ਸੰਗਰੂਰ, 28 ਸਤੰਬਰ (ਅਮਨਦੀਪ ਸਿੰਘ ਬਿੱਟਾ) - ਨੌਰਥ ਜੌਨ ਕਲਚਰ ਸੈਂਟਰ ਪਟਿਆਲਾ ਵਲੋਂ ਵਿਜਨ ਆਫ਼ ਵਿਕਸਤ ਭਾਰਤ ਦੇ ਵਿਸ਼ੇ ਉੱਤੇ ਇੱਕ ਰੋਜ਼ਾ ਪੇਂਟਿੰਗ ਵਰਕਸ਼ਾਪ ਲਗਾਈ ਗਈ | ਵਰਕਸ਼ਾਪ ਵਿਚ ਸੰਗਰੂਰ ਜ਼ਿਲੇ੍ਹ ਦੇ ਚਿੱਤਰਕਾਰ ਗੁਰਮੀਤ ਸਿੰਘ ਜੋ ਕਿ ਜਨਰਲ ਗੁਰਨਾਮ ਸਿੰਘ ਪਬਲਿਕ ਸਕੂਲ ਵਿਚ ਆਰਟ ਅਧਿਆਪਕ ਵਜੋ ਸੇਵਾ ਨਿਭਾਅ ਰਹੇ ਹਨ, ਨੇ ਦੱਸਿਆ ਕਿ ਉਪਰੋਕਤ ਵਰਕਸ਼ਾਪ ਵਿਚ ਕੁੱਲ 40 ਚਿੱਤਰਕਾਰਾਂ ਦੀ ਚੋਣ ਕੀਤੀ ਗਈ ਜੋ ਦੇਸ਼ ਦੇ ਵੱਖ-ਵੱਖ ਹਿੱਸਿਆ ਤੋਂ ਵਿਸ਼ੇਸ਼ ਤੌਰ ਉੱਤੇ ਆਏ ਹੋਏ ਸਨ | ਇੱਕ ਰੋਜ਼ਾ ਵਰਕਸ਼ਾਪ ਵਿਚ ਸਾਰੇ ਹੀ ਕਲਾਕਾਰਾਂ ਨੇ ਬਹੁਤ ਹੀ ਖ਼ੂਬਸੂਰਤ ਚਿੱਤਰਕਾਰੀ ਕੀਤੀ | ਵਰਕਸ਼ਾਪ ਵਿਚ ਭਾਸ਼ਾ ਵਿਭਾਗ ਦੇ ਨਿਰਦੇਸ਼ਕ, ਪੰਜਾਬੀ ਕਵੀ ਅਤੇ ਚਿੱਤਰਕਾਰ ਜਸਵੰਤ ਜ਼ਫ਼ਰ ਨੇ ਵੀ ਹਾਜ਼ਰੀ ਭਰੀ ਅਤੇ ਗੁਰਮੀਤ ਸਿੰਘ ਦੀ ਬਣਾਈ ਪੇਂਟਿੰਗ ਦੀ ਸ਼ਲਾਘਾ ਕੀਤੀ | ਨੌਰਥ ਜੌਨ ਦੀ ਇਸ ਪ੍ਰਦਰਸ਼ਨੀ ਵਿਚ ਗੁਰਮੀਤ ਸਿੰਘ ਨੇ ਹਿੱਸਾ ਲੈ ਕੇ ਅਤੇ ਵਧੀਆ ਚਿੱਤਰਕਾਰੀ ਬਣਾ ਕੇ ਸੰਗਰੂਰ ਦੇ ਨਾਮ ਨੂੰ ਵੀ ਚਾਰ ਚੰਨ ਲਗਾਏ ਹਨ |