ਅਮਰਗੜ੍ਹ, 28 ਸਤੰਬਰ (ਪਵਿੱਤਰ ਸਿੰਘ , ਜਤਿੰਦਰ ਮੰਨਵੀ) - ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਹੀਰਾ ਇੰਟਰਨੈਸ਼ਨਲ ਗਰੁੱਪ ਅਮਰਗੜ੍ਹ ਵਲੋਂ 24ਵਾਂ ਦਸਹਿਰਾ ਮੇਲਾ 2 ਅਕਤੂਬਰ ਦਿਨ ਵੀਰਵਾਰ ਨੂੰ ਸੀਨੀਅਰ ਸੈਕੰਡਰੀ ਸਕੂਲ ਅਮਰਗੜ੍ਹ 'ਚ ਕਰਵਾਇਆ ਜਾਵੇਗਾ | ਇਸ ਸਬੰਧੀ ਜਾਣਕਾਰੀ ਦਿੰਦਿਆਂ ਹੀਰਾ ਇੰਟਰਨੈਸ਼ਨਲ ਗਰੁੱਪ ਦੇ ਮਾਲਕ ਹੀਰਾ ਸਿੰਘ ਅਤੇ ਜਗਪ੍ਰੀਤ ਸਿੰਘ ਜੱਗੀ ਨੇ ਦੱਸਿਆ ਕਿ ਮੇਲੇ ਵਿਚ ਜਿੱਥੇ ਪ੍ਰਸਿੱਧ ਪੰਜਾਬੀ ਕਲਾਕਾਰ ਕੁਲਵਿੰਦਰ ਬਿੱਲਾ, ਮਨਕੀਰਤ ਅÏਲਖ, ਅਰਜਨ ਢਿੱਲੋਂ, ਸੁਰਜੀਤ ਖਾਨ, ਜੱਸ ਬਾਜਵਾ, ਯਾਸਿਰ ਹੁਸੈਨ, ਜੈਲੀ, ਹੌਬੀ ਧਾਲੀਵਾਲ, ਜੈਨੀ ਜੌਹਲ, ਸਿੰਘਾ, ਜੀ ਖਾਨ, ਗੈਵੀ ਚਾਹਿਲ ਆਦਿ ਕਲਾਕਾਰ ਆਪਣੀ ਕਲਾਕਾਰੀ ਨਾਲ ਲੋਕਾਂ ਦਾ ਮਨੋਰੰਜਨ ਕਰਨਗੇ ਉੱਥੇ ਹੀ ਰਾਜਨੀਤਕ ਖੇਤਰ ਦੀਆਂ ਮਸ਼ਹੂਰ ਹਸਤੀਆਂ ਦੇ ਨਾਲ ਨਾਲ ਪੁਲਿਸ ਵਿਭਾਗ ਦੇ ਆਲਾ ਅਫ਼ਸਰ ਵੀ ਉਚੇਚੇ ਤੌਰ ਤੇ ਸ਼ਿਰਕਤ ਕਰਨਗੇ |