ਮੂਣਕ, 28 ਸਤੰਬਰ (ਵਰਿੰਦਰ ਭਾਰਦਵਾਜ) - ਕਿਸਾਨਾਂ ਦੀਆਂ ਫ਼ਸਲ ਨੂੰ ਖ਼ਰਾਬ ਮੌਸਮ ਤੋਂ ਬਚਾਉਣ ਲਈ ਲਹਿਰਾ ਹਲਕੇ ਦੀਆਂ ਵੱਖ-ਵੱਖ ਅਨਾਜ ਮੰਡੀਆਂ 'ਚ ਕਰੀਬ 02 ਕਰੋੜ 63 ਲੱਖ ਰੁਪਏ ਦੀ ਲਾਗਤ ਨਾਲ ਸਟੀਲ ਕਵਰ ਸ਼ੈੱਡ ਬਣਵਾਏ ਜਾ ਰਹੇ ਹਨ | ਇਹ ਜਾਣਕਾਰੀ ਕੈਬਨਿਟ ਮੰਤਰੀ ਸ਼੍ਰੀ ਬਰਿੰਦਰ ਕੁਮਾਰ ਗੋਇਲ ਨੇ ਪਿੰਡ ਬਾਦਲਗੜ੍ਹ, ਬੁਸ਼ਹਿਰਾ, ਮੰਡਵੀ ਮਨਿਆਣਾ ਅਤੇ ਖਨੌਰੀ ਵਿਖੇ ਮੰਡੀਆਂ ਵਿਚ ਸ਼ੈੱਡ ਬਣਾਏ ਜਾਣ ਦੇ ਕੰਮ ਦੀ ਸ਼ੁਰੂਆਤ ਕਰਵਾਉਣ ਮੌਕੇ ਸਾਂਝੀ ਕੀਤੀ | ਕੈਬਨਿਟ ਮੰਤਰੀ ਨੇ ਦੱਸਿਆ ਕਿ ਹਲਕੇ ਦੇ 18 ਖ਼ਰੀਦ ਕੇਂਦਰਾਂ ਵਿਚ ਵੱਡੇ ਸ਼ੈੱਡ ਮਨਿਆਣਾ, ਮੰਡਵੀ, ਖਨੌਰੀ, ਬਾਦਲਗੜ੍ਹ ਅਤੇ ਬੁਸ਼ਹਿਰਾ ਮੰਡੀਆਂ ਵਿਚ ਤਿਆਰ ਕੀਤੇ ਜਾਣਗੇ | ਇਸ ਮੌਕੇ ਮਹਿੰਦਰ ਸਿੰਘ ਕੁਦਨੀ ਚੇਅਰਮੈਨ ਮਾਰਕੀਟ ਕਮੇਟੀ ਮੂਨਕ, ਜੋਗੀ ਰਾਮ ਭੁੱਲਣ ਚੇਅਰਮੈਨ ਮਾਰਕੀਟ ਕਮੇਟੀ ਖਨੌਰੀ, ਬੂਟਾ ਸਿੰਘ ਸਰਪੰਚ ਪਿੰਡ ਬਾਦਲਗੜ੍ਹ, ਗੁਰਦੀਪ ਸਿੰਘ ਬਾਦਲ, ਬਿੱਕਰ ਸਿੰਘ ਸਾਬਕਾ ਸਰਪੰਚ ਪਿੰਡ ਬਾਦਲਗੜ੍ਹ, ਰਾਮ ਚੰਦਰ ਪਿੰਡ ਬੁਸ਼ਹਿਰਾ, ਸੁਰਿੰਦਰ ਸਿੰਘ ਪਿੰਡ ਬੁਸ਼ਹਿਰਾ, ਭਗਵੰਤ ਸਿੰਘ ਪਿੰਡ ਮੰਡਵੀ, ਹਰਦੀਪ ਸਿੰਘ ਸਰਪੰਚ ਪਿੰਡ ਮੰਡਵੀ, ਸਤਗੁਰ ਸਿੰਘ ਸਰਪੰਚ ਪਿੰਡ ਮਨਿਆਣਾ, ਮਿੱਠੂ ਰਾਮ, ਜਗਸੀਰ ਸਿੰਘ, ਸਤਗੁਰ ਸਿੰਘ, ਵਿਸ਼ਾਲ ਕਾਂਸਲ, ਸੁਰਿੰਦਰ ਬਬਲੀ, ਮੰਡੀ ਬੋਰਡ ਦੇ ਐੱਸ.ਡੀ.ਓ. ਲਲਿਤ ਬਜਾਜ, ਪੀ.ਏ.ਰਕੇਸ਼ ਕੁਮਾਰ ਗੁਪਤਾ ਤੋਂ ਇਲਾਵਾ ਮੰਡੀ ਬੋਰਡ ਦੇ ਵੱਖ-ਵੱਖ ਅਧਿਕਾਰੀ, ਹੋਰ ਆਗੂ ਸਾਹਿਬਾਨ ਅਤੇ ਵੱਡੀ ਗਿਣਤੀ ਕਿਸਾਨ ਹਾਜ਼ਰ ਸਨ |