੍ਰੇਰਿਤ ਕੀਤਾ | ਮੁਕਾਬਲਿਆਂ ਦੌਰਾਨ ਗੁਰਪਿੰਦਰ ਕੌਰ ਨੇ ਪਹਿਲਾ, ਏਕਮਪ੍ਰੀਤ ਕੌਰ ਨੇ ਦੂਜਾ ਅਤੇ ਸੁਖਮਨ ਧਾਲੀਵਾਲ ਤੀਜਾ ਸਥਾਨ ਪ੍ਰਾਪਤ ਕੀਤਾ | ਇਸ ਮੌਕੇ ਬੂਟੇ ਵੀ ਲਾਏ ਗਏ | ਇਸ ਮੌਕੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸ.ਸ) ਬਰਨਾਲਾ ਸ: ਬਰਜਿੰਦਰਪਾਲ ਸਿੰਘ, ਸਕੂਲ ਮੁਖੀ ਅਤੇ ਸਮੂਹ ਸਕੂਲ ਸਟਾਫ਼ ਹਾਜ਼ਰ ਸਨ |