ਸੰਗਰੂਰ, 28 ਸਤੰਬਰ (ਅਮਨਦੀਪ ਸਿੰਘ ਬਿੱਟਾ) - ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਅਵਤਾਰ ਸਿੰਘ ਕਰੀਮਪੁਰੀ, ਸੂਬਾ ਇੰਚਾਰਜ ਅਜੀਤ ਸਿੰਘ ਭੈਣੀ ਨੇ ਬਾਬਾ ਹਿੰਮਤ ਸਿੰਘ ਧਰਮਸਾਲਾ ਵਿਖੇ ਪਾਰਟੀ ਆਗੂਆਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ 9 ਅਕਤੂਬਰ ਨੂੰ ਫਿਲੌਰ ਵਿਖੇ ਤਖਤ ਬਦਲ ਦਿਉ ਤਾਜ ਬਦਲ ਦਿਉ ਮਹਾਰੈਲੀ ਕੀਤੀ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਪੰਜਾਬ ਸੰਭਾਲੋ ਮੁਹਿੰਮ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ | ਪੰਜਾਬ ਦੀ ਜਨਤਾ ਆਮ ਆਦਮੀ ਪਾਰਟੀ ਦੀ ਨੀਤੀਆਂ, ਅਕਾਲੀ - ਭਾਜਪਾ ਅਤੇ ਕਾਂਗਰਸ ਤੋਂ ਪੂਰੀ ਤਰ੍ਹਾਂ ਨਾਰਾਜ਼ ਹੈ ਅਤੇ ਬਸਪਾ ਨੂੰ 2027 ਵਿਚ ਵਿਕਲਪ ਵਜੋਂ ਦੇਖ ਰਹੀ ਹੈ | 9 ਨੂੰ ਫਿਲੌਰ ਵਿਖੇ ਤਖਤ ਬਦਲ ਦਿਉ ਤਾਜ ਬਦਲ ਦਿਉ ਦੇ ਬੈਨਰ ਹੇਠ ਹੋ ਰਹੀ ਰੈਲੀ ਦੀਆਂ ਤਿਆਰੀਆਂ ਲਈ ਹਰ ਜ਼ਿਲ੍ਹੇ ਵਿਚ ਮੀਟਿੰਗਾਂ ਕਰ ਰਹੇ ਕਰੀਮਪੁਰੀ ਨੇ ਕਿਹਾ ਕਿ ਸ੍ਰੀ ਕਾਸ਼ੀ ਰਾਮ ਨੇ ਬਹੁਤ ਹੀ ਘਾਲਣਾ ਕਰ ਕੇ ਬਸਪਾ ਨੂੰ ਰਾਸ਼ਟਰੀ ਪਾਰਟੀ ਬਣਾਇਆ ਸੀ ਅਤੇ ਹੁਣ ਉਨ੍ਹਾਂ ਦੀ ਸੁਪਨਿਆਂ ਦੀ ਸਰਕਾਰ ਬਣਾਉਣ ਲਈ ਹਰ ਯਤਨ ਕੀਤਾ ਜਾਵੇਗਾ | ਚਮਕੌਰ ਸਿੰਘ ਵੀਰ, ਡਾਕਟਰ ਮੱਖਣ ਸਿੰਘ (ਸੂਬਾ ਜਨਰਲ ਸਕੱਤਰ) ਨੇ ਵਿਸ਼ਵਾਸ ਦਿਵਾਇਆ ਕਿ ਸੰਗਰੂਰ ਤੋਂ ਹਜ਼ਾਰਾ ਵਰਕਰ ਰੈਲੀ ਵਿਚ ਜਾਣਗੇ | ਇਸ ਮੌਕੇ ਸਤਿਗੁਰ ਸਿੰਘ ਕੋਹਰੀਆ, ਸਰਬਜੀਤ ਸਿੰਘ ਖੇੜੀ, ਜਗਤਾਰ ਸਿੰਘ ਨਾਰੀਕੇ, ਨਿਰਮਲ ਸਿੰਘ ਮੱਟੂ, ਪਵਿੱਤਰ ਸਿੰਘ, ਹਰਮੇਲ ਸਿੰਘ, ਭੋਲਾ ਸਿੰਘ ਧਰਮਗੜ੍ਹ, ਡਾ. ਮਿੱਠੂ ਸਿੰਘ, ਗੁਰਮੇਲ ਸਿੰਘ ਰੰਗੀਲਾ, ਰਾਮ ਸਿੰਘ ਲੌਂਗੋਵਾਲ, ਡਾ. ਰਾਮ ਕੁਮਾਰ ਲਹਿਰਾ, ਡਾ. ਸੋਮਾ ਸਿੰਘ, ਅਮਰੀਕ ਸਿੰਘ ਕੈਥ, ਲਾਭ ਸਿੰਘ ਫੱਗੂਵਾਲਾ, ਮੌਜੂਦ ਸਨ |