05-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2025

ਸ਼ਹਿਰ ਵਾਸੀਆਂ ਨੇ ਉਤਸ਼ਾਹ ਨਾਲ ਮਨਾਇਆ ਦੀਵਾਲੀ ਦਾ ਤਿਉਹਾਰ <br/>

Ad Position 21
repet_subhas-goyals [Copy P29]
ਅਜੀਤ ਡੈਸਕ 22-10-2025
ਤਪਾ ਮੰਡੀ, 21 ਅਕਤੂਬਰ (ਪ੍ਰਵੀਨ ਗਰਗ, ਵਿਜੇ ਸ਼ਰਮਾ)-ਸ਼ਹਿਰ ਵਾਸੀਆਂ ਨੇ ਦੀਵਾਲੀ ਦਾ ਤਿਉਹਾਰ ਬੜੇ ਹੀ ਉਤਸ਼ਾਹ ਨਾਲ ਮਨਾਇਆ ਜਦ ਕਿ ਦੋ ਦਿਨ ਦੀ ਦੀਵਾਲੀ ਨੇ ਲੋਕਾਂ ਨੂੰ ਚੱਕਰਾਂ 'ਚ ਪਾਈ ਰੱਖਿਆ | ਇਸ ਵਾਰ ਜ਼ਿਆਦਾਤਰ ਲੋਕਾਂ ਨੇ 20 ਅਤੇ 21 ਅਕਤੂਬਰ ਦੇ ਦਿਨ ਦੀਵਾਲੀ ਦਾ ਤਿਉਹਾਰ ਮਨਾਇਆ | ਦੀਵਾਲੀ ਨੂੰ ਲੈ ਕੇ ਪੂਰੇ ਸ਼ਹਿਰ 'ਚ ਉਤਸ਼ਾਹ ਸੀ | ਇਲਾਕੇ ਦੇ ਲੋਕਾਂ ਨੇ ਵੱਡੀ ਗਿਣਤੀ 'ਚ ਪਟਾਕਿਆਂ ਅਤੇ ਮਠਿਆਈਆਂ ਦੀ ਖ਼ਰੀਦਦਾਰੀ ਕੀਤੀ | ਸ਼ਹਿਰ 'ਚ ਦੋ ਦਿਨ ਪਹਿਲਾਂ ਹੀ ਪਟਾਕੇ ਖ਼ਰੀਦਣ ਵਾਲਿਆਂ ਦੀ ਭੀੜ ਇਕੱਠੀ ਹੋਣੀ ਸ਼ੁਰੂ ਹੋ ਗਈ ਸੀ | ਦੀਵਾਲੀ ਕਾਰਨ ਸਾਰਾ ਦਿਨ ਬਾਜ਼ਾਰਾਂ ਵਿਚ ਭੀੜ ਰਹੀ | ਬਾਜ਼ਾਰਾਂ ਅਤੇ ਗਲੀਆਂ ਵਿਚ ਸਜਾਵਟੀ ਸਮਾਨ ਦੀਆਂ ਦੁਕਾਨਾਂ ਲੱਗੀਆਂ ਹੋਈਆਂ ਸਨ, ਜਿੱਥੋਂ ਲੋਕਾਂ ਨੇ ਰੰਗ-ਬਿਰੰਗੇ ਪਲਾਸਟਿਕ ਦੇ ਸਜਾਵਟੀ ਸਮਾਨ ਦੀ ਖ਼ਰੀਦਦਾਰੀ ਕੀਤੀ | ਦੀਵਾਲੀ ਮੌਕੇ ਕਈ ਮੰਦਰਾਂ ਵਿਚ ਹਵਨ ਯੱਗ ਅਤੇ ਸੰਕੀਰਤਨ ਵੀ ਕੀਤੇ ਗਏ | ਲੋਕਾਂ ਨੇ ਮੰਦਰਾਂ ਵਿਚ ਜਾ ਕੇ ਦੀਵੇ ਜਗਾਏ ਤੇ ਮੱਥਾ ਟੇਕਿਆ | ਲੋਕਾਂ ਨੇ ਬਾਜ਼ਾਰ 'ਚ ਬਿਜਲੀ ਦੀਆਂ ਲਾਈਟਿੰਗ ਵਾਲਿਆਂ ਲੜੀਆਂ ਖ਼ਰੀਦੀਆਂ ਅਤੇ ਆਪਣੇ ਘਰਾਂ ਨੂੰ ਖ਼ੂਬਸੂਰਤੀ ਨਾਲ ਸਜਾਇਆ | ਇਸ ਦੌਰਾਨ ਲੋਕਾਂ ਨੇ ਆਪਣੇ ਰਿਸ਼ਤੇਦਾਰਾਂ ਅਤੇ ਦੋਸਤਾਂ ਨੂੰ ਮਠਿਆਈਆਂ ਅਤੇ ਕਈ ਤਰ੍ਹਾਂ ਦੇ ਤੋਹਫ਼ੇ ਦੇ ਕੇ ਦੀਵਾਲੀ ਦੀ ਵਧਾਈ ਦਿੱਤੀ | ਰਾਤ ਸਮੇਂ ਲੋਕਾਂ ਨੇ ਆਪਣੇ ਘਰਾਂ ਦੇ ਮੰਦਰਾਂ ਨੂੰ ਰੰਗੋਲੀ ਨਾਲ ਬਖ਼ੂਬੀ ਢੰਗ ਨਾਲ ਸਜਾਇਆ ਅਤੇ ਮਾਤਾ ਲਕਸ਼ਮੀ, ਸ੍ਰੀ ਗਣੇਸ਼ ਅਤੇ ਮਾਤਾ ਸਰਸਵਤੀ ਦੀ ਪੂਜਾ ਕੀਤੀ | ਇਸ ਤੋਂ ਬਾਅਦ ਲੋਕਾਂ ਨੇ ਆਪਣੇ ਘਰਾਂ ਦੇ ਵਿਹੜਿਆਂ ਅਤੇ ਦੀਵਾਰਾਂ 'ਤੇ ਦੀਵੇ ਜਗਾ ਕੇ ਦੀਵਾਲੀ ਦਾ ਤਿਉਹਾਰ ਮਨਾਇਆ | ਸ਼ਹਿਰ ਭਰ ਵਿਚ ਲੋਕਾਂ ਵਲੋਂ ਆਪਣੇ ਘਰਾਂ ਅਤੇ ਕੰਮ ਵਾਲੀਆਂ ਥਾਵਾਂ 'ਤੇ ਲਗਾਈਆਂ ਗਈਆਂ ਲਾਈਟਾਂ ਨਾਲ ਸ਼ਹਿਰ ਰੁਸ਼ਨਾ ਗਿਆ | ਇਸ ਦੌਰਾਨ ਬੱਚੇ ਤੋਂ ਲੈ ਕੇ ਨੌਜਵਾਨਾਂ ਨੇ ਖ਼ੂਬ ਪਟਾਕੇ ਚਲਾਏ ਤੇ ਆਪਣੀ ਖ਼ੁਸ਼ੀ ਦਾ ਇਜ਼ਹਾਰ ਕੀਤਾ | ਉੱਧਰ ਦੂਜੇ ਪਾਸੇ ਡੀ.ਐਸ.ਪੀ. ਤਪਾ ਗੁਰਬਿੰਦਰ ਸਿੰਘ ਦੀ ਅਗਵਾਈ ਹੇਠ ਤਪਾ ਪੁਲਿਸ ਵਲੋਂ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਹੋਏ ਸਨ | ਦੀਵਾਲੀ ਦੇ ਤਿਉਹਾਰ ਤੇ ਹਲਕਾ ਵਿਧਾਇਕ ਲਾਭ ਸਿੰਘ ਉੱਗੋਕੇ ਨੇ ਸਮੂਹ ਹਲਕਾ ਵਾਸੀਆਂ ਨੂੰ ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ |

Ad Position 22
No active advertisement
ਪਿਛਲੀ ਖ਼ਬਰ ਦੀਵਾਲੀ ਦੇ ਮੱਦੇਨਜ਼ਰ ਸ਼ਹਿਰ ਵਿਚ ਫਾਇਰ ਬਿ੍ਗੇਡ ਗੱਡੀ ਦੀ ਜ਼ਰੂਰਤ - ਤਰਸੇਮ ਗਰਗ ਅਗਲੀ ਖ਼ਬਰ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੇ ਹਲਕਾ ਮਹਿਲ ਕਲਾਂ ਦੇ 27 ਹੜ੍ਹ ਪੀੜਤਾਂ ਨੂੰ ਮੁਆਵਜ਼ੇ ਦੇ ਚੈੱਕ ਵੰਡੇ
Ad Position 24